
ਚੰਡੀਗੜ੍ਹ, 13 ਫਰਵਰੀ (ਹਿੰ.ਸ.)। ਪੰਜਾਬ ਦੀ ਸੂਫ਼ੀ ਗਾਇਕਾ ਅਤੇ ਜਲੰਧਰ ਨਿਵਾਸੀ ਜੋਤੀ ਨੂਰਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਖੁਦ ਜੋਤੀ ਨੂਰਾਂ ਦੇ ਪਤੀ ਓੁਸਮਾਨ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਪਤ ਨੈਹਰਾ ਨਾਮਕ ਦੇ ਨਾਮ ਤੋਂ ਧਮਕੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪੈਸਾ ਨਾ ਦੇਣ ’ਤੇ ਉਨ੍ਹਾਂ ਨੂੰ ਲਗਾਤਾਰ ਥ੍ਰੈਟ ਕਾਲ ਆ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਦੋ ਦਿਨ ਪਹਿਲਾਂ ਘਰ 'ਤੇ ਹੋਈ ਗੋਲੀਬਾਰੀ ਵੀ ਇਸੇ ਮਾਮਲੇ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਵੀ ਕੁਝ ਸ਼ੱਕੀ ਘਰ ਦੇ ਬਾਹਰ ਚੁੱਕਰ ਲਗਾ ਚੁੱਕੇ ਹਨ।
ਇਸ ਸਬੰਧੀ ਉਨ੍ਹਾਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ 6 ਮਹੀਨਿਆਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੁਲਿਸ ਕਿਸੇ ਨੂੰ ਟ੍ਰੇਸ ਨਹੀਂ ਕਰ ਸਕੀ। 2 ਦਿਨ ਪਹਿਲਾਂ ਹੋਈ ਗੋਲੀਬਾਰੀ ਤੋਂ ਬਾਅਦ ਵੀ ਪੁਲਿਸ ਨੂੰ ਸੂਚਿਤ ਕੀਤਾ ਸੀ।
ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਹ ਕਹਿ ਕੇ ਚਲੀ ਗਈ ਕਿ ਜਾਂਚ ਕਰ ਰਹੇ ਹਨ। ਜੋਤੀ ਨੂਰਾਂ ਦੇ ਪਤੀ ਉਸਮਾਨ ਨੇ ਦੱਸਿਆ ਕਿ ਜੋਤੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਫਿਰੌਤੀ ਮੰਗਣ ਵਾਲੇ ਵਟਸਐਪ ਕਾਲ ਕਰਦੇ ਹਨ ਅਤੇ ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਹਨ।
ਉਸਮਾਨ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਰਾਤ ਨੂੰ ਕਈ ਵਾਰ ਘਰ ਦੇ ਬਾਹਰ ਚੱਕਰ ਲਗਾ ਚੁੱਕੇ ਹਨ ਤਾਂ ਜੋ ਉਨ੍ਹਾਂ ਨੂੰ ਡਰਾਇਆ ਜਾ ਸਕੇ। ਘਰ ਦੇ ਬਾਹਰ ਕਈ ਵਾਰ ਸ਼ੱਕੀਆਂ ਨੂੰ ਦੇਖਿਆ ਗਿਆ ਹੈ। ਹਾਲਾਂਕਿ, ਪਹਿਲੀ ਵਾਰ ਫਾਇਰਿੰਗ ਸਿਰਫ ਦੋ ਦਿਨ ਪਹਿਲਾਂ ਹੋਈ ਹੈ। ਇਸ ਤੋਂ ਪਹਿਲਾਂ, ਤਿੰਨ ਤੋਂ ਵੱਧ ਵਾਰ ਇਸ ਤਰ੍ਹਾਂ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਉਸਮਾਨ ਦੇ ਅਨੁਸਾਰ, ਵਟਸਐਪ ਕਾਲਰ ਸੰਪਤ ਨਹਿਰਾ ਦੇ ਨਾਮ 'ਤੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਪੈਸੇ ਨਾ ਦੇਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦੇ ਰਿਹਾ ਹੈ। ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਕਾਲ ਕਰਨ ਵਾਲੇ ਦਾ ਨੰਬਰ ਵੀ ਦਿੱਤਾ ਗਿਆ ਹੈ, ਪਰ ਅੱਜ ਤੱਕ ਟ੍ਰੇਸ ਨਹੀਂ ਹੋ ਸਕਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ