ਸਵੀਡਨ ਦੇ ਵਫ਼ਦ ਨੇ ਜਾਣੀ ਆਯੂਰਵੇਦ ਇਲਾਜ ਪ੍ਰਣਾਲੀ, ਰਾਸ਼ਟਰੀ ਆਯੂਰਵੇਦ ਸੰਸਥਾਨ ਦਾ ਕੀਤਾ ਦੌਰਾ
ਚੰਡੀਗੜ੍ਹ, 16 ਮਾਰਚ (ਹਿੰ.ਸ.)। ਭਾਰਤੀ ਮੈਡੀਕਲ ਪੱਦਤੀ ਆਯੂਰਵੇਦ ਦੀ ਵਿਸ਼ਵ ਪੱਧਰ ''ਤੇ ਸਵੀਕ੍ਰਿਤੀ ਲਗਾਤਾਰ ਵੱਧ ਰਹੀ ਹੈ। ਇਸੀ ਲੜੀ ਵਿੱਚ ਸਵੀਡਨ ਦੇ ਵਫ਼ਦ ਨੇ ਰਾਸ਼ਟਰੀ ਆਯੁਰਵੇਦ ਸੰਸਥਾਨ, ਪੰਚਕੂਲਾ ਦਾ ਦੌਰਾ ਕੀਤਾ ਅਤੇ ਆਯੂਰਵੇਦ ਇਲਾਜ ਪੱਦਤੀਆਂ ਨੂੰ ਜਾਣਿਆ। ਐਨਆਈਏ ਵਿੱਚ ਪਹੁੰਚਣ ''ਤੇ ਉੱਪ ਮੈਡੀਕਲ ਸ
ਰਾਸ਼ਟਰੀ ਆਯੂਰਵੇਦ ਸੰਸਥਾਨ ਦਾ ਦੌਰਾ ਕਰਨ ਸਮੇਂ ਸਵੀਡਨ ਦਾ ਵਫ਼ਦ


ਚੰਡੀਗੜ੍ਹ, 16 ਮਾਰਚ (ਹਿੰ.ਸ.)। ਭਾਰਤੀ ਮੈਡੀਕਲ ਪੱਦਤੀ ਆਯੂਰਵੇਦ ਦੀ ਵਿਸ਼ਵ ਪੱਧਰ 'ਤੇ ਸਵੀਕ੍ਰਿਤੀ ਲਗਾਤਾਰ ਵੱਧ ਰਹੀ ਹੈ। ਇਸੀ ਲੜੀ ਵਿੱਚ ਸਵੀਡਨ ਦੇ ਵਫ਼ਦ ਨੇ ਰਾਸ਼ਟਰੀ ਆਯੁਰਵੇਦ ਸੰਸਥਾਨ, ਪੰਚਕੂਲਾ ਦਾ ਦੌਰਾ ਕੀਤਾ ਅਤੇ ਆਯੂਰਵੇਦ ਇਲਾਜ ਪੱਦਤੀਆਂ ਨੂੰ ਜਾਣਿਆ। ਐਨਆਈਏ ਵਿੱਚ ਪਹੁੰਚਣ 'ਤੇ ਉੱਪ ਮੈਡੀਕਲ ਸੁਪਰਡੈਂਟ (ਡੀਐਮਐਸ) ਡਾ. ਗੌਰਵ ਗਰਗ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਯੂਰਵੇਦ ਮੈਡੀਕਲ ਪੱਦਤੀਆਂ ਨਾਲ ਜਾਣੂ ਕਰਵਾਇਆ। ਉੱਥੇ, ਡੀਨ ਇੰਚਾਰਜ ਪ੍ਰੋਫੈਸਰ ਸਤੀਸ਼ ਗੰਧਰਵ ਨੇ ਵਫ਼ਦ ਨੂੰ ਸੰਸਥਾਨ ਦੀ ਕਾਰਜਪ੍ਰਣਾਲੀ ਅਤੇ ਵਿਦਿਅਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਫ਼ਦ ਨੇ ਰਾਸ਼ਟਰੀ ਆਯੂਰਵੇਦ ਸੰਸਥਾਨ ਵਿੱਚ ਆਯੂਰਵੇਦ ਇਲਾਜ ਪੱਦਤੀਆਂ ਦੀ ਸ਼ਲਾਘਾ ਕੀਤੀ।ਡਾ. ਗੌਰਵ ਗਰਗ ਨੇ ਵਫ਼ਦ ਨੂੰ ਜਾਣੂ ਕਰਾਇਆ ਗਿਆ ਕਿ ਆਯੂਸ਼ ਮੰਤਰਾਲੇ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਆਯੂਰਵੇਦ ਸੰਸਥਾਨ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਸੰਜੀਵ ਸ਼ਰਮਾ ਅਤੇ ਡੀਨ ਪ੍ਰੋਫੈਸਰ ਗੁਲਾਬ ਚੰਦ ਪਮਨਾਨੀ ਦੇ ਮਾਰਗਦਰਸ਼ਨ ਹੇਠ ਆਯੂਰਵੇਦ ਮੈਡੀਕਲ ਪੱਦਤੀ ਰਾਹੀਂ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੰਸਥਾਨ ਦੀ 12 ਓਪੀਡੀ ਵਿੱਚ ਹਰ ਰੋਜ਼ 400 ਤੋਂ 500 ਮਰੀਜ ਸੁਝਾਅ ਅਤੇ ਇਲਾਜ ਲਈ ਪਹੁੰਚ ਰਹੇ ਹਨ, ਜਿਨ੍ਹਾਂ ਦਾ ਮਾਹਰ ਡਾਕਟਰਾਂ ਰਾਹੀਂ ਇਲਾਜ ਕੀਤਾ ਜਾਂਦਾ ਹੈ। ਮੈਡੀਕਲ ਆਫਿਸਰ ਡਾ. ਸ਼ਿਨਯਾ ਨੇ ਵਫ਼ਦ ਨੁੰ ਸੰਸਥਾਨ ਦਾ ਦੌਰਾ ਕਰਾਇਆ ਅਤੇ ਉਨ੍ਹਾਂ ਨੂੰ ਓਪੀਡੀ ਅਤੇ ਆਈਪੀਡੀ ਦੇ ਬਾਰੇ ਵਿੱਚ ਵਿਸਤਾਰ ਨਾਲ ਦਸਿਆ। ਵਫ਼ਦ ਨੇ ਓਪੀਡੀ ਅਤੇ ਆਈਪੀਡੀ ਸੈਕਸ਼ਨ ਦੇ ਨਾਲ ਪੰਚਕਰਮ, ਕੇਂਦਰੀ ਲੈਬੋਰਿਟਰੀ, ਫਿਜ਼ਿਓਥੈਰੇਪੀ, ਫਾਰਮੇਸੀ, ਰਜਿਸਟ੍ਰੇਸ਼ਣ ਬ੍ਰਾਂਚ ਅਤੇ ਆਪਰੇਸ਼ਨ ਥਇਏਟਰ ਦਾ ਦੌਰਾ ਕੀਤਾ।ਵਫ਼ਦ ਦੀ ਅਗਵਾਈ ਕਰ ਰਹੀ ਗਬਿਜਾ ਗੈਡਾਲਿਆਉਸਕਾਇਟ ਅਤੇ ਰੀਤਾ ਜਿਲੇਨਾਇਤੇ ਨੇ ਰਿਵਾਇਤੀ ਭਾਰਤੀ ਮੈਡੀਕਲ ਪੱਦਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੂਰੋਪ ਦੇ ਦੇਸ਼ਾਂ ਵਿੱਚ ਆਯੂਰਵੇਦ ਇਲਾਜ ਦੀ ਡਿਮਾਂਡ ਵੱਧ ਰਹੀ ਹੈ ਅਤੇ ਆਯੂਰਵੇਦ ਦੇ ਪ੍ਰਤੀ ਲੋਕਾਂ ਦਾ ਭਰੋਸਾ ਮਜਬੂਤ ਹੋ ਰਿਹਾ ਹੈ। ਕਈ ਯੁਰੋਪ ਦੇ ਦੇਸ਼ਾਂ ਵਿੱਚ ਮਰੀਜ ਭਾਰਤੀ ਮੈਡੀਕਲ ਪੱਦਤੀ ਦਾ ਲਾਭ ਚੁੱਕ ਰਹੇ ਹਨ। ਉਨ੍ਹਾਂ ਨੇ ਆਯੂਸ਼ ਮੰਤਰਾਲੇ ਤਹਿਤ ਸੰਚਾਲਿਤ ਕੌਮੀ ਆਯੁਰਵੇਦ ਸੰਸਥਾਨ ਦੀ ਸ਼ਲਾਘਾ ਕੀਤੀ, ਜੋ ਕਿ ਆਯੂਰਵੇਦ ਮੈਡੀਕਲ ਪੱਦਤੀ ਵਿੱਚ ਵੱਖ ਪਹਿਚਾਣ ਬਣਾ ਰਿਹਾ ਹੈ। ਇੰਡੋਂ ਬਾਲਟਿਕ ਸੋਸਾਇਟੀ ਫਾਰ ਕਾਂਸ਼ਿਯਸੇਨੇਸ ਲਿਥੂਆਨਿਆ ਦੇ ਕੋ-ਆਰਡੀਨੇਟਰ ਸਵਾਮੀ ਆਦਿਤਅ ਦੀ ਅਗਵਾਈ ਹੇਠ ਵਫ਼ਦ ਭਾਰਤ ਦੌਰੇ 'ਤੇ ਪਹੁੰਚਿਆ ਹੈ, ਜੋ ਕਿ ਵੱਖ-ਵੱਖ ਸੂਬਿਆਂ ਵਿੱਚ ਸੈਰ-ਸਪਾਟਾ ਥਾਂਵਾਂ ਦੇ ਨਾਲ ਵਿਦਿਅਕ ਅਤੇ ਆਯੂਰਵੇਦ ਨਾਲ ਜੁੜੇ ਅਦਾਰਿਆਂ ਦਾ ਦੌਰਾ ਕਰ ਰਿਹਾ ਹੈ। ਇਸ ਮੌਕੇ 'ਤੇ ਡਾ. ਰਾਜੇਂਦਰ, ਡਾ ਵਿਵੇਕ ਗੁਪਤਾ ਰਾਏਪੁਰ ਰਾਣੀ ਅਤੇ ਰਿਚਾ ਭਾਰਗਵ ਪ੍ਰਮੁੱਖ ਰੂਪ ਨਾਲ ਮੌਜੂਦ ਰਹੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande