ਅਬੋਹਰ ਦੇ ਹੋਟਲ 'ਚ 76 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਾਤਾਂ 'ਚ ਮੌਤ
ਅਬੋਹਰ, 22 ਜੂਨ (ਹਿੰ.ਸ.)| ਅਬੋਹਰ ਦੇ ਥਾਣਾ ਰੋਡ ਸਥਿਤ ਇੱਕ ਹੋਟਲ ਵਿੱਚ 76 ਸਾਲਾ ਬਜ਼ੁਰਗ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲਣ ਨਾਲ ਹੜਕੰਪ ਮਚ ਗਿਆ। ਬਜ਼ੁਰਗ ਰਾਤ ਹੋਟਲ ਵਿੱਚ ਠਹਿਰਿਆ ਸੀ, ਪਰ ਸਵੇਰੇ ਕਾਫ਼ੀ ਦੇਰ ਤੱਕ ਕਮਰੇ ਤੋਂ ਬਾਹਰ ਨਾ ਆਉਣ ''ਤੇ ਹੋਟਲ ਸਟਾਫ਼ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿ
ਅਬੋਹਰ ਦੇ ਹੋਟਲ 'ਚ 76 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਾਤਾਂ 'ਚ ਮੌਤ


ਅਬੋਹਰ, 22 ਜੂਨ (ਹਿੰ.ਸ.)| ਅਬੋਹਰ ਦੇ ਥਾਣਾ ਰੋਡ ਸਥਿਤ ਇੱਕ ਹੋਟਲ ਵਿੱਚ 76 ਸਾਲਾ ਬਜ਼ੁਰਗ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲਣ ਨਾਲ ਹੜਕੰਪ ਮਚ ਗਿਆ। ਬਜ਼ੁਰਗ ਰਾਤ ਹੋਟਲ ਵਿੱਚ ਠਹਿਰਿਆ ਸੀ, ਪਰ ਸਵੇਰੇ ਕਾਫ਼ੀ ਦੇਰ ਤੱਕ ਕਮਰੇ ਤੋਂ ਬਾਹਰ ਨਾ ਆਉਣ 'ਤੇ ਹੋਟਲ ਸਟਾਫ਼ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਖੁਲਵਾਇਆ ਤਾਂ ਉਹ ਬਿਸਤਰੇ 'ਤੇ ਮ੍ਰਿਤਕ ਹਾਲਤ ਵਿੱਚ ਮਿਲੇ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਕੁਦਰਤੀ ਮੌਤ ਦੀ ਸੰਭਾਵਨਾ ਜਤਾਈ ਹੈ।ਮ੍ਰਿਤਕ ਦੀ ਪਛਾਣ ਜੋਗਾ ਸਿੰਘ (76) ਵਾਸੀ ਪਿੰਡ ਚੱਬੇਵਾਲ, ਹੋਸ਼ਿਆਰਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੋਗਾ ਸਿੰਘ ਪੱਗ 'ਤੇ ਡਾਕੂਮੈਂਟਰੀ ਬਣਾਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਸਨ। ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ।ਜਾਣਕਾਰੀ ਮੁਤਾਬਕ ਜੋਗਾ ਸਿੰਘ ਰਾਤ ਕਰੀਬ 12 ਵਜੇ ਅਬੋਹਰ ਪਹੁੰਚੇ ਸਨ। ਦੇਰ ਰਾਤ ਹੋਣ ਕਾਰਨ ਉਨ੍ਹਾਂ ਨੇ ਬੱਸ ਸਟੈਂਡ ਨੇੜੇ ਸਥਿਤ ਇੱਕ ਹੋਟਲ ਵਿੱਚ ਕਮਰਾ ਲੈ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬਾਹਰ ਖਾਣਾ ਖਾ ਕੇ ਆਏ ਸਨ ਅਤੇ ਸਿਰਫ਼ ਰਾਤ ਗੁਜ਼ਾਰਨ ਲਈ ਹੋਟਲ ਵਿੱਚ ਰੁਕੇ ਸਨ। ਸਵੇਰੇ ਜਦੋਂ ਕਾਫ਼ੀ ਸਮੇਂ ਤੱਕ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਹੋਟਲ ਕਰਮਚਾਰੀਆਂ ਨੇ ਆਵਾਜ਼ਾਂ ਲਗਾਈਆਂ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਕਮਰਾ ਅੰਦਰੋਂ ਬੰਦ ਹੋਣ ਕਾਰਨ ਹੋਟਲ ਪ੍ਰਬੰਧਨ ਨੇ ਥਾਣਾ ਸਿਟੀ-1 ਪੁਲਿਸ ਨੂੰ ਸੂਚਿਤ ਕੀਤਾ।ਸੂਚਨਾ ਮਿਲਣ 'ਤੇ ਏਐਸਆਈ ਅਮਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਕਮਰੇ ਦਾ ਦਰਵਾਜ਼ਾ ਖੁਲਵਾਇਆ। ਅੰਦਰ ਜੋਗਾ ਸਿੰਘ ਬਿਸਤਰੇ 'ਤੇ ਮ੍ਰਿਤਕ ਪਏ ਸਨ। ਕਮਰੇ ਵਿੱਚੋਂ ਇੱਕ ਖਾਲੀ ਪਾਣੀ ਦੀ ਬੋਤਲ ਅਤੇ ਬਿਸਕੁਟ ਦਾ ਪੈਕੇਟ ਵੀ ਮਿਲਿਆ। ਪੁਲਿਸ ਨੇ ਆਧਾਰ ਕਾਰਡ ਅਤੇ ਮੋਬਾਈਲ ਫੋਨ ਰਾਹੀਂ ਮ੍ਰਿਤਕ ਦੀ ਪਛਾਣ ਕਰਕੇ ਪਰਿਵਾਰ ਨਾਲ ਸੰਪਰਕ ਕੀਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਦਾ ਵੱਡਾ ਪੁੱਤਰ ਦਿਲਪ੍ਰੀਤ ਹੁਸ਼ਿਆਰਪੁਰ ਵਿੱਚ ਰਹਿੰਦਾ ਹੈ, ਜਦਕਿ ਦੂਜਾ ਪੁੱਤਰ ਸੰਦੀਪ ਜਰਮਨੀ ਵਿੱਚ ਹੈ। ਸੰਦੀਪ ਦੀ ਪਤਨੀ ਮਨਜੀਤ ਨੇ ਪੁਲਿਸ ਨੂੰ ਦੱਸਿਆ ਕਿ ਜੋਗਾ ਸਿੰਘ ਪੱਗ 'ਤੇ ਡਾਕੂਮੈਂਟਰੀ ਬਣਾਉਣ ਦਾ ਕੰਮ ਕਰਦੇ ਸਨ ਅਤੇ ਨੌਜਵਾਨਾਂ ਨੂੰ ਪੱਗ ਪਹਿਨਣ ਲਈ ਪ੍ਰੇਰਿਤ ਕਰਦੇ ਸਨ। ਇਸੇ ਕੰਮ ਸਬੰਧੀ ਉਹ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਦੇ ਰਹਿੰਦੇ ਸਨ।ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਪਹੁੰਚਣ ਅਤੇ ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande