ਮਾਨਸਾ 'ਚ ਐਂਬੂਲੈਂਸ ਨਾ ਪੁੱਜੀ, ਲਾਸ਼ ਰੇਹੜੀ 'ਤੇ ਲਿਜਾਣੀ ਪਈ, ਆਪ ਦੀ 'ਸਿਹਤ ਕ੍ਰਾਂਤੀ' ਦੀ ਅਸਲੀਅਤ ਬੇਨਕਾਬ: ਕੇਵਲ ਸਿੰਘ ਢਿੱਲੋਂ
ਕਰੋੜਾਂ ਦੇ ਇਸ਼ਤਿਹਾਰ ਛਪਦੇ ਨੇ, ਪਰ ਸੜਕਾਂ ''ਤੇ ਐਂਬੂਲੈਂਸ ਨਹੀਂ, ਮਾਨ ਸਰਕਾਰ ਸ਼ਰਮਸਾਰ: ਢਿੱਲੋਂ ਚੰਡੀਗੜ੍ਹ, 28 ਨਵੰਬਰ (ਹਿੰ.ਸ.)| ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮਾਨਸਾ ਵਿੱਚ ਵਾਪਰੀ ਦਿਲ-ਕੰਬਾਊ ਘਟਨਾ ''ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ ਵਿ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ


ਕਰੋੜਾਂ ਦੇ ਇਸ਼ਤਿਹਾਰ ਛਪਦੇ ਨੇ, ਪਰ ਸੜਕਾਂ 'ਤੇ ਐਂਬੂਲੈਂਸ ਨਹੀਂ, ਮਾਨ ਸਰਕਾਰ ਸ਼ਰਮਸਾਰ: ਢਿੱਲੋਂ

ਚੰਡੀਗੜ੍ਹ, 28 ਨਵੰਬਰ (ਹਿੰ.ਸ.)| ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮਾਨਸਾ ਵਿੱਚ ਵਾਪਰੀ ਦਿਲ-ਕੰਬਾਊ ਘਟਨਾ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਮਾਨਸਾ ਦੇ ਕੋਰਟ ਰੋਡ 'ਤੇ 55 ਸਾਲਾ ਨਿੱਕਾ ਸਿੰਘ ਨਾਮੀ ਵਿਅਕਤੀ ਖੁੱਲ੍ਹੇ ਨਾਲੇ ਵਿੱਚ ਡਿੱਗ ਕੇ ਦਮ ਤੋੜ ਗਿਆ, ਪਰ ਪਰਿਵਾਰ ਅਤੇ ਰਾਹਗੀਰਾਂ ਵੱਲੋਂ 108 ਐਂਬੂਲੈਂਸ ਹੈਲਪਲਾਈਨ 'ਤੇ ਵਾਰ-ਵਾਰ ਕਾਲਾਂ ਕਰਨ ਅਤੇ ਡੇਢ ਘੰਟਾ ਇੰਤਜ਼ਾਰ ਕਰਨ ਦੇ ਬਾਵਜੂਦ ਕੋਈ ਐਂਬੂਲੈਂਸ ਮੌਕੇ 'ਤੇ ਨਹੀਂ ਪੁੱਜੀ। ਮਜਬੂਰ ਪਰਿਵਾਰ ਨੂੰ ਲਾਸ਼ ਮੋਟਰਸਾਈਕਲ ਨਾਲ ਜੁੜੀ ਰੇਹੜੀ 'ਤੇ ਰੱਖ ਕੇ ਸਿਵਲ ਹਸਪਤਾਲ ਲੈ ਕੇ ਜਾਣਾ ਪਿਆ। ਇਹ ਮੰਜ਼ਰ ਆਮ ਆਦਮੀ ਪਾਰਟੀ ਦੀ ਬਹੁ-ਚਰਚਿਤ 'ਸਿਹਤ ਕ੍ਰਾਂਤੀ' ਦਾ ਅਸਲ ਚਿਹਰਾ ਦਿਖਾਉਂਦਾ ਹੈ।

ਢਿੱਲੋਂ ਨੇ ਕਿਹਾ ਕਿ ਜਦੋਂ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਵੀ 108 'ਤੇ ਕਾਲ ਕੀਤੀ ਤਾਂ ਵੀ ਕੋਈ ਐਂਬੂਲੈਂਸ ਨਹੀਂ ਆਈ। ਇਹ ਕਿਸੇ ਇੱਕ ਘਟਨਾ ਦੀ ਨਾਕਾਮੀ ਨਹੀਂ, ਸਗੋਂ ਪੰਜਾਬ ਦੇ ਐਮਰਜੈਂਸੀ ਸਿਹਤ ਢਾਂਚੇ ਦੇ ਪੂਰੀ ਤਰ੍ਹਾਂ ਢਹਿ ਜਾਣ ਦਾ ਸਬੂਤ ਹੈ। ਜਿਸ ਸੂਬੇ ਦੀ ਸਰਕਾਰ ਪੂਰੇ ਭਾਰਤ ਵਿੱਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਪਵਾ ਕੇ 'ਸਿਹਤ ਕ੍ਰਾਂਤੀ' ਦੇ ਦਾਅਵੇ ਕਰਦੀ ਹੋਵੇ, ਉਸ ਸੂਬੇ ਵਿੱਚ ਇੱਕ ਮ੍ਰਿਤਕ ਦੇਹ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਜਾਂ ਡੈੱਡ ਬਾਡੀ ਵੈਨ ਤੱਕ ਉਪਲਬਧ ਨਹੀਂ। ਇਹ ਸ਼ਰਮਨਾਕ ਹੈ।

ਢਿੱਲੋਂ ਨੇ ਕਿਹਾ ਕਿ ਮਾਨ ਸਰਕਾਰ ਦੀ 'ਸਿਹਤ ਕ੍ਰਾਂਤੀ' ਸਿਰਫ਼ ਅਖ਼ਬਾਰਾਂ ਦੇ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਦੀਆਂ ਰੀਲਾਂ ਤੱਕ ਸੀਮਤ ਹੈ। ਪੰਜਾਬ ਦੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਐਂਬੂਲੈਂਸ ਸੇਵਾ ਦਾ ਬੁਰਾ ਹਾਲ ਹੈ, ਕਈ ਜ਼ਿਲ੍ਹਿਆਂ ਵਿੱਚ ਐਂਬੂਲੈਂਸਾਂ ਦੀ ਗਿਣਤੀ ਲੋੜ ਨਾਲੋਂ ਕਿਤੇ ਘੱਟ ਹੈ, ਮੌਜੂਦਾ ਗੱਡੀਆਂ ਵਿੱਚੋਂ ਕਈ ਖ਼ਰਾਬ ਪਈਆਂ ਹਨ, ਅਤੇ ਸਟਾਫ਼ ਦੀ ਭਾਰੀ ਘਾਟ ਹੈ। ਜਦੋਂ ਕਿਸੇ ਗ਼ਰੀਬ ਪਰਿਵਾਰ ਨੂੰ ਆਪਣੇ ਕਿਸੇ ਜੀਅ ਦੀ ਲਾਸ਼ ਰੇਹੜੀ 'ਤੇ ਰੱਖ ਕੇ ਲਿਜਾਣੀ ਪਵੇ, ਤਾਂ ਇਹ ਕਿਸੇ ਵੀ ਸਰਕਾਰ ਲਈ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ। ਢਿੱਲੋਂ ਨੇ ਮੰਗ ਕੀਤੀ ਕਿ ਮਾਨ ਸਰਕਾਰ ਇਸ਼ਤਿਹਾਰਬਾਜ਼ੀ 'ਤੇ ਖ਼ਰਚ ਹੁੰਦੇ ਕਰੋੜਾਂ ਰੁਪਏ ਪੰਜਾਬ ਦੀ ਐਂਬੂਲੈਂਸ ਸੇਵਾ ਅਤੇ ਐਮਰਜੈਂਸੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਲਾਵੇ, ਮਾਨਸਾ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਵੇ, ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande