ਸਰਕਾਰ ਨੇ ਭਾਰਤ-ਯੂਕੇ ਸਮਝੌਤੇ ਤਹਿਤ ਆਯਾਤ ਕੋਟੇ ਦੀ ਵੰਡ ਲਈ ਅਰਜ਼ੀਆਂ ਮੰਗੀਆਂ
ਨਵੀਂ ਦਿੱਲੀ, 06 ਅਕਤੂਬਰ (ਹਿੰ.ਸ.)। ਵਣਜ ਮੰਤਰਾਲੇ ਨੇ ਭਾਰਤ-ਯੂਕੇ ਵਪਾਰ ਸਮਝੌਤੇ ਦੇ ਤਹਿਤ ਸਾਲ 2027 ਲਈ ਯਾਤਰੀ ਕਾਰਾਂ ਸਮੇਤ ਕੁਝ ਖਾਸ ਉਤਪਾਦਾਂ ''ਤੇ ਡਿਊਟੀ ਰਿਆਇਤਾਂ ਪ੍ਰਾਪਤ ਕਰਨ ਦੇ ਇੱਛੁਕ ਆਯਾਤਕਾਂ ਤੋਂ ਕੋਟੇ ਲਈ ਅਰਜ਼ੀਆਂ ਮੰਗੀਆਂ ਹਨ। ਵਣਜ ਮੰਤਰਾਲੇ ਦੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡ
ਪ੍ਰਤੀਕਾਤਮਕ


ਨਵੀਂ ਦਿੱਲੀ, 06 ਅਕਤੂਬਰ (ਹਿੰ.ਸ.)। ਵਣਜ ਮੰਤਰਾਲੇ ਨੇ ਭਾਰਤ-ਯੂਕੇ ਵਪਾਰ ਸਮਝੌਤੇ ਦੇ ਤਹਿਤ ਸਾਲ 2027 ਲਈ ਯਾਤਰੀ ਕਾਰਾਂ ਸਮੇਤ ਕੁਝ ਖਾਸ ਉਤਪਾਦਾਂ 'ਤੇ ਡਿਊਟੀ ਰਿਆਇਤਾਂ ਪ੍ਰਾਪਤ ਕਰਨ ਦੇ ਇੱਛੁਕ ਆਯਾਤਕਾਂ ਤੋਂ ਕੋਟੇ ਲਈ ਅਰਜ਼ੀਆਂ ਮੰਗੀਆਂ ਹਨ।

ਵਣਜ ਮੰਤਰਾਲੇ ਦੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਸ਼ੁੱਕਰਵਾਰ ਨੂੰ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ਦੇ ਤਹਿਤ ਸਾਲ 2027 ਲਈ ਯਾਤਰੀ ਕਾਰਾਂ ਸਮੇਤ ਖਾਸ ਉਤਪਾਦਾਂ 'ਤੇ ਡਿਊਟੀ ਰਿਆਇਤਾਂ ਪ੍ਰਾਪਤ ਕਰਨ ਲਈ ਅਰਜ਼ੀਆਂ ਮੰਗੀਆਂ ਹਨ।

ਡੀਜੀਐਫਟੀ ਨੇ ਇੱਕ ਜਨਤਕ ਨੋਟਿਸ ਵਿੱਚ ਕਿਹਾ, ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਦੇ ਤਹਿਤ ਸਾਲ 2027 ਲਈ ਨਿਰਧਾਰਤ ਉਤਪਾਦਾਂ 'ਤੇ ਟੈਰਿਫ ਰੇਟ ਕੋਟਾ (ਟੀਆਰਕਿਊ) ਦੀ ਵੰਡ ਲਈ 6 ਨਵੰਬਰ, 2026 ਤੋਂ 21 ਨਵੰਬਰ, 2026 ਤੱਕ ਤਾਜ਼ਾ ਅਰਜ਼ੀਆਂ ਮੰਗੀਆਂ ਗਈਆਂ ਹਨ।।

ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (ਸੀਈਟੀਏ) 15 ਜੁਲਾਈ ਨੂੰ ਲਾਗੂ ਹੋਇਆ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande