ਮੋਹਾਲੀ ਏਅਰਪੋਰਟ ਨੇੜੇ ਨੀਲ ਗਾਂ ਤੇ ਤੇਜ ਰਫਤਾਰ ਕਾਰ ਦੀ  ਭਿਆਨਕ ਟੱਕਰ
ਮੋਹਾਲੀ, 01 ਅਪ੍ਰੈਲ (ਹਿੰ.ਸ.)| ਮੋਹਾਲੀ ਵਿੱਚ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਏਅਰਪੋਰਟ ਨੇੜੇ ਤੇਜ਼ ਰਫ਼ਤਾਰ ਕਾਰ ਦੇ ਸਾਹਮਣੇ ਅਚਾਨਕ ਇੱਕ ਨੀਲ ਗਾਂ ਆ ਗਈ। ਇਹ ਹਾਦਸਾ ਸੈਕਟਰ-80 ਦੇ ਨੇੜੇ ਵਾਪਰਿਆ, ਜਿੱਥੇ ਜੰਗਲਾਤੀ ਇਲਾਕਾ ਹੋਣ ਕਰਕੇ ਜੰਗਲੀ ਜਾਨਵਰ ਅਕਸਰ ਸੜਕ ‘ਤੇ ਆ ਜਾਂਦੇ
ਮੋਹਾਲੀ ਏਅਰਪੋਰਟ ਨੇੜੇ ਨੀਲ ਗਾਂ ਤੇ ਤੇਜ ਰਫਤਾਰ ਕਾਰ ਦੀ  ਭਿਆਨਕ ਟੱਕਰ


ਮੋਹਾਲੀ, 01 ਅਪ੍ਰੈਲ (ਹਿੰ.ਸ.)| ਮੋਹਾਲੀ ਵਿੱਚ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਏਅਰਪੋਰਟ ਨੇੜੇ ਤੇਜ਼ ਰਫ਼ਤਾਰ ਕਾਰ ਦੇ ਸਾਹਮਣੇ ਅਚਾਨਕ ਇੱਕ ਨੀਲ ਗਾਂ ਆ ਗਈ। ਇਹ ਹਾਦਸਾ ਸੈਕਟਰ-80 ਦੇ ਨੇੜੇ ਵਾਪਰਿਆ, ਜਿੱਥੇ ਜੰਗਲਾਤੀ ਇਲਾਕਾ ਹੋਣ ਕਰਕੇ ਜੰਗਲੀ ਜਾਨਵਰ ਅਕਸਰ ਸੜਕ ‘ਤੇ ਆ ਜਾਂਦੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੀਲ ਗਾਂ ਸਿੱਧੀ ਕਾਰ ਦੇ ਬੋਨਟ ‘ਤੇ ਆ ਡਿੱਗੀ ਅਤੇ ਕਾਰ ਪੂਰੀ ਤਰ੍ਹਾਂ ਘੁੰਮ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕਾਰ ਸਵਾਰ ਲੋਕਾਂ ਦੀ ਜਾਨ ਬਚ ਗਈ, ਪਰ ਵਾਹਨ ਨੂੰ ਕਾਫੀ ਨੁਕਸਾਨ ਪਹੁੰਚਿਆ। ਦੂਜੇ ਪਾਸੇ ਨੀਲ ਗਾਂ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸ ਦੀਆਂ ਟੰਗਾਂ ਟੁੱਟ ਗਈਆਂ ਅਤੇ ਉਹ ਉੱਠਣ ਦੇ ਯੋਗ ਨਹੀਂ ਰਹੀ।

ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਜੰਗਲਾਤੀ ਇਲਾਕਾ ਹੋਣ ਕਾਰਨ ਨੀਲ ਗਾਂ ਅਚਾਨਕ ਸੜਕ ‘ਤੇ ਆ ਗਈ ਅਤੇ ਕਾਰ ਨਾਲ ਟਕਰਾ ਗਈ। ਟੱਕਰ ਦੇ ਬਾਅਦ ਕਾਰ ਬੇਕਾਬੂ ਹੋ ਕੇ ਘੁੰਮ ਗਈ ਅਤੇ ਕਾਰ ਸਵਾਰਾਂ ਨੂੰ ਸਮਝ ਹੀ ਨਹੀਂ ਆਇਆ ਕਿ ਕੀ ਹੋਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇ ਇਹ ਹਾਦਸਾ ਦਿਨ ਦੇ ਸਮੇਂ ਵਾਪਰਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ ਅਤੇ ਕਈ ਲੋਕਾਂ ਦੀ ਜਾਨ ਨੂੰ ਖਤਰਾ ਪੈ ਸਕਦਾ ਸੀ। ਹਾਦਸੇ ਤੋਂ ਬਾਅਦ ਨੀਲ ਗਾਂ ਦੀ ਹਾਲਤ ਬਹੁਤ ਹੀ ਗੰਭੀਰ ਸੀ ਅਤੇ ਉਸਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ।

ਹਾਦਸੇ ਦੀ ਜਾਣਕਾਰੀ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਗਊ ਸੇਵਾ ਸਮਿਤੀ ਅਤੇ ਗੌਸ਼ਾਲਾ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਖ਼ਮੀ ਨੀਲ ਗਾਂ ਨੂੰ ਤੁਰੰਤ ਫੇਜ਼-1 ਦੇ ਪਸ਼ੂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਲੋਕਾਂ ਦੇ ਅਨੁਸਾਰ ਨੀਲ ਗਾਂ ਦੀ ਹਾਲਤ ਅਜੇ ਵੀ ਨਾਜ਼ੁਕ ਹੈ।

ਸਥਾਨਕ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਵਿੱਚ ਜੰਗਲੀ ਜਾਨਵਰਾਂ ਤੋਂ ਸਾਵਧਾਨੀ ਲਈ ਚੇਤਾਵਨੀ ਬੋਰਡ ਲਗਾਏ ਜਾਣ ਅਤੇ ਸੜਕਾਂ ਦੇ ਦੋਵਾਂ ਪਾਸਿਆਂ ਰੇਲਿੰਗ ਜਾਂ ਗਾਰਡ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਚੁੱਕ ਕੇ ਭਵਿੱਖ ਵਿੱਚ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande