ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੇ ਰਿਸ਼ਤੇ ਵਿੱਚ ਆਈ ਖਟਾਸ
ਮੁੰਬਈ, 12 ਮਈ (ਹਿੰ.ਸ.)। ਮੌਨੀ ਰਾਏ ਅਤੇ ਉਨ੍ਹਾਂ ਦੇ ਪਤੀ ਸੂਰਜ ਨਾਂਬਿਆਰ ਦੇ ਵੱਖ ਹੋਣ ਦੀਆਂ ਅਟਕਲਾਂ ਸੋਸ਼ਲ ਮੀਡੀਆ ''ਤੇ ਜ਼ੋਰਾਂ ''ਤੇ ਹਨ। ਟੈਲੀਵਿਜ਼ਨ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਮੌਨੀ ਦੀ ਨਿੱਜੀ ਜ਼ਿੰਦਗੀ ਬਾਰੇ ਚਰਚਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਪ੍ਰਸ਼ੰਸਕਾਂ ਨੇ ਦੇ
ਮੌਨੀ ਰਾਏ ਅਤੇ ਸੂਰਜ ਨਾਂਬਿਆਰ। ਫੋਟੋ ਸੋਰਸ ਐਕਸ


ਮੁੰਬਈ, 12 ਮਈ (ਹਿੰ.ਸ.)। ਮੌਨੀ ਰਾਏ ਅਤੇ ਉਨ੍ਹਾਂ ਦੇ ਪਤੀ ਸੂਰਜ ਨਾਂਬਿਆਰ ਦੇ ਵੱਖ ਹੋਣ ਦੀਆਂ ਅਟਕਲਾਂ ਸੋਸ਼ਲ ਮੀਡੀਆ 'ਤੇ ਜ਼ੋਰਾਂ 'ਤੇ ਹਨ। ਟੈਲੀਵਿਜ਼ਨ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਮੌਨੀ ਦੀ ਨਿੱਜੀ ਜ਼ਿੰਦਗੀ ਬਾਰੇ ਚਰਚਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਪ੍ਰਸ਼ੰਸਕਾਂ ਨੇ ਦੇਖਿਆ ਕਿ ਦੋਵਾਂ ਨੇ ਇੰਸਟਾਗ੍ਰਾਮ 'ਤੇ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਇਸ ਘਟਨਾਕ੍ਰਮ ਨੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ।

ਪ੍ਰਸ਼ੰਸਕਾਂ ਨੇ ਇਹ ਵੀ ਦੇਖਿਆ ਕਿ ਸੂਰਜ ਨਾਂਬਿਆਰ ਨੇ ਕਥਿਤ ਤੌਰ 'ਤੇ ਮੌਨੀ ਨਾਲ ਆਪਣੇ ਵਿਆਹ ਅਤੇ ਛੁੱਟੀਆਂ ਦੀਆਂ ਕਈ ਫੋਟੋਆਂ ਇੰਸਟਾਗ੍ਰਾਮ ਤੋਂ ਡਿਲੀਟ ਜਾਂ ਆਰਕਾਈਵ ਕਰ ਲਈਆਂ ਹਨ। ਹਾਲਾਂਕਿ, ਦੋਵਾਂ ਦੀਆਂ ਫੋਟੋਆਂ ਅਜੇ ਵੀ ਮੌਨੀ ਦੇ ਅਕਾਊਂਟ 'ਤੇ ਮੌਜੂਦ ਹਨ। ਸੋਸ਼ਲ ਮੀਡੀਆ 'ਤੇ ਇਸ ਅਚਾਨਕ ਦੂਰੀ ਨੇ ਪ੍ਰਸ਼ੰਸਕਾਂ ਨੂੰ ਅੰਦਾਜ਼ਾ ਲਗਾਉਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।

ਹਾਲਾਂਕਿ, ਇਨ੍ਹਾਂ ਰਿਪੋਰਟਾਂ 'ਤੇ ਮੌਨੀ ਰਾਏ ਜਾਂ ਸੂਰਜ ਨਾਂਬਿਆਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੂਰਜ ਦੁਬਈ-ਅਧਾਰਤ ਕਾਰੋਬਾਰੀ ਅਤੇ ਨਿਵੇਸ਼ ਬੈਂਕਰ ਹਨ, ਜੋ ਬੰਗਲੁਰੂ ਦੇ ਜੈਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਸ ਜੋੜੇ ਨੇ 2022 ਵਿੱਚ ਗੋਆ ਵਿੱਚ ਸ਼ਾਨਦਾਰ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ, ਜਿਸ ਵਿੱਚ ਮਲਿਆਲੀ ਅਤੇ ਬੰਗਾਲੀ ਰੀਤੀ-ਰਿਵਾਜਾਂ ਦੀ ਪਾਲਣਾ ਕੀਤੀ ਗਈ ਸੀ। ਮੌਨੀ ਅਕਸਰ ਪਤੀ ਸੂਰਜ ਨਾਲ ਆਪਣੀਆਂ ਛੁੱਟੀਆਂ ਅਤੇ ਖਾਸ ਪਲਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande