32.57 ਗ੍ਰਾਮ ਚਿੱਟਾ ਬਰਾਮਦਗੀ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਤੀਜਾ ਮੁਲਜ਼ਮ ਗ੍ਰਿਫ਼ਤਾਰ
ਨੂਰਪੁਰ ਪੁਲਿਸ ਨੇ ਅੰਮ੍ਰਿਤਸਰ ਵਾਸੀ ਸੁਮਿਤ ਕੁਮਾਰ ਨੂੰ ਕੀਤਾ ਕਾਬੂ, ਨਸ਼ਾ ਤਸਕਰੀ ਦੇ ਮੁੱਖ ਸਪਲਾਇਰ ਅਤੇ ਨੈੱਟਵਰਕ ਦੀ ਭਾਲ ਜਾਰੀ ਅੰਮ੍ਰਿਤਸਰ, 05 ਨਵੰਬਰ (ਹਿੰ.ਸ.)| ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਨੂਰਪੁਰ ਪੁਲਿਸ ਨੇ 32.57 ਗ੍ਰਾਮ ਚਿੱਟਾ ਬਰਾਮਦਗੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਤੀਜ
32.57 ਗ੍ਰਾਮ ਚਿੱਟਾ ਬਰਾਮਦਗੀ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਤੀਜਾ ਮੁਲਜ਼ਮ ਗ੍ਰਿਫ਼ਤਾਰ


ਨੂਰਪੁਰ ਪੁਲਿਸ ਨੇ ਅੰਮ੍ਰਿਤਸਰ ਵਾਸੀ ਸੁਮਿਤ ਕੁਮਾਰ ਨੂੰ ਕੀਤਾ ਕਾਬੂ, ਨਸ਼ਾ ਤਸਕਰੀ ਦੇ ਮੁੱਖ ਸਪਲਾਇਰ ਅਤੇ ਨੈੱਟਵਰਕ ਦੀ ਭਾਲ ਜਾਰੀ

ਅੰਮ੍ਰਿਤਸਰ, 05 ਨਵੰਬਰ (ਹਿੰ.ਸ.)| ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਨੂਰਪੁਰ ਪੁਲਿਸ ਨੇ 32.57 ਗ੍ਰਾਮ ਚਿੱਟਾ ਬਰਾਮਦਗੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਮਿਤ ਕੁਮਾਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ।

ਸੀ.ਆਈ.ਏ. ਨੂਰਪੁਰ ਦੀ ਟੀਮ ਗਸ਼ਤ ਅਤੇ ਨਾਕਾਬੰਦੀ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੰਡਵਾਲ ਵਿਖੇ ਨਾਗਨੀ ਮਾਤਾ ਮੰਦਰ ਬੱਸ ਸਟਾਪ ਨੇੜੇ ਦੋ ਨੌਜਵਾਨ ਚਿੱਟਾ ਵੇਚਣ ਦੀ ਫਿਰਾਕ ਵਿੱਚ ਹਨ।

ਪੁਲਿਸ ਟੀਮ ਨੇ ਸੁਤੰਤਰ ਗਵਾਹਾਂ ਦੀ ਮੌਜੂਦਗੀ ਵਿੱਚ ਦੋਵਾਂ ਨੌਜਵਾਨਾਂ ਦੀ ਤਲਾਸ਼ੀ ਲਈ। ਇਸ ਦੌਰਾਨ ਰਾਕੇਸ਼ ਠਾਕੁਰ (36) ਦੇ ਪਿੱਠੂ ਬੈਗ ਵਿੱਚ ਰੱਖੀ ਜੀਨਜ਼ ਦੀ ਜੇਬ ਵਿੱਚੋਂ 32.57 ਗ੍ਰਾਮ ਚਿੱਟਾ ਬਰਾਮਦ ਹੋਇਆ। ਰਾਕੇਸ਼ ਠਾਕੁਰ ਪਿੰਡ ਖਨੌੜ, ਤਹਿਸੀਲ ਧਰਮਪੁਰ, ਜ਼ਿਲ੍ਹਾ ਮੰਡੀ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਦੌਰਾਨ ਧਰਮਸ਼ਾਲਾ ਦੇ ਦਾੜਨੂ ਇਲਾਕੇ ਵਿੱਚ ਰਹਿ ਰਿਹਾ ਸੀ। ਉਸ ਦੇ ਨਾਲ ਮੌਜੂਦ ਵਿਕਾਸ (24), ਵਾਸੀ ਬਰੋਲ, ਧਰਮਸ਼ਾਲਾ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਸਬੰਧੀ 15 ਅਕਤੂਬਰ ਨੂੰ ਪੁਲਿਸ ਥਾਣਾ ਨੂਰਪੁਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਅਤੇ ਜਾਂਚ ਦੌਰਾਨ ਮਿਲੇ ਤੱਥਾਂ ਦੇ ਆਧਾਰ 'ਤੇ 5 ਨਵੰਬਰ ਨੂੰ ਅੰਮ੍ਰਿਤਸਰ ਤੋਂ ਸੁਮਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਹੁਣ ਇਸ ਮਾਮਲੇ ਵਿੱਚ ਚਿੱਟੇ ਦੇ ਮੁੱਖ ਸਪਲਾਇਰ, ਮੁਲਜ਼ਮਾਂ ਦੇ ਆਪਸੀ ਸੰਪਰਕਾਂ, ਨਸ਼ੇ ਦੀ ਅੱਗੇ ਹੋਣ ਵਾਲੀ ਸਪਲਾਈ ਅਤੇ ਅੰਤਰਰਾਜੀ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਮੁਹਿੰਮ ਦਾ ਮੁੱਖ ਉਦੇਸ਼ ਸਿਰਫ਼ ਨਸ਼ਾ ਬਰਾਮਦ ਕਰਨਾ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ, ਸਗੋਂ ਨਸ਼ਾ ਸਪਲਾਈ ਕਰਨ ਵਾਲੇ ਪੂਰੇ ਨੈੱਟਵਰਕ ਨੂੰ ਤੋੜਨਾ ਵੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande