
ਨਵੀਂ ਦਿੱਲੀ, 26 ਫਰਵਰੀ (ਹਿੰ.ਸ.)। ਗਲੋਬਲ ਮਾਰਕੀਟ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਦੇ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੋਨਸ ਫਿਊਚਰਜ਼ ਅੱਜ ਫਿਲਹਾਲ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਯੂਰਪੀ ਬਾਜ਼ਾਰਾਂ ਵਿੱਚ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਖਰੀਦਦਾਰੀ ਦੇਖਣ ਨੂੰ ਮਿਲੀ। ਉੱਥੇ ਹੀ ਏਸ਼ੀਆਈ ਬਾਜ਼ਾਰ ਅੱਜ ਮਿਸ਼ਰਤ ਕਾਰੋਬਾਰ ਕਰ ਰਹੇ ਹਨ।ਪਿਛਲੇ ਸੈਸ਼ਨ ਦੌਰਾਨ ਤਕਨੀਕੀ ਸਟਾਕਾਂ ਵਿੱਚ ਮਜ਼ਬੂਤੀ ਨੇ ਅਮਰੀਕੀ ਬਾਜ਼ਾਰ ਵਿੱਚ ਉਤਸ਼ਾਹੀ ਮਾਹੌਲ ਬਣਾਇਆ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਵਿੱਚ ਮਜ਼ਬੂਤੀ ਆਈ। ਐਸਐਂਡਪੀ 500 ਇੰਡੈਕਸ 0.81 ਪ੍ਰਤੀਸ਼ਤ ਦੀ ਮਜ਼ਬੂਤੀ ਦੇ ਨਾਲ 6,946.13 ਅੰਕਾਂ 'ਤੇ ਬੰਦ ਹੋਇਆ। ਇਸੇ ਤਰ੍ਹਾਂ, ਨੈਸਡੈਕ 284.59 ਅੰਕਾਂ ਜਾਂ 1.24 ਪ੍ਰਤੀਸ਼ਤਦੀਮਜ਼ਬੂਤੀਦੇ ਨਾਲ ਪਿਛਲੇ ਸੈਸ਼ਨ ’ਚ 23,148.27 ਅੰਕਾਂ 'ਤੇ ਬੰਦ ਹੋਇਆ। ਡਾਓ ਜੋਨਸ ਫਿਊਚਰਜ਼ ਅੱਜ ਫਿਲਹਾਲ 0.09 ਪ੍ਰਤੀਸ਼ਤ ਦੀ ਗਿਰਾਵਟ ਨਾਲ 49,439.75 ਅੰਕਾਂ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਤਕਨੀਕੀ ਸਟਾਕਾਂ ਵਿੱਚ ਤੇਜ਼ੀ ਕਾਰਨ ਉਤਸ਼ਾਹਿਤ ਰਿਹਾ। ਐਫਟੀਐਸਈ ਇੰਡੈਕਸ 125.82 ਅੰਕ ਜਾਂ 1.16 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 10,806.41 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਇੰਡੈਕਸ ਪਿਛਲੇ ਸੈਸ਼ਨ ’ਚ 0.47 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 8,559.07 ਅੰਕ 'ਤੇ ਬੰਦ ਹੋਇਆ। ਇਸ ਤੋਂ ਇਲਾਵਾ, ਡੀਏਐਕਸ ਇੰਡੈਕਸ 189.69 ਅੰਕ ਜਾਂ 0.75 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 25,175.94 ਅੰਕ 'ਤੇ ਬੰਦ ਹੋਇਆ।ਏਸ਼ੀਆ ਵਿੱਚ ਅੱਜ ਮਿਸ਼ਰਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਨੌਂ ਏਸ਼ੀਆਈ ਬਾਜ਼ਾਰਾਂ ਵਿੱਚੋਂ ਪੰਜ ਸੂਚਕਾਂਕ ਮਜ਼ਬੂਤੀ ਨਾਲ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਚਾਰ ਸੂਚਕਾਂਕ ਗਿਰਾਵਟ ਨਾਲ ਲਾਲ ਨਿਸ਼ਾਨ ਵਿੱਚ ਹਨ। ਜਕਾਰਤਾ ਕੰਪੋਜ਼ਿਟ ਇੰਡੈਕਸ 0.61 ਪ੍ਰਤੀਸ਼ਤ ਦੀ ਗਿਰਾਵਟ ਨਾਲ 8,271.48 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਹੈਂਗ ਸੇਂਗ ਇੰਡੈਕਸ 118.72 ਅੰਕਾਂ ਯਾਨੀ 0.44 ਪ੍ਰਤੀਸ਼ਤ ਡਿੱਗ ਕੇ 26,647 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਸਟ੍ਰੇਟਸ ਟਾਈਮਜ਼ ਇੰਡੈਕਸ 0.20 ਪ੍ਰਤੀਸ਼ਤ ਡਿੱਗ ਕੇ 4,997.89 ਅੰਕਾਂ 'ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.08 ਪ੍ਰਤੀਸ਼ਤ ਦੀ ਕਮਜ਼ੋਰੀ ਨਾਲ 4,144.08 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।ਦੂਜੇ ਪਾਸੇ, ਗਿਫ਼ਟ ਨਿਫਟੀ 0.11 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 25,648 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਤਾਈਵਾਨ ਵੇਟਿਡ ਇੰਡੈਕਸ 0.23 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 35,493.43 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਕੋਸਪੀ ਇੰਡੈਕਸ ਨੇ ਅੱਜ ਵੱਡੀ ਛਾਲ ਮਾਰੀ ਹੈ। ਫਿਲਹਾਲ ਇਹ ਇੰਡੈਕਸ 125.27 ਅੰਕ ਯਾਨੀ 2.06 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 6,209.13 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਸੈੱਟ ਕੰਪੋਜ਼ਿਟ ਇੰਡੈਕਸ 0.92 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 1,529.97 ਅੰਕਾਂ ਦੇ ਪੱਧਰ 'ਤੇ ਅਤੇ ਨਿੱਕੇਈ ਇੰਡੈਕਸ 231.88 ਅੰਕ ਯਾਨੀ 0.40 ਪ੍ਰਤੀਸ਼ਤ ਦੀ ਤੇਜ਼ੀ ਦੇ ਨਾਲ 58,815 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ