ਜਲੰਧਰ: ਸੀਟੀ ਗਰੁੱਪ ਵਿੱਚ ‘ਦੌਰ-ਏ-ਮੁਹੱਬਤ' ਨੇ ਬਿਖੇਰਿਆ ਸੂਫ਼ੀਆਨਾ ਸੁਰਾਂ ਦਾ ਜਾਦੂ
ਜਲੰਧਰ, 13 ਫਰਵਰੀ (ਹਿੰ.ਸ.)| ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿਖੇ ਵੈਲੰਟਾਈਨ ਵੀਕ ਦੇ ਮੌਕੇ ‘ਤੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਦੌਰ-ਏ-ਮੋਹੱਬਤ’ ਵਿਦਿਆਰਥੀਆਂ ਨੂੰ ਕਲਾ, ਭਾਵਨਾਵਾਂ ਅਤੇ ਵਿਚਾਰਾਂ ਦੀ ਇੱਕ ਰੂਹਾਨੀ ਯਾਤਰਾ ‘ਤੇ ਲੈ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਲੇਖਿਕਾ, ਕਵਿੱਤਰੀ , ਸ਼ਾਇਰਾ ਤੇ
ਸੀਟੀ ਗਰੁੱਪ ਵਿੱਚ ‘ਦੌਰ-ਏ-ਮੁਹੱਬਤ' ਨੇ ਬਿਖੇਰਿਆ ਸੂਫ਼ੀਆਨਾ ਸੁਰਾਂ ਦਾ ਜਾਦੂ


ਜਲੰਧਰ, 13 ਫਰਵਰੀ (ਹਿੰ.ਸ.)| ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿਖੇ ਵੈਲੰਟਾਈਨ ਵੀਕ ਦੇ ਮੌਕੇ ‘ਤੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਦੌਰ-ਏ-ਮੋਹੱਬਤ’ ਵਿਦਿਆਰਥੀਆਂ ਨੂੰ ਕਲਾ, ਭਾਵਨਾਵਾਂ ਅਤੇ ਵਿਚਾਰਾਂ ਦੀ ਇੱਕ ਰੂਹਾਨੀ ਯਾਤਰਾ ‘ਤੇ ਲੈ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਲੇਖਿਕਾ, ਕਵਿੱਤਰੀ , ਸ਼ਾਇਰਾ ਤੇ ਗਾਇਕਾ ਰੂਪ ਕੌਰ ਕੂਨਰ ਨੇ ਸੂਫ਼ੀ ਸੰਗੀਤ, ਸ਼ਾਇਰੀ ਅਤੇ ਪ੍ਰੇਰਣਾਦਾਇਕ ਵਿਚਾਰਾਂ ਰਾਹੀਂ ਸਮਾਗਮ ਵਿੱਚ ਮੌਜੂਦ ਸਭ ਦੇ ਦਿਲ ਜਿੱਤੇ।ਸਮਾਗਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਾ ਰਹਿੰਦਿਆਂ, ਪ੍ਰੇਮ, ਜੀਵਨ-ਦਰਸ਼ਨ, ਪਛਾਣ ਅਤੇ ਸਮਾਜਕ ਸੰਵੇਦਨਸ਼ੀਲਤਾ ਵਰਗੇ ਗੰਭੀਰ ਵਿਸ਼ਿਆਂ ‘ਤੇ ਕੇਂਦਰਿਤ ਰਿਹਾ। ਆਪਣੀਆਂ ਪ੍ਰਸਿੱਧ ਰਚਨਾਵਾਂ ‘ਅਕੀਦਾ’ ਅਤੇ ‘ਮਿਰਾਕੀ’ ਦੀ ਸਾਹਿਤਕ ਗਹਿਰਾਈ ਨੂੰ ਮੰਚ ‘ਤੇ ਉਤਾਰਦੇ ਹੋਏ, ਸ਼ਾਇਰਾ ਰੂਪ ਕੌਰ ਕੂਨਰ ਨੇ ਗਾਇਕੀ ਅਤੇ ਕਵਿਤਾ ਦੇ ਮਿਲਾਪ ਨਾਲ ਵਿਦਿਆਰਥੀਆਂ ਨੂੰ ਬੁੱਧਿਕ ਤੇ ਆਤਮਿਕ ਤੌਰ ‘ਤੇ ਪ੍ਰੇਰਿਤ ਕੀਤਾ।

ਇਸ ਮੌਕੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਡਾਇਰੈਕਟਰ ਸਟੂਡੈਂਟ ਵੈਲਫੇਅਰ ਦਵਿੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਅਰਜਨ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੁਖੀ ਹਾਜ਼ਰ ਰਹੇ। ਡਾ. ਮਨਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ,ਸਾਡਾ ਮਕਸਦ ਅਜਿਹੇ ਵਿਦਿਆਰਥੀ ਤਿਆਰ ਕਰਨਾ ਹੈ, ਜੋ ਤਕਨੀਕੀ ਗਿਆਨ ਦੇ ਨਾਲ-ਨਾਲ ਭਾਵਨਾਤਮਕ ਤੌਰ ‘ਤੇ ਮਜ਼ਬੂਤ ਅਤੇ ਸੱਭਿਆਚਾਰਕ ਤੌਰ ‘ਤੇ ਜਾਗਰੂਕ ਹੋਣ।

ਰੂਪ ਕੌਰ ਕੂਨਰ ਵਰਗੀ ਸਾਹਿਤਕ ਸ਼ਖਸੀਅਤ ਦਾ ਸਾਥ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਤੇ ਪੰਜਾਬੀਅਤ ਨਾਲ ਜੋੜਦਾ ਹੈ।ਇਸ ਤਰ੍ਹਾਂ ਦੇ ਸਾਹਿਤਕ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਪੰਜਾਬੀ ਸਾਹਿਤਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ,ਕਲਾ ਅਤੇ ਕਵਿਤਾ ਆਤਮਾ ਦਾ ਦਰਪਣ ਹੁੰਦੀਆਂ ਹਨ। ‘ਦੌਰ-ਏ-ਮੁਹੱਬਤ’ ਰਾਹੀਂ ਮੈਂ ਨੌਜਵਾਨ ਮਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਸੀ ਕਿ ਪ੍ਰੇਮ ਸਿਰਫ਼ ਭਾਵਨਾ ਨਹੀਂ, ਸਗੋਂ ਸਮਝ ਅਤੇ ਮਨੁੱਖੀ ਏਕਤਾ ਹੈ।ਸੂਫ਼ੀ ਸੁਰਾਂ ਅਤੇ ਜ਼ਿੰਦਗੀ ਦੇ ਫ਼ਲਸਫ਼ਿਆਂ ਨਾਲ ਇਹ ਸਮਾਗਮ ਵਿਦਿਆਰਥੀਆਂ ਲਈ ਇੱਕ ਯਾਦਗਾਰ ਅਨੁਭਵ ਬਣ ਗਿਆ।

---------------

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande