ਚੋਣਾਂ 2026: ਦੁਪਹਿਰ 12 ਵਜੇ ਤੱਕ 31.06 ਫੀਸਦੀ ਵੋਟਿੰਗ, ਬੂਥ ਕੈਪਚਰਿੰਗ ਅਤੇ ਜਾਅਲੀ ਵੋਟਿੰਗ ਨੂੰ ਲੈ ਕੇ ਕਈ ਥਾਵਾਂ ’ਤੇ ਝੜਪਾਂ
ਚੰਡੀਗੜ੍ਹ, 26 ਮਈ (ਹਿੰ.ਸ.)। ਪੰਜਾਬ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ ਅਤੇ ਦੁਪਹਿਰ ਲਗਭਗ 12 ਵਜੇ ਤੱਕ 31.06 ਫੀਸਦੀ ਵੋਟ ਪੋਲਿੰਗ ਹੋ ਚੁੱਕੀ ਹੈ। ਇਸ ਦੌਰਾਨ ਪੰਜਾਬ ਭਰ ਵਿਚੋਂ ਕਈ ਥਾਵਾਂ ’ਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਬੂਥ
ਵੋਟਰ ਪਾਉਣ ਉਪਰੰਤ ਵਿਧਾਇਕ ਸ਼ੈਰੀ ਕਲਸੀ ਪਤਨੀ ਦੇ ਨਾਲ।


ਵੋਟ ਪਾਉਂਦੇ ਹੋਏ ਮੰਤਰੀ ਤਰੁਨਪ੍ਰੀਤ ਸੌਂਦ


ਗੱਡੇ ’ਤੇ ਵੋਟ ਪਾਉਣ ਜਾਂਦੇ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ


ਧਰਨੇ ’ਤੇ ਬੈਠੇ ਸਾਬਕਾ ਮੰਤਰੀ ਗੁਰਕੀਰਤ ਸਿੰਘ


ਪਰਿਵਾਰ ਸਮੇਤ ਵੋਟ ਪਾਉਣ ਉਪਰੰਤ ਮੰਤਰੀ ਹਰਭਜਨ ਈਟੀਓ


ਵੋਟ ਪਾਉਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ


ਵੋਟ ਪਾਉਂਦੇ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ


ਚੰਡੀਗੜ੍ਹ, 26 ਮਈ (ਹਿੰ.ਸ.)। ਪੰਜਾਬ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ ਅਤੇ ਦੁਪਹਿਰ ਲਗਭਗ 12 ਵਜੇ ਤੱਕ 31.06 ਫੀਸਦੀ ਵੋਟ ਪੋਲਿੰਗ ਹੋ ਚੁੱਕੀ ਹੈ। ਇਸ ਦੌਰਾਨ ਪੰਜਾਬ ਭਰ ਵਿਚੋਂ ਕਈ ਥਾਵਾਂ ’ਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਬੂਥ ਕੈਪਚਰਿੰਗ ਅਤੇ ਜਾਅਲੀ ਵੋਟਿੰਗ ਨੂੰ ਲੈ ਕੇ ਝੜਪਾਂ ਦੀਆਂ ਜਾਣਕਾਰੀ ਸਾਹਮਣੇ ਆਈ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਵਿਖੇ, ਅਕਾਲੀ ਆਗੂ ਬਿਕਰਮਜੀਤ ਮਜੀਠੀਆ, ਗਨੀਵ ਕੌਰ ਮਜੀਠੀਆ ਨੇ ਨਗਰ ਕੌਂਸਲ ਮਜੀਠਾ ਵਿਖੇ, ਆਪ ਆਗੂ ਰਮਨ ਅਰੋੜਾ ਨੇ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਿਖੇ, ਕੈਬਨਿਟ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿਖੇ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿਖੇ ਆਪਣੇ ਵੋਟ ਦੇ ਅਧਿਕਾਰੀ ਦੀ ਵਰਤੋਂ ਕੀਤੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਵਾਰਡ 5 ਖਾਲਸਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਆਪਣੇ ਘਰ ਤੋਂ ਬਲਦ ਗੱਡੀ ਤੇ ਬੈਠ ਕੇ ਪਹੁੰਚੇ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੇ ਬੋਝ ਪਾ ਰਹੀ ਹੈ ਅਤੇ ਇਸ ਕਰਕੇ ਉਨ੍ਹਾਂ ਨੇ ਅਜਿਹਾ ਕਰਕੇ ਕੇਂਦਰ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਵੱਧ ਰਹੀਆਂ ਤੇਲ ਕੀਮਤਾਂ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣ ਰਹੀਆਂ ਹਨ ਅਤੇ ਮਹਿੰਗਾਈ ਵੱਧ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿ ਪੈਟਰੋਲ ਡੀਜ਼ਲ ਮਹਿੰਗਾ ਹੋਇਆ, ਆਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨਾਲ ਬੈਲ ਗੱਡੀ ‘ਤੇ ਵੋਟ ਪਾਉਣ ਜਾ ਰਿਹਾ ਹਾਂ। ਆਮ ਵਰਗ ਦਾ ਸੁਨੇਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੱਕ ਪਹੁੰਚਾ ਰਿਹਾ ਹਾਂ ਕਿ ਉਹਨਾਂ ਦੇ ਅੱਛੇ ਦਿਨ ਲਿਆਉਣ ਦਾ ਕੀ ਸਿੱਟਾ ਨਿਕਲਿਆ ਹੈ ਤੇ ਲੋਕਾਂ ‘ਤੇ ਕੀ ਅਸਰ ਪੈ ਰਿਹਾ ਹੈ ਇਸਦਾ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਦੌਰਾਨ ਆਪਣੀ ਪਤਨੀ ਗਨੀਵ ਕੌਰ ਮਜੀਠੀਆ ਨਾਲ ਵਾਰਡ ਨੰਬਰ 5 ਦੇ ਬਿਜਲੀ ਘਰ ਮਜੀਠਾ ਕੰਪਲੈਕਸ ਵਿੱਚ ਬਣੇ ਪੋਲਿੰਗ ਬੂਥ ’ਤੇ ਵੋਟ ਪਾਈ। ਜਦੋਂ ਮਜੀਠੀਆ ਆਪਣੀ ਪਤਨੀ ਨਾਲ ਵੋਟ ਪਾਉਣ ਆਏ ਤਾਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਸਰੇ ਪਾਸੇ ਅਕਾਲੀ ਵਰਕਰਾਂ ਨੇ ਵੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਪੁਲਿਸ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਾਇਆ।

ਇਸ ਦੌਰਾਨ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੀਆਂ ਚੋਣਾਂ ਲਈ ਆਪ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਪਤਨੀ ਸ਼ਬੀਨਾ ਅਰੋੜਾ ਸਮੇਤ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਆਪਣੇ ਪੋਲਿੰਗ ਬੂਥ ਤੇ ਵੋਟ ਪਾਈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਮਾਨਦਾਰ ਅਤੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ ਤਾਂ ਜੋ ਸ਼ਹਿਰ ਦਾ ਸਰਬਪੱਖੀ ਵਿਕਾਸ ਹੋ ਸਕੇ। ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੀ ਧਰਮ ਪਤਨੀ ਸੁਹਿੰਦਰ ਕੌਰ ਅਤੇ ਬੱਚਿਆਂ ਸਮੇਤ ਵਾਰਡ ਨੰਬਰ 1 ਦੇ ਬੂਥ ਨੰਬਰ 1 'ਤੇ ਪਹੁੰਚ ਕੇ ਆਪਣੀ ਵੋਟ ਪਾਈ। ਬਟਾਲਾ ਦੇ ਵਾਰਡ ਨੰਬਰ 38 ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਆਪਣੀ ਧਰਮਪਤਨੀ ਰਾਜਬੀਰ ਕੌਰ ਕਲਸੀ ਨਾਲ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ।

ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਵਿਚ ਵੋਟ ਪਾਈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਆਪਣੇ ਮਤਾਧਿਕਾਰ ਦਾ ਪ੍ਰਯੋਗ ਕਰਦੇ ਹੋਏ ਵੋਟ ਪਾਈ। ਲੋਕਤੰਤਰ ਦੇ ਇਸ ਮਹਾਂਉਤਸਵ ਵਿੱਚ ਹਰ ਨਾਗਰਿਕ ਦੀ ਭਾਗੀਦਾਰੀ ਮਜ਼ਬੂਤ ਲੋਕਤੰਤਰ ਦੀ ਨਿਸ਼ਾਨੀ ਹੈ।

ਵੋਟਿੰਗ ਦੌਰਾਨ ਸਵੇਰੇ ਰਾਏਕੋਟ ਸ਼ਹਿਰ ਵਿਚ ਕਾਂਗਰਸ ਉਮੀਦਵਾਰ ਜਗਦੇਵ ਸਿੰਘ ਉੱਤੇ ਜਾਨਲੇਵਾ ਹਮਲਾ

ਹੋਇਆ, ਜਿਨ੍ਹਾਂ ਨੂੰ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਮਾਣਾ ਦੇ ਵਾਰਡ ਨੰ.10 'ਚ ਹੰਗਾਮਾ ਹੁੰਦਾ ਨਜ਼ਰ ਆਇਆ, ਜਿੱਥੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਦਾ ਦੋਸ਼ ਲਗਾਏ ਗਏ। ਇਸ ਦੌਰਾਨ 2 ਧਿਰਾਂ ਥੱਪੜੋਂ-ਥੱਪੜੀ ਹੁੰਦੀਆਂ ਨਜ਼ਰ ਆਈਆਂ। ਇਸੇ ਤਰ੍ਹਾਂ ਸਮਾਣਾ ਦੇ ਵਾਰਡ ਨੰਬਰ 19 ਵਿਚ ਭਾਰੀ ਹੰਗਾਮਾ ਹੋਇਆ ਅਤੇ ਇੱਟਾਂ ਰੋੜੇ ਚੱਲੇ, ਇੱਥੇ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।ਇਸ ਦੌਰਾਨ ਪੁਲਿਸ ਨੇ ਹਵਾਈ ਫਾਇਰ ਵੀ ਕੀਤੇ।

ਇਸੇ ਤਰ੍ਹਾਂ ਮੋਹਾਲੀ ਦੇ ਸੁਹਾਣਾ 'ਚ ਵੋਟਿੰਗ ਦੌਰਾਨ ਹੰਗਾਮਾ ਹੋਇਆ, ਜਿੱਥੋਂ ਅਕਾਲੀ ਦਲ ਅਤੇ 'ਆਪ' ਵਰਕਰਾਂ ਵਿਚਾਲੇ ਝੜਪ ਦੀ ਜਾਣਕਾਰੀ ਹੈ। ਚੋਣਾਂ 'ਚ ਸੁਨਾਮ ਵਿੱਚ ਵੋਟਿੰਗ ਲਈ ਲਾਈਨ 'ਚ ਲੱਗੀਆਂ ਦੋ ਔਰਤਾਂ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਗਈਆਂ, ਜਿਨ੍ਹਾਂ ਨੂੰ ਮੌਜੂਦ ਲੋਕਾਂ ਅਤੇ ਚੋਣ ਅਮਲੇ ਲੋਕਾਂ ਵੱਲੋਂ ਸੰਭਾਲਿਆ ਗਿਆ।

ਇਸ ਦੌਰਾਨ ਖੰਨਾ ਵਿਚ ਵੋਟਿੰਗ ਦੌਰਾਨ ਵਾਰਡ ਨੰਬਰ 5 ਦੇ ਉਮੀਦਵਾਰ ਅਤੇ ਹੋਰਨਾਂ ਲੋਕਾਂ ਦੀ ਵੋਟ ਨਾ ਮਿਲਣ ’ਤੇ ਕਾਂਗਰਸੀਆਂ ਵੱਲੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਪੋਲਿੰਗ ਬੂਥ ਦੇ ਬਾਹਰ ਸੜਕ ’ਤੇ ਹੀ ਧਰਨਾ ਲਗਾ ਦਿੱਤਾ ਗਿਆ। ਪੰਜਾਬ ਦੀ ਆਪ ਸਰਕਾਰ ਖਿਲਫ ਨਾਅਰੇਬਾਜੀ ਕਰਦੇ ਹੋਏ ਗੁਰਕੀਰਤ ਨੇ ਸ਼ਰੇਆਮ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਉਮੀਦਵਾਰ ਨੇ ਵੋਟਿੰਗ ਲਿਸਟ ਲਗਾ ਕੇ ਫਾਰਮ ਭਰੇ ਸਨ, ਪਰ ਹੁਣ ਅੰਦਰ ਉਸਦੀ ਵੋਟ ਨਹੀਂ ਮਿਲ ਰਹੀ। ਇਹ ਸ਼ਰੇਆਮ ਧੱਕੇਸ਼ਾਹੀ ਹੈ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਖੰਨਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਮਾਮਲੇ ਵਿਚ ਦਖ਼ਲ ਦਿੱਤਾ ਗਿਆ ਹੈ। ਇਸ ਦੌਰਾਨ

ਸ੍ਰੀ ਮੁਕਤਸਰ ਸਾਹਿਬ 'ਚ ਵੋਟਿੰਗ ਦੌਰਾਨ ਭਾਰੀ ਹੰਗਾਮਾ ਸਾਹਮਣੇ ਆਇਆ, ਜਿੱਥੇ 'ਆਪ' ਵਰਕਰਾਂ 'ਤੇ ਅਕਾਲੀ ਦਲ ਦੇ ਵਰਕਰਾਂ ਦੀ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਮੌੜ ਮੰਡੀ ਦੇ ਵਾਰਡ 6 'ਚ ਵਿਧਾਇਕ ਸੁਖਬੀਰ ਮਾਈਸਰਖਾਨਾ ਅਕਾਲੀ ਉਮੀਦਵਾਰ ਗਿੰਨੀ ਨਾਲ ਬਹਿਰ ਕਰਦੇ ਨਜ਼ਰ ਆਏ। ਗਿੱਦੜਬਾਹਾ ਵਿਚ ਵਿਚ ਅਕਾਲੀ ਅਤੇ ਆਪ ਵਰਕਰਾਂ ਵਿਚਕਾਰ ਹੋਈ ਹੱਥੋਪਾਈ ਅਤੇ ਕੁੱਟਮਾਰੀ ਦੀ ਵੀਡੀਓ ਸਾਹਮਣੇ ਆਈ ਹੈ। ਬਰਨਾਲਾ ਦੇ ਵਾਰਡ ਨੰਬਰ 33 ਵਿੱਚ ਵੀ ਜਾਅਲੀ ਵੋਟਿੰਗ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਲੜਾਈ ਸਾਹਮਣੇ ਆਈ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande