
ਮੁਕੇਰੀਆਂ,29 ਮਈ (ਹਿੰ.ਸ.)। ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ 7, ਕਾਂਗਰਸ ਪਾਰਟੀ ਦੇ 6, ਆਮ ਆਦਮੀ ਪਾਰਟੀ ਦਾ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰਿਆ ਭਰਯਾਲ 409 ਵੋਟਾਂ ਲੈ ਕੇ ਜੇਤੂ ਰਹੀ। ਇਸੇ ਤਰ੍ਹਾਂ ਵਾਰਡ ਨੰਬਰ 2 ਅਤੇ 3 ‘ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਅਤੇ ਰਾਧਿਕਾ ਗੁਪਤਾ ਨੇ ਕ੍ਰਮਵਾਰ 407 ਅਤੇ 864 ਵੋਟਾਂ ਲੈ ਕੇ ਜਿੱਤ ਦਰਜ ਕੀਤੀ।
ਵਾਰਡ ਨੰਬਰ 4,5,6,7,8,9 ਅਤੇ 10 ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੀਰਜ ਸਾਹਨੀ, ਰਾਜੇਸ਼ ਜੈਨ, ਅਨੂਪ ਕੁਮਾਰ ਭੱਟੀ, ਜਯੋਤੀ ਸ਼ਰਮਾ, ਸੁਭਾਸ਼ ਚੰਦਰ, ਮਧੂਮਿਤਾ ਅਤੇ ਰਮਨ ਡੋਗਰਾ ਨੇ ਕ੍ਰਮਵਾਰ 691,773,671,614, 535, 482 ਅਤੇ 503 ਵੋਟਾਂ ਲੈ ਕੇ ਜਿੱਤਾਂ ਦਰਜ ਕੀਤੀਆਂ। ਵਾਰਡ 11,12 ਅਤੇ 13 ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਪੂਨਮ, ਸ਼ੇਰ ਸਿੰਘ ਅਤੇ ਰਮਨ ਰਾਣੀ ਨੇ 450,625 ਅਤੇ 533 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ 14 ਤੋਂ ਆਜ਼ਾਦ ਉਮੀਦਵਾਰ ਗੁਲਜ਼ਾਰ ਸਿੰਘ ਨੇ 312 ਵੋਟਾਂ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੂਪ ਲਾਲ ਨੇ 549 ਵੋਟਾਂ ਲੈ ਕੇ ਜਿੱਤ ਦਰਜ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ