ਨਗਰ ਕੌਂਸਲ ਚੋਣਾਂ ਗੜ੍ਹਸ਼ੰਕਰ : 8 ਵਾਰਡਾਂ ‘ਚ ‘ਆਪ’, 4 ਆਜ਼ਾਦ ਅਤੇ ਇੱਕ ਕਾਂਗਰਸੀ ਉਮੀਦਵਾਰ ਜੇਤੂ
ਗੜ੍ਹਸ਼ੰਕਰ, 29 ਮਈ (ਹਿੰ.ਸ.)। ਸਥਾਨਕ ਨਗਰ ਕੌਂਸਲ ਦੇ 13 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ 8 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਜਿੱਤ ਦਰਜ ਕੀਤੀ ਗਈ ਜਦਕਿ 4 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਅਤੇ ਇੱਕ ਵਿਚ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ। ਵਧੀਕ
ਨਗਰ ਕੌਂਸਲ ਚੋਣਾਂ ਗੜ੍ਹਸ਼ੰਕਰ : 8 ਵਾਰਡਾਂ ‘ਚ ‘ਆਪ’, 4 ਆਜ਼ਾਦ ਅਤੇ ਇੱਕ ਕਾਂਗਰਸੀ ਉਮੀਦਵਾਰ ਜੇਤੂ


ਗੜ੍ਹਸ਼ੰਕਰ, 29 ਮਈ (ਹਿੰ.ਸ.)। ਸਥਾਨਕ ਨਗਰ ਕੌਂਸਲ ਦੇ 13 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ 8 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਜਿੱਤ ਦਰਜ ਕੀਤੀ ਗਈ ਜਦਕਿ 4 ਵਾਰਡਾਂ ਵਿਚ ਆਜ਼ਾਦ ਉਮੀਦਵਾਰ ਅਤੇ ਇੱਕ ਵਿਚ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ।

ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਿਮਲਾ ਦੇਵੀ ਨੇ 350 ਵੋਟਾਂ ਲੈ ਕੇ ਜਿੱਤ ਦਰਜ ਕੀਤੀ ਜਦਕਿ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਵਿਨੋਦ ਕੁਮਾਰ 270 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 3,4,5 ਅਤੇ 6 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਜਸਵੀਰ ਕੌਰ, ਪ੍ਰਿੰਸ, ਨੀਰਜ ਖੰਨਾ ਅਤੇ ਹਰਪ੍ਰੀਤ ਸਿੰਘ ਨੇ ਕ੍ਰਮਵਾਰ 573,299, 239 ਅਤੇ 390 ਵੋਟਾਂ ਲੈ ਕੇ ਜਿੱਤ ਦਰਜ ਕੀਤੀ।

ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਵਨਾ ਕਿਰਪਾਲ ਨੇ 178 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 8 ਅਤੇ 9 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਬੰਗੜ ਅਤੇ ਜਸਵਿੰਦਰ ਕੌਰ ਨੇ ਕ੍ਰਮਵਾਰ 489 ਅਤੇ 432 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 10 ਅਤੇ 11 ਵਿਚ ਆਜ਼ਾਦ ਉਮੀਦਵਾਰਾਂ ਵਿਕਰਾਂਤ ਰਣਦੇਵ ਅਤੇ ਨੀਰੂ ਸ਼ਰਮਾ ਕ੍ਰਮਵਾਰ 399 ਅਤੇ 492 ਵੋਟਾਂ ਹਾਸਲ ਕਰਕੇ ਜੇਤੂ ਰਹੇ। ਵਾਰਡ ਨੰਬਰ 12 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਰਨ ਸਿੰਘ ਬੰਗੜ ਨੇ 397 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਜਦਕਿ ਵਾਰਡ ਨੰਬਰ 13 ਵਿਚ ਆਜ਼ਾਦ ਉਮੀਦਵਾਰ ਪਰਵੀਨ 212 ਵੋਟਾਂ ਲੈ ਕੇ ਜੇਤੂ ਰਹੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande