ਆਲੂ ਦੇ ਬੀਜ਼ ਦੀ ਵਿਕਰੀ ਸਬੰਧੀ ਬਾਗਬਾਨੀ ਵਿਭਾਗ ਕੋਲ ਆਲੂਆਂ ਦਾ ਬੀਜ਼ ਉਪਲੱਬਧ
ਹੁਸ਼ਿਆਰਪੁਰ, 16 ਮਾਰਚ (ਹਿੰ.ਸ.)। ਬਾਗਬਾਨੀ ਵਿਭਾਗ ਦੇ ਸਥਾਨਕ ਸਰਕਾਰੀ ਆਲੂ ਬੀਜ਼ ਫਾਰਮ, ਖਨੌੜਾ ਵਿਖੇ ਆਲੂਆਂ ਦੀ ਵਧੀਆਂ ਕਿਸਮ ਦਾ ਬੀਜ਼ ਉਪਲੱਬਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਨੇ ਦੱਸਿਆਂ ਕਿ ਫਾਰਮ ‘ਤੇ ਆਲੂ ਦੀ ਕਿਸਮ ਕੁਫਰੀ ਪੁਖਰਾਜ, ਕੁਫਰੀ ਜੌਤ
ਆਲੂ ਦੇ ਬੀਜ਼ ਦੀ ਵਿਕਰੀ ਸਬੰਧੀ ਬਾਗਬਾਨੀ ਵਿਭਾਗ ਕੋਲ ਆਲੂਆਂ ਦਾ ਬੀਜ਼ ਉਪਲੱਬਧ


ਹੁਸ਼ਿਆਰਪੁਰ, 16 ਮਾਰਚ (ਹਿੰ.ਸ.)। ਬਾਗਬਾਨੀ ਵਿਭਾਗ ਦੇ ਸਥਾਨਕ ਸਰਕਾਰੀ ਆਲੂ ਬੀਜ਼ ਫਾਰਮ, ਖਨੌੜਾ ਵਿਖੇ ਆਲੂਆਂ ਦੀ ਵਧੀਆਂ ਕਿਸਮ ਦਾ ਬੀਜ਼ ਉਪਲੱਬਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਨੇ ਦੱਸਿਆਂ ਕਿ ਫਾਰਮ ‘ਤੇ ਆਲੂ ਦੀ ਕਿਸਮ ਕੁਫਰੀ ਪੁਖਰਾਜ, ਕੁਫਰੀ ਜੌਤੀ ਦਾ ਸਟੇਜ਼ ਫਾਊਡੇਸ਼ਨ-1, ਫਾਊਡੇਸ਼ਨ-2 ਅਤੇ ਸਰਟੀਫਾਈਡ, ਆਲੂ ਦੀ ਕਿਸਮ ਕੁਫਰੀ ਹਿਮਾਲਨੀ ਦਾ ਸਟੇਜ਼ ਫਾਊਡੇਸ਼ਨ-2 ਅਤੇ ਆਲੂ ਦੀ ਕਿਸਮ ਕੁਫਰੀ ਚੰਦਰਮੁੱਖੀ ਦਾ ਸਟੇਜ਼ ਫਾਊਡੇਸ਼ਨ-1 ਦਾ ਆਲੂ ਬੀਜ਼ ਸਰਕਾਰੀ ਰੇਟ ‘ਤੇ ਵਿਕਰੀ ਲਈ ਉਪਲੱਬਧ ਹੈ।ਜ਼ਿਲ੍ਹੇ ਦੇ ਚਾਹਵਾਨ ਕਿਸਾਨਵੀਰ ਆਲੂ ਦੀ ਖਰੀਦ ਲਈ ਮੈਨੇਜਰ, ਸਰਕਾਰੀ ਆਲੂ ਬੀਜ਼ ਫਾਰਮ, ਖਨੌੜਾ ਡਾ. ਹਰਜੀਤ ਸਿੰਘ ਮੋਬਾਇਲ ਨੰਬਰ 95010-39348 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਅਧੀਨ ਬਾਗਬਾਨੀ ਵਿਭਾਗ ਵਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਵੱਖ-ਵੱਖ ਮੱਦਾਂ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਬੰਧੀ ਕਿਸਾਨ ਬਾਗਬਾਨੀ ਵਿਭਾਗ ਨਾਲ ਸੰਪਰਕ ਸੰਪਰਕ ਕਰਕੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦਾ ਵੱਧ ਤੋਂ ਵੱਧ ਫਾਇਦਾ ਲੈਣ, ਤਾਂ ਜੋ ਜ਼ਿਲ੍ਹੇ ਵਿੱਚ ਖੇਤੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande