
ਚੰਡੀਗੜ੍ਹ, 16 ਫਰਵਰੀ (ਹਿੰ.ਸ.)। ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦਫ਼ਤਰ ਵਿੱਚ ਪ੍ਰਵੇਸ਼ ਨੂੰ ਸੁਵਿਵਸਥਿਤ, ਸੁਰੱਖਿਅਤ ਅਤੇ ਪਾਰਦਰਸ਼ੀ ਬਨਾਉਣ ਦੇ ਉਦੇਸ਼ ਨਾਲ ਆਨਲਾਈਨ ਵਿਜ਼ਿਟਿੰਗ ਪਾਸ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।
ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਹਾਈ ਕੋਰਟ ਦਫ਼ਤਰ ਵਿੱਚ ਦਫ਼ਤਰਾਂ ਨਾਲ ਸਬੰਧਿਤ ਕਿਸੇ ਵੀ ਅਧਿਕਾਰਿਕ ਕੰਮ ਜਾਂ ਕਿਸੇ ਕੇਸ ਜਾਂ ਸੁਣਵਾਈ ਲਈ ਆਉਣ ਵਾਲੇ ਅਧਿਕਾਰਿਆਂ/ ਕਰਮਚਾਰਿਆਂ ਅਤੇ ਸਬੰਧਿਤ ਵਿਅਕਤੀਆਂ ਨੂੰ ਐਲਐਮਐਸ ਪੋਰਟਲ (https://lmshry.gov.in) ਰਾਹੀਂ ਪਹਿਲਾਂ ਹੀ ਆਨਲਾਈਨ ਵਿਜ਼ਿਟਿੰਗ ਪਾਸ ਬਨਾਉਣਾ ਜਰੂਰੀ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਵਿਜ਼ਿਟਿੰਗ ਪਾਸ ਦੇ ਸਬੰਧ ਵਿੱਚ ਬਿਨੈਕਾਰ ਕੋਲ੍ਹ ਆਪਣਾ ਐਮਪਲੋਏ ਆਈਡੀ ਕਾਰਡ ਜ਼ਰੂਰੀ ਹੋਣਾ ਚਾਹੀਦਾ ਹੈ, ਗੇਟ ਪਾਸ ਦੇ ਪ੍ਰਿੰਟਆਉਟ ਨੂੰ ਅਧਿਕਾਰਤ ਹਸਤਾਖਰਕਰਤਾ ਵੱਲੋਂ ਵੈਰੀਫਾਈਡ ਕਰਵਾਉਣਾ ਹੋਵੇਗਾ ਅਤੇ ਪਾਸ ਜਾਰੀ ਹੋਣ ਤੋਂ ਬਾਅਦ ਸਬੰਧਿਤ ਦਫ਼ਤਰ ਵੱਲੋਂ ਉਸਨੂੰ ਵੈਰੀਫਾਇਡ ਕਰਵਾਉਣਾ ਜ਼ਰੂਰੀ ਹੋਵੇਗਾ।
ਬੁਲਾਰੇ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਰਾਹੀਂ ਦਫ਼ਤਰ ਵਿੱਚ ਪ੍ਰਵੇਸ਼ ਪ੍ਰਕਿਰਿਆ ਨੂੰ ਵੱਧ ਸੰਗਠਿਤ, ਸੁਰੱਖਿਅਤ ਅਤੇ ਡਿਜ਼ਿਟਲ ਬਣਾਇਆ ਗਿਆ ਹੈ ਤਾਂ ਜੋ ਕੰਮ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਯਕੀਨੀ ਕੀਤੀ ਜਾ ਸਕੇਗੀ। ਇਹ ਵਿਵਸਥਾ 9 ਫਰਵਰੀ, 2026 ਤੋਂ ਪ੍ਰਭਾਵੀ ਹੋ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ