ਅਮਰੀਕਾ ਵਿੱਚ ਐਰੀਜ਼ੋਨਾ ਦੇ ਫਲੈਗਸਟਾਫ ’ਚ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸਮੇਤ ਦੋ ਦੀ ਮੌਤ
ਫਲੈਗਸਟਾਫ (ਐਰੀਜ਼ੋਨਾ) ਅਮਰੀਕਾ, 06 ਫਰਵਰੀ (ਹਿੰ.ਸ.)। ਅਮਰੀਕਾ ਵਿੱਚ ਐਰੀਜ਼ੋਨਾ ਰਾਜ ਦੇ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਨਾਲ ਸਬੰਧਤ ਇੱਕ ਹੈਲੀਕਾਪਟਰ ਫਲੈਗਸਟਾਫ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੀ ਨਿਗਰਾਨੀ ਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਅਤੇ ਪੈਰਾਮੈਡਿਕ ਪੁਲਿਸ ਅਧਿਕਾਰੀ ਦ
ਐਰੀਜ਼ੋਨਾ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਰਿਲੀਜ਼।


ਫਲੈਗਸਟਾਫ (ਐਰੀਜ਼ੋਨਾ) ਅਮਰੀਕਾ, 06 ਫਰਵਰੀ (ਹਿੰ.ਸ.)। ਅਮਰੀਕਾ ਵਿੱਚ ਐਰੀਜ਼ੋਨਾ ਰਾਜ ਦੇ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਨਾਲ ਸਬੰਧਤ ਇੱਕ ਹੈਲੀਕਾਪਟਰ ਫਲੈਗਸਟਾਫ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੀ ਨਿਗਰਾਨੀ ਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਅਤੇ ਪੈਰਾਮੈਡਿਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਇਹ ਜਾਣਕਾਰੀ ਵਿਭਾਗ ਵੱਲੋਂ ਜਾਰੀ ਅਧਿਕਾਰਤ ਰਿਲੀਜ਼ ਵਿੱਚ ਦਿੱਤੀ ਗਈ ਹੈ। ਫਲੈਗਸਟਾਫ ਐਰੀਜ਼ੋਨਾ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਅਤੇ ਕੋਕੋਨੀਨੋ ਕਾਉਂਟੀ ਦਾ ਮੁੱਖ ਸ਼ਹਿਰ ਹੈ। ਇਹ ਸ਼ਹਿਰ ਲਗਭਗ 7,000 ਫੁੱਟ ਦੀ ਉਚਾਈ 'ਤੇ ਸਥਿਤ ਹੈ।

ਅਧਿਕਾਰਤ ਰਿਲੀਜ਼ ਦੇ ਅਨੁਸਾਰ, ਵਿਭਾਗ ਦੇ ਸਾਰਜੈਂਟ ਕੈਮਰਨ ਲੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਰਾਤ ਨੂੰ ਰੇਂਜਰ ਹੈਲੀਕਾਪਟਰ ਚਾਲਕ ਦਲ ਫਲੈਗਸਟਾਫ ਪੁਲਿਸ ਵਿਭਾਗ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ ਗਿਆ ਸੀ । ਲੀ ਨੇ ਕਿਹਾ, ਦੁੱਖ ਦੀ ਗੱਲ ਹੈ ਕਿ ਗੋਲੀਬਾਰੀ ਦੀ ਘਟਨਾ ਦੌਰਾਨ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਘਟਨਾ ਵਿੱਚ ਪਾਇਲਟ ਅਤੇ ਪੈਰਾਮੈਡਿਕ ਦੀ ਮੌਤ ਹੋ ਗਈ। ਲੀ ਨੇ ਕਿਹਾ ਕਿ ਗੋਲੀਬਾਰੀ ਵਿੱਚ ਸ਼ੱਕੀ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।

ਏਬੀਸੀ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੈਲੀਕਾਪਟਰ (ਬੈਲ 407) ਰਾਤ 10:15 ਵਜੇ ਦੇ ਕਰੀਬ ਫਲੈਗਸਟਾਫ ਦੇ ਨੇੜੇ ਕਰੈਸ਼ ਹੋ ਗਿਆ ਅਤੇ ਬਾਅਦ ਵਿੱਚ ਅੱਗ ਲੱਗ ਗਈ। ਰਜਿਸਟ੍ਰੇਸ਼ਨ ਨੰਬਰ ਦੀ ਜਾਂਚ ਤੋਂ ਪਤਾ ਲੱਗਿਆ ਕਿ ਹੈਲੀਕਾਪਟਰ 2004 ਵਿੱਚ ਬਣਾਇਆ ਗਿਆ ਸੀ। ਪ੍ਰਸ਼ਾਸਨ ਨੇ ਕਿਹਾ ਕਿ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਵਿੱਚ ਸਹਾਇਤਾ ਕਰੇਗਾ।

ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਐਰੀਜ਼ੋਨਾ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ 6 ਫਰਵਰੀ ਨੂੰ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਵਿੱਚ ਹੈਲੀਕਾਪਟਰ ਹਾਦਸੇ ਬਾਰੇ ਅਪਡੇਟ ਪ੍ਰਦਾਨ ਕਰੇਗਾ। ਡਿਪਾਰਟਮੈਂਟ ਡਾਇਰੈਕਟਰ ਕਰਨਲ ਜੈਫਰੀ ਗਲੋਵਰ ਪ੍ਰੈਸ ਕਾਨਫਰੰਸ ਵਿੱਚ ਬਿਆਨ ਜਾਰੀ ਕਰਨਗੇ। ਇਹ ਪ੍ਰੈਸ ਕਾਨਫਰੰਸ ਫੀਨਿਕਸ ਵਿੱਚ ਫਲੈਗਸਟਾਫ ਪੁਲਿਸ ਵਿਭਾਗ ਦੇ ਮੁੱਖ ਦਫਤਰ ਵਿੱਚ ਹੋਵੇਗੀ। ਫਲੈਗਸਟਾਫ ਪੁਲਿਸ ਮੁਖੀ ਸੀਨ ਕੋਨੋਲੀ ਵੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਨਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande