
ਹੁਸ਼ਿਆਰਪੁਰ, 05 ਮਾਰਚ (ਹਿੰ.ਸ.)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਦਫਤਰ (ਮਲਟੀ ਸਕਿੱਲ ਡਿਵੈਪਲਮੈਂਟ ਸੈਂਟਰ) ਹੁਸ਼ਿਆਰਪੁਰ ਵਿਖੇ ਸ਼ੁਰੂ ਹੋ ਰਹੇ ਕੋਰਸ ਸੋਲਰ ਪੈਂਨਲ ਇੰਸਟਾਲੇਸ਼ਨ ਟੈਕਨੀਸ਼ੀਅਨ ਕੋਰਸ ਦਾ ਵੱਧ ਤੋ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਹ ਕੋਰਸ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੋਕੇ ਪ੍ਰਦਾਨ ਕਰੇਗਾ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਦੇ ਕਿਸੇ ਵੀ ਹੋਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਇਸ ਕੋਰਸ ਵਿਚ ਦਾਖਲਾ ਲੈ ਸਕਦੇ ਹਨ। ਦਾਖਲੇ ਲਈ ਉਮੀਦਵਾਰ ਸਥਾਨਕ ਜ਼ਿਲ੍ਹਾ ਰੁਜ਼ਗਾਰ ਦਫਤਰ ਦੇ ਪੰਜਾਬ ਸਕਿੱਲ ਡਿਵੈਂਪਲਮੈਂਟ ਦੇ ਜ਼ਿਲਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਲੜਕੇ/ਲੜਕੀਆਂ ਜਿਨ੍ਹਾਂ ਦੀ ਉਮਰ 18 ਤੋ 45 ਸਾਲ ਤੱਕ ਹੈ, ਜ਼ਿਲਾ ਰੁਜ਼ਗਾਰ ਦਫਤਰ (ਮਲਟੀ ਸਕਿੱਲਡਿਵੈਂਪਲਮੈਂਟ ਸੈਂਟਰ) ਹੁਸ਼ਿਆਰਪੁਰ ਨਾਲ ਦੇ ਇਲਾਕਿਆਂ ਨਾਲ ਸਬੰਧਿਤ ਹਨ, ਉਹ ਸਿੱਧੇ ਰੂਪ ’ਚ ਮਿਲ ਕੇ ਦਾਖਲਾ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਹ ਕੋਰਸ ਪ੍ਰਧਾਨ ਮੰਤਰੀ ਸਕੀਮ ਅਧੀਨ ਪੰਜਾਬ ਸਕਿੱਲ ਡਿਵੈਂਪਲਮੈਂਟ ਮਿਸ਼ਨ ਵੱਲੋਂ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ। ਟ੍ਰੇਨਿੰਗ ਦੌਰਾਨ ਮੁਫਤ ਕਿਤਾਬਾਂ, ਮੁਫਤ, ਵਰਦੀ ਸਮੇਤ ਸਾਰੀਆਂ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਟ੍ਰੇਨਿੰਗ ਉਪਰੰਤ ਸਰਕਾਰੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਹ ਕੋਰਸ ਤਿੰਨ ਮਹੀਨੇ ਦਾ ਹੋਵੇਗਾ। ਇਸਦੀ ਯੋਗਤਾ ਦਸਵੀਂ ਪਾਸ ਹੋਵੇਗੀ। ਵਧੇਰੇ ਜਾਣਕਾਰੀ ਲਈ ਰੁਜ਼ਗਾਰ ਦਫਤਰ ਦੇ 77173-02471 ਸਰਕਾਰੀ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ