ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ 23 ਜ਼ਿਲ੍ਹਿਆਂ ‘ਚ ਜਨਰਲ ਅਬਜ਼ਰਵਰ ਨਿਯੁਕਤ, 26 ਮਈ ਨੂੰ ਵੋਟਿੰਗ
ਚੰਡੀਗੜ੍ਹ, 16 ਮਈ (ਹਿੰ.ਸ.)| ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੀਆਂ ਆਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਮਿਤੀ 26.05.2026 (ਮੰਗਲਵਾਰ) ਨੂੰ ਵੋਟਾਂ ਪੈਣਗੀਆਂ। ਇਹਨਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅ
ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ 23 ਜ਼ਿਲ੍ਹਿਆਂ ‘ਚ ਜਨਰਲ ਅਬਜ਼ਰਵਰ ਨਿਯੁਕਤ, 26 ਮਈ ਨੂੰ ਵੋਟਿੰਗ


ਚੰਡੀਗੜ੍ਹ, 16 ਮਈ (ਹਿੰ.ਸ.)| ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੀਆਂ ਆਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਮਿਤੀ 26.05.2026 (ਮੰਗਲਵਾਰ) ਨੂੰ ਵੋਟਾਂ ਪੈਣਗੀਆਂ। ਇਹਨਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ਵਿੱਚ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:-

(1) ਪਰਮਦੀਪ ਸਿੰਘ, ਪੀ.ਸੀ.ਐਸ. (ਅੰਮ੍ਰਿਤਸਰ), (2) ਪਰਨੀਤ ਸ਼ੇਰਗਿੱਲ, ਆਈ.ਏ.ਐਸ. (ਬਰਨਾਲਾ) (3) ਹਰਸੁਹਿੰਦਰ ਪਾਲ ਸਿੰਘ ਬਰਾੜ, ਆਈ.ਏ.ਐਸ. (ਬਠਿੰਡਾ), (4) ਸੁਖਪ੍ਰੀਤ ਸਿੰਘ ਸਿੱਧੂ, ਪੀ.ਸੀ.ਐਸ.(ਫਿਰੋਜ਼ਪੁਰ), (5) ਰੁਬਿੰਦਰਜੀਤ ਸਿੰਘ ਬਰਾੜ, ਆਈ.ਏ.ਐਸ. (ਫਰੀਦਕੋਟ), (6) ਰਿਸ਼ਭ ਬਾਂਸਲ, ਪੀ.ਸੀ.ਐਸ. (ਫਾਜ਼ਿਲਕਾ), (7) ਹਰਗੁਣਜੀਤ ਕੌਰ, ਆਈ.ਏ.ਐਸ. (ਫਤਿਹਗੜ੍ਹ ਸਾਹਿਬ), (8) ਰਾਕੇਸ਼ ਕੁਮਾਰ ਪੋਪਲੀ, ਪੀ.ਸੀ.ਐਸ.(ਗੁਰਦਾਸਪੁਰ), (9) ਹਰਜੋਤ ਕੌਰ, ਪੀ.ਸੀ.ਐਸ. (ਹੁਸ਼ਿਆਰਪੁਰ), (10) ਪਰਮਵੀਰ ਸਿੰਘ, ਆਈ.ਏ.ਐਸ. (ਜਲੰਧਰ), (11) ਕਨੂੰ ਥਿੰਦ ਪੀ.ਸੀ.ਐਸ. (ਕਪੂਰਥਲਾ/19.05.2026 ਤੱਕ) ਅਤੇ ਸੇਨੂ ਦੁੱਗਲ, ਆਈ.ਏ.ਐਸ. (ਕਪੂਰਥਲਾ/24.05.2026 ਤੋਂ 29.05.2026), (12) ਬਲਦੀਪ ਕੌਰ, ਆਈ.ਏ.ਐਸ. (ਲੁਧਿਆਣਾ), (13) ਨਯਨ, ਪੀ.ਸੀ.ਐਸ. (ਮੋਗਾ), (14) ਅਮਿਤ ਸਰੀਨ, ਪੀ.ਸੀ.ਐਸ.(ਮਾਨਸਾ), (15) ਪਰਮੋਦ ਸਿੰਗਲਾ, ਪੀ.ਸੀ.ਐਸ.(ਮਾਲੇਰਕੋਟਲਾ), (16) ਅਮਰਬੀਰ ਸਿੰਘ, ਪੀ.ਸੀ.ਐਸ. (ਸ੍ਰੀ ਮੁਕਤਸਰ ਸਾਹਿਬ), (17) ਅਪਨੀਤ ਰਿਆਤ, ਆਈ.ਏ.ਐਸ. (ਪਟਿਆਲਾ/19.05.2026 ਤੱਕ) ਅਤੇ ਰਿਸ਼ੀ ਪਾਲ ਸਿੰਘ, ਆਈ.ਏ.ਐਸ. (ਪਟਿਆਲਾ/24.05.2026 ਤੋਂ 29.05.2026 ਤੱਕ), (18) ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ. (ਪਠਾਨਕੋਟ), (19) ਜਗਜੀਤ ਸਿੰਘ, ਪੀ.ਸੀ.ਐਸ. (ਰੂਪਨਗਰ), (20) ਅਮਨਦੀਪ ਕੌਰ, ਆਈ.ਏ.ਐਸ. (ਐਸ.ਬੀ.ਐਸ. ਨਗਰ), (21) ਅਭਿਜੀਤ ਕਪਲਿਸ਼, ਆਈ.ਏ.ਐਸ. (ਮੁਹਾਲੀ), (22) ਕਮਲ ਕੁਮਾਰ ਗਰਗ, ਆਈ.ਏ.ਐਸ. (ਸੰਗਰੂਰ), (23) ਵਿਕਾਸ ਹੀਰਾ, ਪੀ.ਸੀ.ਐਸ. (ਤਰਨਤਾਰਨ)।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande