ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵਿਖੇ ‘ਸਿੱਖਿਆ ਅਤੇ ਜੀਵਨ ਕੌਸ਼ਲ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਕਰਵਾਈ
ਇੱਕ ਹਫ਼ਤੇ ਤੱਕ ਚੱਲਣ ਵਾਲੀ ਵਰਕਸ਼ਾਪ ਵਿੱਚ ਸਿੱਖਿਆ, ਸਾਹਿਤ, ਫਿਲਾਸਫੀ ਅਤੇ ਜੀਵਨ ਕੌਸ਼ਲ ਦੇ ਵੱਖ-ਵੱਖ ਪਹਿਲੂਆਂ ’ਤੇ ਹੋਵੇਗੀ ਚਰਚਾ ਪਟਿਆਲਾ, 31 ਅਕਤੂਬਰ (ਹਿੰ.ਸ.)| ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨ ਵੱਲੋਂ ਸੈਂਟਰ ਫ਼ਾਰ ਕੁਆਲਿਟੀ
ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵਿਖੇ ‘ਸਿੱਖਿਆ ਅਤੇ ਜੀਵਨ ਕੌਸ਼ਲ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਕਰਵਾਈ


ਇੱਕ ਹਫ਼ਤੇ ਤੱਕ ਚੱਲਣ ਵਾਲੀ ਵਰਕਸ਼ਾਪ ਵਿੱਚ ਸਿੱਖਿਆ, ਸਾਹਿਤ, ਫਿਲਾਸਫੀ ਅਤੇ ਜੀਵਨ ਕੌਸ਼ਲ ਦੇ ਵੱਖ-ਵੱਖ ਪਹਿਲੂਆਂ ’ਤੇ ਹੋਵੇਗੀ ਚਰਚਾ

ਪਟਿਆਲਾ, 31 ਅਕਤੂਬਰ (ਹਿੰ.ਸ.)| ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨ ਵੱਲੋਂ ਸੈਂਟਰ ਫ਼ਾਰ ਕੁਆਲਿਟੀ ਐਸ਼ੋਰੈਂਸ ਦੇ ਸਹਿਯੋਗ ਨਾਲ ‘ਸਿੱਖਿਆ ਅਤੇ ਜੀਵਨ ਕੌਸ਼ਲ’ ਵਿਸ਼ੇ ’ਤੇ ਇੱਕ ਹਫ਼ਤੇ ਦੀ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਵਰਕਸ਼ਾਪ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਰਤਨ ਸਿੰਘ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਯੂਨੀਵਰਸਿਟੀ ਕੈਂਪਸ ਵਿਖੇ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪ੍ਰੋ. ਬਲਜੀਤ ਸਿੰਘ ਖਹਿਰਾ ਨੇ ਮੁੱਖ ਵਕਤਾ ਪ੍ਰੋ. ਕੁਮਾਰ ਸੁਸ਼ੀਲ ਦਾ ਨਿੱਘਾ ਸਵਾਗਤ ਕੀਤਾ। ਵਰਕਸ਼ਾਪ ਦੇ ਕਨਵੀਨਰ ਡਾ. ਵਿਨੋਦ ਕੁਮਾਰ ਅਤੇ ਕੋ-ਕਨਵੀਨਰ ਜਸਵੀਰ ਸਿੰਘ ਨੇ ਇਸ ਦੇ ਉਦੇਸ਼ਾਂ ਅਤੇ ਹਫ਼ਤੇ ਭਰ ਚੱਲਣ ਵਾਲੀਆਂ ਗਤੀਵਿਧੀਆਂ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਾਈਸ ਚਾਂਸਲਰ ਦੀ ਦੂਰਅੰਦੇਸ਼ੀ ਸੋਚ ਅਤੇ ਮਾਰਗਦਰਸ਼ਨ ਸਦਕਾ ਸੰਭਵ ਹੋਇਆ ਹੈ। ਇਸ ਉਪਰੰਤ ਡਾ. ਅਮਰਜੀਤ ਸਿੰਘ ਨੇ ਮੁੱਖ ਵਕਤਾ ਦੀ ਹਾਜ਼ਰੀਨ ਨਾਲ ਜਾਣ-ਪਛਾਣ ਕਰਵਾਈ।

ਇਸ ਮੌਕੇ ਡਾ. ਕੰਵਲਵੀਰ ਸਿੰਘ ਢੀਂਡਸਾ ਨੇ ਵਰਕਸ਼ਾਪ ਦੇ ਬਹੁ-ਵਿਸ਼ਾਗਤ ਪੱਖ ’ਤੇ ਚਾਨਣਾ ਪਾਉਂਦਿਆਂ ਆਧੁਨਿਕ ਸਿੱਖਿਆ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਦ੍ਰਿਸ਼ਟੀਕੋਣਾਂ ਦੇ ਸੁਮੇਲ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ।

ਮੁੱਖ ਵਕਤਾ ਪ੍ਰੋ. ਕੁਮਾਰ ਸੁਸ਼ੀਲ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਦੌਰਾਨ ਸਿੱਖਿਆ, ਮਾਨਵਤਾ, ਦਰਸ਼ਨ ਅਤੇ ਸਾਹਿਤ ਦੇ ਆਪਸੀ ਸਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਇਤਿਹਾਸਕ ਤਬਦੀਲੀਆਂ ਦਾ ਹਵਾਲਾ ਦਿੰਦਿਆਂ ਸਿੱਖਿਆ ਵਿੱਚ ਸਾਹਿਤ ਅਤੇ ਦਰਸ਼ਨ ਰਾਹੀਂ ਰਚਨਾਤਮਕ ਪਹੁੰਚ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ਿਆਂ ਦਾ ਸੁਮੇਲ ਵਿਦਿਆਰਥੀਆਂ ਵਿੱਚ ਸੋਚਣ, ਸਮਝਣ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਨ ਵਿੱਚ ਸਹਾਈ ਹੋ ਸਕਦਾ ਹੈ।

ਇਸ ਮੌਕੇ ਡੀਨ ਰਿਸਰਚ ਡਾ. ਨਵਲੀਨ ਮੁਲਤਾਨੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਹਿਤ, ਸੱਭਿਆਚਾਰ ਅਤੇ ਦਰਸ਼ਨ ਦੀ ਪ੍ਰਸੰਗਿਕਤਾ ਹੋਰ ਵਧ ਗਈ ਹੈ। ਇਹ ਵਿਸ਼ੇ ਆਧੁਨਿਕ ਸਿੱਖਿਆ ਨੂੰ ਸਹੀ ਦਿਸ਼ਾ ਦੇਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਵਰਕਸ਼ਾਪ ਦੌਰਾਨ ਵਿਚਾਰ-ਵਟਾਂਦਰੇ ਅਤੇ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਇਸ ਮੌਕੇ ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ, ਡਾ. ਸੁਖਪਾਲ ਕੌਰ, ਮੁਖੀ ਐਡਮਿਸ਼ਨ ਸੈੱਲ ਅਤੇ ਡਾ. ਸੁਖਦੇਵ ਸਿੰਘ, ਮੁਖੀ ਧਾਰਮਿਕ ਅਧਿਐਨ ਵਿਭਾਗ ਸਮੇਤ ਹੋਰ ਅਧਿਆਪਕ ਤੇ ਵਿਦਿਆਰਥੀ ਮੌਜੂਦ ਰਹੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande