ਅੰਮ੍ਰਿਤਸਰ ਪੁਲਿਸ ਵੱਲੋਂ ਹਸਪਤਾਲ ਵਿੱਚੋਂ ਚੁਕਿਆ ਗਿਆ ਨਵਜੰਮਿਆ ਬੱਚਾ 24 ਘੰਟਿਆਂ ’ਚ ਬਰਾਮਦ
ਅੰਮ੍ਰਿਤਸਰ, 20 ਮਾਰਚ (ਹਿੰ.ਸ.)। ਅੰਮ੍ਰਿਤਸਰ ਪੁਲਿਸ ਨੇ ਹਸਪਤਾਲ ਤੋਂ ਦਿਨ-ਦਿਹਾੜੇ ਚੁੱਕੇ ਗਏ ਇੱਕ ਨਵਜੰਮੇ ਬੱਚੇ ਨੂੰ 24 ਘੰਟਿਆਂ ਦੇ ਅੰਦਰ ਉਸਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ। ਇਸਦੇ ਨਾਲ ਹੀ ਮੁਲਜ਼ਮ ਮਹਿਲਾ ਨੂੰ ਵੀ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮਜੀਠਾ ਰੋਡ ਦੇ ਐਸਐਚਓ ਰਣਜੀਤ ਸ
ਬੱਚਾ ਪਰਿਵਾਰ ਨੂੰ ਸੌਂਪਣ ਉਪਰੰਤ ਪੁਲਿਸ ਮੁਲਾਜ਼ਮ


ਅੰਮ੍ਰਿਤਸਰ, 20 ਮਾਰਚ (ਹਿੰ.ਸ.)। ਅੰਮ੍ਰਿਤਸਰ ਪੁਲਿਸ ਨੇ ਹਸਪਤਾਲ ਤੋਂ ਦਿਨ-ਦਿਹਾੜੇ ਚੁੱਕੇ ਗਏ ਇੱਕ ਨਵਜੰਮੇ ਬੱਚੇ ਨੂੰ 24 ਘੰਟਿਆਂ ਦੇ ਅੰਦਰ ਉਸਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ। ਇਸਦੇ ਨਾਲ ਹੀ ਮੁਲਜ਼ਮ ਮਹਿਲਾ ਨੂੰ ਵੀ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮਜੀਠਾ ਰੋਡ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਰਾਣੀ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਪਿੰਡ ਕਸੇਲ ਪੱਤੀ ਕਿੱਲੇਵਾਲੀ ਜ਼ਿਲ੍ਹਾ ਤਰਨਤਾਰਨ ਜਣੇਪੇ ਦੇ ਲਈ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੋਈ ਸੀ। ਇਸ ਦੌਰਾਨ 18 ਮਾਰਚ ਦੀ ਦੁਪਿਹਰ 2 ਵਜੋਂ ਇੱਕ ਮਹਿਲਾ ਉਸਦੇ ਚਾਰ ਦਿਨਾਂ ਦੇ ਬੱਚੇ ਨੂੰ ਅਗਵਾ ਕਰਕੇ ਲੈ ਗਈ। ਪਰਿਵਾਰ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

ਪੁਲਿਸ ਵੱਲੋਂ ਤੁਰੰਤ ਵੱਖ ਵੱਖ ਟੀਮਾ ਗਠਨ ਕਰਕੇ ਮੁੱਕਦਮਾ ਦੀ ਤਫਤੀਸ਼ ਪੂਰੀ ਮਿਹਨਤ ਨਾਲ ਅਮਲ ਵਿੱਚ ਲਿਆਦੀ ਗਈ ਅਤੇ ਸੀ.ਸੀ.ਟੀ.ਵੀ ਕੈਮਰੇ ਅਤੇ ਬਾਕੀ ਟੈਕਨੀਕਲ ਸਰੋਤਾ ਦੀ ਵਰਤੋ ਕਰਕੇ 24 ਘੰਟੇ ਅੰਦਰ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਅਗਵਾ ਹੋਇਆ 03 ਦਿਨ ਦਾ ਬੱਚਾ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਦੀ ਪਹਿਚਾਣ ਜਸਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਐਨੋਕੋਟ, ਲੱਧਾ ਮੁੰਡਾ, ਬਟਾਲਾ, ਗੁਰਦਾਸਪੁਰ ਥਾਣਾ ਘੁਮਾਣ ਵਜੋਂ ਹੋਈ ਹੈ। ਮੁਲਜ਼ਮ ਦੇ ਖਿਲਾਫ਼ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande