ਦੁਨੀਆਂ ਭਰ 'ਚ ਮਸ਼ਹੂਰ ਜਰਗ ਦਾ ਪਹਿਲਾ ਮੇਲਾ 10 ਮਾਰਚ ਤੇ ਦੂਜਾ 17 ਮਾਰਚ ਨੂੰ
ਜਰਗ/ਖੰਨਾ, 05 ਮਾਰਚ (ਹਿੰ.ਸ.)। ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸੱਭਿਆਚਾਰ ਦੀਆਂ ਅਨਮੋਲ ਵੰਨ-ਸੁਵੰਨੀਆਂ ਦੀ ਗਵਾਹੀ ਭਰਦਾ, ਪੰਜਾਬੀ ਸੱਭਿਆਚਾਰ ਨਾਲ ਟੁੱਟਦੇ ਜਾ ਰਹੇ ਸਮਾਜਿਕ ਪੱਧਰ ਨਾਲੋਂ ਉੱਚਾ ਸਮਝਣ ਵਾਲੇ ਲੋਕਾਂ ਨੂੰ ਆਪਣੇ ਮੂਲ ਨਾਲ ਜੋੜ੍ਹਨ ਵਾਲਾ ਦੁਨੀਆਂ ਭਰ ‘ਚ ਮਸ਼ਹੂਰ ਜਰਗ ਦਾ ਪਹਿਲਾ ਮੇਲਾ ਜਿਸਨੂ
ਪਿੰਡ ਜਰਗ ਸਥਿਤ ਮੰਦਰ


ਜਰਗ/ਖੰਨਾ, 05 ਮਾਰਚ (ਹਿੰ.ਸ.)। ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸੱਭਿਆਚਾਰ ਦੀਆਂ ਅਨਮੋਲ ਵੰਨ-ਸੁਵੰਨੀਆਂ ਦੀ ਗਵਾਹੀ ਭਰਦਾ, ਪੰਜਾਬੀ ਸੱਭਿਆਚਾਰ ਨਾਲ ਟੁੱਟਦੇ ਜਾ ਰਹੇ ਸਮਾਜਿਕ ਪੱਧਰ ਨਾਲੋਂ ਉੱਚਾ ਸਮਝਣ ਵਾਲੇ ਲੋਕਾਂ ਨੂੰ ਆਪਣੇ ਮੂਲ ਨਾਲ ਜੋੜ੍ਹਨ ਵਾਲਾ ਦੁਨੀਆਂ ਭਰ ‘ਚ ਮਸ਼ਹੂਰ ਜਰਗ ਦਾ ਪਹਿਲਾ ਮੇਲਾ ਜਿਸਨੂੰ ਵੱਡਾ ਮੇਲਾ ਆਖਿਆ ਜਾਂਦਾ ਹੈ, ਇਸ ਵਾਰੀ 10 ਮਾਰਚ ਦਿਨ ਮੰਗਲਵਾਰ ਤੇ ਦੂਜਾ ਮੇਲਾ ਜਿਸਨੂੰ ‘‘ਛੋਟਾ ਮੇਲਾ’’ ਵੀ ਆਖਿਆ ਜਾਂਦਾ ਹੈ 17 ਮਾਰਚ ਨੂੰ ਅਤੇ ਤੀਜਾ ਮੇਲਾ 24 ਮਾਰਚ ਦਿਨ ਮੰਗਲਵਾਰ ਨੂੰ ਇੱਥੇ ਸਥਿਤ ਮਹਾਂਮਾਈ ਦੇ ਪਾਵਨ ਮੰਦਿਰਾਂ ਵੱਡੀ ਮਾਤਾ ਜਾਂ ਸ਼ੀਤਲਾ ਮਾਤਾ ਜੀ, ਮਾਤਾ ਬਸੰਤੀ ਜਾਂ ਨਿੱਕੀ ਮਾਤਾ ਜੀ, ਮਾਤਾ ਮਦਾਨਣ ਜੀ , ਮਾਤਾ ਕਾਲੀ ਜੀ, ਭੈਰੋ ਬਾਬਾ ਜੀ ਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ਼ ਜੀ ਦੇ ਪਾਵਨ ਮਜ਼ਾਰ ‘ਤੇ ਬੜੀ ਹੀ ਪ੍ਰੇਮ ਭਾਵਨਾ ਅਤੇ ਸ਼ਰਧਾ ਨਾਲ ਭਰਨਗੇ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਾਤਾ ਸ਼ੀਤਲਾ ਮੰਦਰ ਦੇ ਮੁੱਖ ਪੁਜਾਰੀ ਮਹੰਤ ਬੁੱਧਗਿਰ ਮਹਾਰਾਜ ਤੇ ਸੇਵਾਦਾਰ ਬਲਦੇਵ ਗਿਰ ਜੀ ਜਰਗ (ਪੁਰਾਤਨ ਸ਼ਿਵ ਮੰਦਰ) ਨੇ ਦੱਸਿਆ ਕਿ ਸੇਵਾਦਾਰਾਂ ਤੇ ਪ੍ਰਬੰਧਕਾਂ ਵੱਲੋਂ ਮੰਦਰਾਂ ਨੂੰ ਰੰਗ ਰੋਗਨ ਤੇ ਰੰਗ ਬਰੰਗੀਆਂ ਸਜ਼ਾਵਟੀ ਲਾਇਟਾਂ ਨਾਲ ਸਜਾਇਆ ਜਾ ਹੈ। ਇਨ੍ਹਾਂ ਪਾਵਨ ਅਸਥਾਨਾਂ 'ਤੇ ਸ਼ਰਧਾ ਨਾਲ ਮੱਥਾ ਟੇਕਣ ਵਾਲਿਆਂ ਦੀ ਹਰੇਕ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਸਾਰੇ ਦੁੱਖ ਦਰਦ ਹਮੇਸ਼ਾਂ ਲਈ ਦੂਰ ਹੋ ਜਾਂਦੇ ਹਨ।

ਬਹੁਪੱਖੀ ਕਲਾਕਾਰ ਜੋਗਿੰਦਰ ਸਿੰਘ ਜਰਗ ਨੇ ਦੱਸਿਆ ਕਿ ਸਦੀਆਂ ਤੋਂ ਅਮਨ-ਸ਼ਾਂਤੀ ਨਾਲ ਭਰਨ ਵਾਲੇ ‘‘ਜਰਗ ਦੇ ਮੇਲਿਆਂ’’ ‘ਤੇ ਸਾਰਿਆਂ ਧਰਮਾਂ ਦੇ ਲੋਕ ਦੇਸ਼ ਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਬਿਨ੍ਹਾਂ ਕਿਸੇ ਭੇਦਭਾਵ ਦੇ ਬੜੀ ਹੀ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ। ਜੇ ਕਿਸੇ ਨੂੰ ਪੰਜਾਬੀਆਂ ਦੀ ਏਕਤਾ, ਧਰਮ ਨਿਰਪੱਖਤਾ ‘ਤੇ ਕੋਈ ਵੀ ਸ਼ੱਕ ਹੋਵੇ ਤਾਂ ਉਹ ‘‘ਜਰਗ ਦੇ ਮੇਲਿਆਂ ‘ਤੇ ਆ ਕੇ ਹਮੇਸ਼ਾਂ ਲਈ ਦੂਰ ਹੋ ਜਾਂਦਾ ਹੈ। ਜਰਗ ਦੇ ਮੇਲਿਆਂ 'ਤੇ ਮਹਿਮਾਨਨਿਵਾਜੀ ਕਰਨ ਲਈ ਲੋਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਨ੍ਹਾਂ ਮੇਲਿਆਂ ਵਿੱਚ ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਦੇਖਣ ਨੂੰ ਮਿਲਦੀ ਹੈ।

ਜਰਗ ਦੇ ਮੇਲਿਆਂ ਨੇ ਨਵੇਂ ਲੇਖਕਾਂ ਨੂੰ ਆਪਣੀ ਕਲਮ ਚਮਕਾਉਣ ਦਾ ਮੌਕਾ ਵੀ ਦਿੱਤਾ ਹੈ। ਜਰਗ ਦੇ ਮੇਲਿਆਂ ਬਾਰੇ ਲੋਕ ਗੀਤ ਅਤੇ ਲੋਕ ਬੋਲੀਆਂ ਬਹੁਤ ਹੀ ਮਸ਼ਹੂਰ ਹੋਈਆਂ ਹਨ ਜੋ ਲੋਕ ਦਿਲਾਂ ‘ਤੇ ਰਾਜ ਕਰ ਰਹੀਆਂ ਹਨ:- ‘‘ ਚੱਲ ਚੱਲੀਏ ਜਰਗ ਦੇ ਮੇਲੇ, ਨੀ ਮੁੰਡਾ ਤੇਰਾ ਮੈਂ ਚੱਕ ਲੂੰ ’’ ਜਿਹਾ ਦੇਖਿਆ ਜਰਗ ਦਾ ਮੇਲਾ, ਨੀ ਜਿਹੀ ਤੇਰੀ ਗੁੱਤ ਵੇਖ ਲਈ।’’

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande