ਪੰਜਾਬ ਇਨਵੈਸਟਰਜ਼ ਸਮਿਟ-2026 - ਪੰਜਾਬ ਨੌਜਵਾਨਾਂ ਦੇ ਮਨਾਂ ਉੱਦਮੀ ਬਨਣ ਦਾ ਬੀਜ ਬੀਜਦੈ : ਹਰਜੋਤ ਬੈਂਸ
ਚੰਡੀਗੜ੍ਹ, 15 ਮਾਰਚ (ਹਿੰ.ਸ.)। ਹੁਨਰਮੰਦ ਮਨੁੱਖੀ ਪੂੰਜੀ ਲਈ ਰਾਸ਼ਟਰੀ ਕੇਂਦਰ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਵਿੱਖ ਵਿੱਚ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਅੱਗੇ ਵਧਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ, ਜਿਸਦਾ ਉਦੇਸ਼ ਪੰਜਾ
ਸੰਬੋਧਨ ਕਰਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਾਜ਼ਰ ਪਤਵੰਤੇ।


ਚੰਡੀਗੜ੍ਹ, 15 ਮਾਰਚ (ਹਿੰ.ਸ.)। ਹੁਨਰਮੰਦ ਮਨੁੱਖੀ ਪੂੰਜੀ ਲਈ ਰਾਸ਼ਟਰੀ ਕੇਂਦਰ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਵਿੱਖ ਵਿੱਚ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਅੱਗੇ ਵਧਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ, ਜਿਸਦਾ ਉਦੇਸ਼ ਪੰਜਾਬ ਨੂੰ ਪ੍ਰਤਿਭਾ, ਨਵੀਨਤਾ ਅਤੇ ਉੱਦਮਤਾ ਦੇ ਪਾਵਰਹਾਊਸ ਵਿੱਚ ਬਦਲਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੌਜਵਾਨਾਂ ਦੇ ਮਨਾਂ ਉੱਦਮੀ ਬਨਣ ਦਾ ਬੀਜ ਬੀਜ ਰਿਹਾ ਹੈ ਤਾਂ ਜੋ ਉਹ ਨੌਕਰੀਆਂ ਦੇਣ ਵਾਲੇ ਬਣ ਸਕਣ।

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ-2026 ਵਿਖੇ ਸ਼ਨੀਵਾਰ ਰਾਤ ਨੂੰ ਗਿਆਨ ਤੋਂ ਪੂੰਜੀ ਤੱਕ: ਯੂਨੀਵਰਸਿਟੀਆਂ ਨੂੰ ਪ੍ਰਤਿਭਾ, ਨਵੀਨਤਾ ਅਤੇ ਉੱਦਮਤਾ ਇੰਜਣਾਂ ਵਿੱਚ ਬਦਲਣਾ ਦੇ ਸੈਸ਼ਨ ਦੌਰਾਨ ਦਰਸ਼ਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਇੱਕ ਕ੍ਰਾਂਤੀਕਾਰੀ ਤਬਦੀਲੀ ਵਿੱਚੋਂ ਗੁਜ਼ਰ ਰਹੀ ਹੈ, ਜੋ ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ, ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਉਣਾ ਸਿੱਖਣ ਦੇ ਉਦੇਸ਼ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਮਿਸ਼ਨ ਰਿਹਾ ਹੈ। ਉਨ੍ਹਾਂ ਪੰਜਾਬ ਦੇ ਕੱਲ੍ਹ ਦੇ ਉਦਯੋਗਾਂ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਕਿਉਂਕਿ ਪੰਜਾਬ ਹੁਣ ਸਿਰਫ਼ ਮੌਕਿਆਂ ਦੀ ਧਰਤੀ ਦੇ ਨਾਲ-ਨਾਲ ਵਿਕਾਸ ਦਾ ਇੰਜਣ ਬਣ ਰਿਹਾ ਹੈ।

ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ, ਕੈਬਨਿਟ ਮੰਤਰੀ ਬੈਂਸ ਨੇ ਰਾਸ਼ਟਰੀ ਦਰਜਾਬੰਦੀ ਵਿੱਚ ਪੰਜਾਬ ਦੇ ਤੇਜ਼ੀ ਨਾਲ ਵਧਣ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਪਰਾਖ ਰਾਸ਼ਟਰੀ ਸਰਵੇਖਣ 2024 ਵਿੱਚ ਰਾਜ ਦੇ ਸਿਖਰਲੇ ਸਥਾਨ ਨੂੰ ਉਜਾਗਰ ਕੀਤਾ ਗਿਆ। ਪੰਜਾਬ ਇੱਕ ਪ੍ਰਮੁੱਖ ਸਿੱਖਿਆ ਕੇਂਦਰ ਵਜੋਂ ਉੱਭਰ ਰਿਹਾ ਹੈ। ਰਾਜ ਵਿਦੇਸ਼ੀ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਵਿੱਚ ਦੂਜੇ ਸਥਾਨ 'ਤੇ ਵੀ ਹੈ ਅਤੇ ਆਈ ਆਈ ਟੀ ਰੋਪੜ, ਆਈ ਆਈ ਐਸ ਈ ਆਰ, ਐਮਿਟੀ, ਆਈ ਆਈ ਐਮ ਅੰਮ੍ਰਿਤਸਰ ਅਤੇ ਏਮਜ਼ ਬਠਿੰਡਾ ਵਰਗੇ ਵਿਸ਼ਵ ਪੱਧਰੀ ਸੰਸਥਾਨਾਂ ਦਾ ਮਾਣ ਕਰਦਾ ਹੈ। ਉਨ੍ਹਾਂ ਬੇਸਮਝ ਤਕਨਾਲੋਜੀ ਦੀ ਵਰਤੋਂ ਵਿਰੁੱਧ ਵੀ ਚੇਤਾਵਨੀ ਦਿੱਤੀ, ਸਵਾਲ ਕੀਤਾ ਕਿ ਕੀ ਦਿਮਾਗ ਬਹੁਤ ਜ਼ਿਆਦਾ ਨਿਰਭਰ ਹੋ ਰਹੇ ਹਨ, ਸਾਨੂੰ ਤਕਨਾਲੋਜੀ ਨਾਲ ਸਿੱਖਣਾ ਚਾਹੀਦਾ ਹੈ, ਇਸ ਤੋਂ ਅਪਾਹਜ ਨਹੀਂ ਹੋਣਾ ਚਾਹੀਦਾ।

ਸਕੂਲ ਅਤੇ ਉੱਚ ਸਿੱਖਿਆ ਵਿਭਾਗ ਪ੍ਰਸ਼ਾਸਕੀ ਸਕੱਤਰ ਸੋਨਾਲੀ ਗਿਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਸਿੱਖਿਆ ਅਤੇ ਉਦਯੋਗ ਨੂੰ ਜੋੜਨ ਲਈ ਸਾਂਝੇ ਅਤੇ ਕਾਰਗਰ ਈਕੋਸਿਸਟਮ ਦੀ ਸਥਾਪਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸੁਖਾਲਾ ਈਕੋਸਿਸਟਮ ਬਣਾ ਰਿਹਾ ਹੈ ਜਿੱਥੇ ਪ੍ਰਤਿਭਾ ਨੂੰ ਨਿਖਾਰ ਕੇ ਰੋਜ਼ਗਾਰ ਉੱਤੇ ਉੱਦਮ ਦੇ ਮੌਕੇ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 40 ਯੂਨੀਵਰਸਿਟੀਆਂ, 1,000 ਤੋਂ ਵੱਧ ਕਾਲਜ ਅਤੇ ਉੱਚ ਸਿੱਖਿਆ ਵਿੱਚ 7 ਲੱਖ ਵਿਦਿਆਰਥੀ ਹਨ, ਜੋ ਇਸਨੂੰ ਪ੍ਰਤਿਭਾ ਅਤੇ ਨਵੀਨਤਾ ਦਾ ਕੇਂਦਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ‘ਹੁਨਰ ਪੋਰਟਲ' ਦੇ ਪਹਿਲੇ ਪੜਾਅ ਦੀ ਸ਼ੁਰੂਆਤ, ਵਿਦਿਆਰਥੀਆਂ ਨੂੰ ਨੌਕਰੀ 'ਤੇ ਸਿਖਲਾਈ ਅਤੇ ਨੌਕਰੀਆਂ ਲਈ ਉਦਯੋਗ ਨਾਲ ਜੋੜਨਾ, ਇੱਕ ਵੱਡਾ ਮੀਲ ਪੱਥਰ ਹੈ। ਤਕਨੀਕੀ ਸਿੱਖਿਆ ਦੇ ਨਿਰਦੇਸ਼ਕ ਸ਼੍ਰੀ ਮੋਨੀਸ਼ ਕੁਮਾਰ ਨੇ ਕਿਹਾ ਕਿ ਇਹ ਪੋਰਟਲ ਪਾੜੇ ਨੂੰ ਪੂਰਾ ਕਰਦਾ ਹੈ, ਖਾਸ ਕਰਕੇ ਆਰਥਿਕ ਤੌਰ 'ਤੇ ਪਛੜੇ ਵਿਦਿਆਰਥੀਆਂ ਲਈ।

ਟੈਟਰ ਕਾਲਜ ਆਫ਼ ਬਿਜ਼ਨਸ ਐਂਡ ਮਾਸਟਰਜ਼ ਯੂਨੀਅਨ ਦੇ ਸੰਸਥਾਪਕ ਅਤੇ ਸ਼ਾਰਕ ਟੈਂਕ ਇੰਡੀਆ ਸੀਜ਼ਨ 5 ਦੇ ਜੱਜ, ਪ੍ਰਥਮ ਮਿੱਤਲ, ਜਿਨ੍ਹਾਂ ਨੇ ਈ ਐਮ ਸੀ ਡਿਜ਼ਾਈਨ ਕੀਤਾ, ਨੇ ਪੰਜਾਬ ਦੇ ਲਾਮਿਸਾਲ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰ ਦੀ ਪਹਿਲਕਦਮੀ ਪਰਿਵਰਤਨਸ਼ੀਲ ਹੈ। ਵਿਦਿਆਰਥੀ ਅਸਲ ਕਾਰੋਬਾਰ ਬਣਾ ਰਹੇ ਹਨ, ਉਤਪਾਦ ਵੇਚ ਰਹੇ ਹਨ ਅਤੇ ਮਾਲੀਆ ਪੈਦਾ ਕਰ ਰਹੇ ਹਨ - ਇਹੀ ਭਵਿੱਖ ਹੈ।

ਬੈੱਡਫੋਰਡ ਯੂਕੇ ਸਕੂਲ ਮੋਹਾਲੀ ਦੀ ਸੰਸਥਾਪਕ ਪ੍ਰਿੰਸੀਪਲ ਨਾਓਮੀ ਐਟਕਿੰਸ ਨੇ ਅਜੋਕੇ ਯੁੱਗ ਵਿੱਚ ਮਹੱਤਤਾ ਅਤੇ ਇਸਦੇ ਉਸਾਰੂ ਸਿੱਟਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਨਰ ਵਿਕਾਸ ਨੂੰ ਤਰਜੀਹ ਦੇਣਾ ਸਲਾਹੁਣਯੋਗ ਉਪਰਾਲਾ ਹੈ।

ਪਲਾਕਸ਼ਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੁਦਰ ਪ੍ਰਤਾਪ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀਆਂ ਨੂੰ ਹੁਣ ਵਿਦਿਆਰਥੀਆਂ ਨੂੰ ਗੁੰਝਲਦਾਰ ਸਮੱਸਿਆ-ਹੱਲ ਲਈ ਸਿਖਲਾਈ ਦੇਣੀ ਚਾਹੀਦੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande