ਗਰੁੱਪ-ਸੀ ਪੀਐਮਟੀ ਪ੍ਰੀਖਿਆ ਲਈ ਤਿਆਰੀਆਂ ਮੁਕੰਮਲ, 20 ਅਪ੍ਰੈਲ ਤੋਂ ਰੋਜ਼ਾਨਾ ਚਾਰ ਬੈਚ ਸ਼ੁਰੂ
ਪੰਚਕੂਲਾ, 18 ਅਪ੍ਰੈਲ (ਹਿੰ.ਸ.)| ਹਰਿਆਣਾ ਕਰਮਚਾਰੀ ਚੋਣ ਆਯੋਗ (ਐਚਐਸਐਸਸੀ) ਵੱਲੋਂ ਗਰੁੱਪ-ਸੀ ਪੀਐਮਟੀ (ਫਿਜ਼ਿਕਲ ਮੇਜ਼ਰਮੈਂਟ ਟੈਸਟ) ਪ੍ਰੀਖਿਆ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਯੋਗ ਦੇ ਮੈਂਬਰ ਭੂਪਿੰਦਰ ਚੌਹਾਨ ਨੇ ਸ਼ਨੀਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ
ਭੂਪਿੰਦਰ ਚੌਹਾਨ


ਪੰਚਕੂਲਾ, 18 ਅਪ੍ਰੈਲ (ਹਿੰ.ਸ.)| ਹਰਿਆਣਾ ਕਰਮਚਾਰੀ ਚੋਣ ਆਯੋਗ (ਐਚਐਸਐਸਸੀ) ਵੱਲੋਂ ਗਰੁੱਪ-ਸੀ ਪੀਐਮਟੀ (ਫਿਜ਼ਿਕਲ ਮੇਜ਼ਰਮੈਂਟ ਟੈਸਟ) ਪ੍ਰੀਖਿਆ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਯੋਗ ਦੇ ਮੈਂਬਰ ਭੂਪਿੰਦਰ ਚੌਹਾਨ ਨੇ ਸ਼ਨੀਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰੀਖਿਆ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਪ੍ਰੀਖਿਆ ਨੂੰ ਆਧੁਨਿਕ ਤਕਨਾਲੋਜੀ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀਐਮਟੀ ਦਾ ਪਹਿਲਾ ਬੈਚ 20 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ ਹਰ ਰੋਜ਼ ਚਾਰ ਬੈਚਾਂ ਵਿੱਚ ਪ੍ਰੀਖਿਆ ਕਰਵਾਈ ਜਾਵੇਗੀ।

ਰੋਜ਼ਾਨਾ 1500 ਤੋਂ 2000 ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ, ਜਿਸਨੂੰ ਅੱਗੇ ਵਧਾ ਕੇ 3000 ਤੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਉਨ੍ਹਾਂ ਦੇ ਅੰਕਾਂ ਅਤੇ ਮੇਰਿਟ ਦੇ ਆਧਾਰ ‘ਤੇ ਬੁਲਾਇਆ ਗਿਆ ਹੈ। ਪ੍ਰੀਖਿਆ ਕੇਂਦਰਾਂ ‘ਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਰਹੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਐਡਮਿਟ ਕਾਰਡ ਚੈਕ ਕਰਨ ਤੋਂ ਬਾਅਦ ਹੀ ਐਂਟਰੀ ਮਿਲੇਗੀ, ਜਿਸ ਤੋਂ ਬਾਅਦ ਆਧਾਰ ਆਧਾਰਿਤ ਬਾਇਓਮੈਟਰਿਕ ਵੈਰੀਫਿਕੇਸ਼ਨ ਅਤੇ ਸੀਰੀਅਲ ਨੰਬਰ ਦੇ ਜ਼ਰੀਏ ਉਨ੍ਹਾਂ ਨੂੰ ਅੱਗੇ ਭੇਜਿਆ ਜਾਵੇਗਾ।

ਫਿਜ਼ੀਕਲ ਮਾਪ ਲਈ 21 ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨਾਲ ਇਕ ਸਮੇਂ ‘ਚ 21 ਉਮੀਦਵਾਰਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸੁਵਿਧਾ ਲਈ ਬੈਗ ਰੱਖਣ ਦੀ ਵਿਆਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੀਮਤੀ ਸਮਾਨ ਨਾਲ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਕਿਸੇ ਵੀ ਆਪਤੀ ਲਈ ਪ੍ਰੀਖਿਆ ਸਥਾਨ ‘ਤੇ ਅਪੀਲ ਕਾਊਂਟਰ ਵੀ ਬਣਾਇਆ ਗਿਆ ਹੈ। ਆਵਾਜਾਈ ਨੂੰ ਸੁਗਮ ਬਣਾਉਣ ਲਈ ਪੰਜਾਬ ਦੇ ਜੀਰਕਪੁਰ ਤੋਂ ਬੱਸਾਂ ਦੀ ਵਿਆਵਸਥਾ ਕੀਤੀ ਗਈ ਹੈ, ਜੋ ਸਵੇਰੇ 5 ਵਜੇ ਚੱਲ ਕੇ ਤਾਉ ਦੇਵੀਲਾਲ ਸਟੇਡੀਅਮ ਤੱਕ ਪਹੁੰਚਣਗੀਆਂ। ਇਸ ਪ੍ਰੀਖਿਆ ਰਾਹੀਂ ਪੁਲਿਸ, ਫਾਰੇਸਟ ਰੇਂਜਰ, ਰੇਲਵੇ ਗਾਰਡ ਅਤੇ ਫਾਰੇਸਟ ਗਾਰਡ ਵਰਗੀਆਂ ਭਰਤੀਆਂ ਲਈ ਲਗਭਗ 2.80 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੂਰੀ ਪ੍ਰਕਿਰਿਆ 60 ਤੋਂ 80 ਦਿਨਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਡੀਕਲ ਸੁਵਿਧਾਵਾਂ, ਓਆਰਐਸ ਘੋਲ ਅਤੇ ਦੌੜ ਲਈ ਸਵੇਰੇ ਅਤੇ ਸ਼ਾਮ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਨਾਲ ਹੀ ਮੈਡੀਕਲ ਟੀਮ ਵੀ ਮੌਕੇ ‘ਤੇ ਤੈਨਾਤ ਰਹੇਗੀ। ਆਯੋਗ ਵੱਲੋਂ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਪ੍ਰਤਿਬੰਧਿਤ ਵਸਤੂ ਦਾ ਇਸਤੇਮਾਲ ਨਾ ਕਰਨ ਅਤੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande