ਡੇਅਰੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ : ਮੰਤਰੀ ਤਰੁਨਪ੍ਰੀਤ ਸੌਂਦ
ਲੁਧਿਆਣਾ, 06 ਮਾਰਚ (ਹਿੰ.ਸ.)। ਡੇਅਰੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ, ਆਧੁਨਿਕ ਮਸ਼ੀਨਰੀ ਅਤੇ ਪਸ਼ੂ ਪਾਲਣ ਬਾਰੇ ਕਿਸਾਨਾਂ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਲਈ ਪੀ.ਐਲ.ਐਫ.ਏ. ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਤਿੰਨ ਰੋਜ਼ਾ (5 ਤੋਂ 7 ਮਾਰਚ ਤੱਕ) ਮੇਲਾ ਨਵੀਂ ਅਨਾਜ ਮੰਡੀ, ਸ
ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ।


ਲੁਧਿਆਣਾ, 06 ਮਾਰਚ (ਹਿੰ.ਸ.)। ਡੇਅਰੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ, ਆਧੁਨਿਕ ਮਸ਼ੀਨਰੀ ਅਤੇ ਪਸ਼ੂ ਪਾਲਣ ਬਾਰੇ ਕਿਸਾਨਾਂ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਲਈ ਪੀ.ਐਲ.ਐਫ.ਏ. ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2026 ਤਿੰਨ ਰੋਜ਼ਾ (5 ਤੋਂ 7 ਮਾਰਚ ਤੱਕ) ਮੇਲਾ ਨਵੀਂ ਅਨਾਜ ਮੰਡੀ, ਸਮਰਾਲਾ ਵਿਖੇ ਆਯੋਜਿਤ ਕੀਤਾ ਗਿਆ ਹੈ। ਜਿਸਦੀ ਸ਼ੁਰੂਆਤ ਵੀਰਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਵਜੋਂ ਸ਼ਿਰਕਤ ਕਰਦਿਆਂ ਕਰਵਾਈ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਸ਼ੂਆਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਡੇਅਰੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ, ਆਧੁਨਿਕ ਮਸ਼ੀਨਰੀ ਅਤੇ ਪਸ਼ੂ ਪਾਲਣ ਬਾਰੇ ਕਿਸਾਨਾਂ ਨੂੰ ਕੀਮਤੀ ਜਾਣਕਾਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਮਿਲੇਗਾ। ਇਸ ਤਰ੍ਹਾਂ ਦੇ ਮੇਲੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਅਤੇ ਖੇਤੀਬਾੜੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਡੇਅਰੀ ਦੇ ਖੇਤਰ 'ਚ ਅੱਗੇ ਵੱਧ ਰਿਹਾ ਹੈ। ਪੰਜਾਬ ਸਰਕਾਰ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਸਮੇਂ ਜਿੱਥੇ ਰਾਜ ਦੀ ਕਿਸਾਨ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਲਈ ਖੇਤੀ ਖਰਚਿਆਂ ਦੇ ਬਰਾਬਰ ਕਿਸਾਨਾਂ ਨੂੰ ਸਬਸਿਡੀਆਂ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਪੰਜਾਬ 'ਚ ਡੇਅਰੀ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਪੀ.ਐਲ.ਐਫ.ਏ. ਵਲੋਂ ਰਾਜ ਦੀ ਕਿਸਾਨੀ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੇਲੇ ਦੇ ਪ੍ਰਬੰਧਾਂ ਨੂੰ ਦੇਖ ਕੇ ਖੁਸ਼ੀ ਦਾ ਇਜਹਾਰ ਕੀਤਾ। ਉਨ੍ਹਾਂ ਪੀ.ਐਲ.ਐਫ.ਏ ਦੀ ਟੀਮ ਨੂੰ ਮੇਲੇ ਦੀ ਵਧਾਈ ਵੀ ਦਿੱਤੀ।

ਮੰਤਰੀ ਸੌਂਦ ਨੇ ਇਥੋਂ ਤੱਕ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਕਮਰਸ਼ੀਅਲ ਡੇਅਰੀ ਨੂੰ ਅਪਨਾਉਣ ਨੂੰ ਪਹਿਲ ਦੇ ਰਹੇ ਹਨ। ਪੰਜਾਬ ਦੀ ਧਰਤੀ 'ਤੇ ਅਜਿਹੇ ਮੇਲੇ ਲਗਾਉਣ ਦਾ ਇੱਕੋ-ਇੱਕ ਮਕਸਦ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਪੱਖੋਂ ਉਚਾ ਚੁੱਕਣਾ ਤੇ ਰਾਜ ਨੂੰ ਡੇਅਰੀ ਸੂਬੇ ਵਜੋਂ ਉਭਾਰਨਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande