70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਅੰਡਰ-14 ਲੜਕੀਆਂ ਦੇ ਖੋ-ਖੋ ਮੁਕਾਬਲੇ ਸ਼ੁਰੂ
ਪਟਿਆਲਾ ਨੇ ਬਠਿੰਡਾ, ਐੱਸ.ਏ.ਐੱਸ. ਨਗਰ ਨੇ ਗੁਰਦਾਸਪੁਰ ਨੂੰ ਹਰਾਇਆ ਪੋਲੋ ਗਰਾਊਂਡ ਵਿਖੇ ਹੋਏ ਮੁਕਾਬਲਿਆਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਦਿਖਾਇਆ ਖੇਡ ਹੁਨਰ ਪਟਿਆਲਾ, 04 ਨਵੰਬਰ (ਹਿੰ.ਸ.)| 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14 ਲੜਕੀਆਂ ਦੇ ਖੋ-ਖੋ ਟੂਰਨਾਮੈਂਟ ਦਾ ਆਗਾਜ਼
ਭਾਗ ਲੈਣ ਵਾਲੀਆਂ ਲੜਕੀਆਂ ਤਸਵੀਰ ਸਾਂਝੀ ਕਰਵਾਉਂਦੀਆਂ ਹੋਈਆਂ।


ਪਟਿਆਲਾ ਨੇ ਬਠਿੰਡਾ, ਐੱਸ.ਏ.ਐੱਸ. ਨਗਰ ਨੇ ਗੁਰਦਾਸਪੁਰ ਨੂੰ ਹਰਾਇਆ

ਪੋਲੋ ਗਰਾਊਂਡ ਵਿਖੇ ਹੋਏ ਮੁਕਾਬਲਿਆਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਦਿਖਾਇਆ ਖੇਡ ਹੁਨਰ

ਪਟਿਆਲਾ, 04 ਨਵੰਬਰ (ਹਿੰ.ਸ.)| 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14 ਲੜਕੀਆਂ ਦੇ ਖੋ-ਖੋ ਟੂਰਨਾਮੈਂਟ ਦਾ ਆਗਾਜ਼ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਇਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਡੀਐੱਸਸੀ ਡਾ. ਦਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਪਟਿਆਲਾ ਨੇ ਬਠਿੰਡਾ ਨੂੰ, ਸੰਗਰੂਰ ਨੇ ਮਾਨਸਾ ਨੂੰ, ਫਤਿਹਗੜ੍ਹ ਸਾਹਿਬ ਨੇ ਹੁਸ਼ਿਆਰਪੁਰ ਨੂੰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਗੁਰਦਾਸਪੁਰ ਨੂੰ ਅਤੇ ਫਾਜ਼ਿਲਕਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ ਹਰਾਇਆ।

ਇਸ ਮੌਕੇ ਖੋ-ਖੋ ਟੂਰਨਾਮੈਂਟ ਦੇ ਇੰਚਾਰਜ ਪ੍ਰਿੰਸੀਪਲ ਰਾਜੇਸ਼ ਗਰਗ, ਟੂਰਨਾਮੈਂਟ ਅਬਜ਼ਰਵਰ ਇੰਦਰਜੀਤ ਸਿੰਘ ਵੜੈਚ, ਸਰਪੰਚ ਇਕਬਾਲ ਖਾਨ, ਸੁਖਵੰਤ ਸਿੰਘ, ਕੋਚ ਸੁਖਦੀਪ ਸਿੰਘ, ਰਾਜਪਾਲ ਸਿੰਘ, ਚਮਕੌਰ ਸਿੰਘ, ਅਮਨਿੰਦਰ ਸਿੰਘ ਬਾਬਾ, ਦਵਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ ਜੱਸਲ, ਰਾਕੇਸ਼ ਅਰੋੜਾ, ਕੁਲਵੰਤ ਸਿੰਘ, ਸਰਬਜੀਤ ਸਿੰਘ, ਨਿਰੰਜਨ ਸਿੰਘ, ਮੱਖਣ ਸਿੰਘ, ਨਵਜੋਤ ਸਿੰਘ, ਜਸਵੰਤ ਸਿੰਘ, ਗੁਰਪਿਆਰ ਸਿੰਘ, ਕੁਲਦੀਪ ਕੌਰ (ਸਿਲੈਕਟਰ), ਨਵਦੀਪ ਕੌਰ, ਨਿਧੀ ਸ਼ਰਮਾ, ਹਰਦੀਪ ਕੌਰ, ਵਿਨੋਦ ਕੁਮਾਰ, ਬਲਕਾਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ, ਰਾਮ ਕੁਮਾਰ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande