
ਨਵੀਂ ਦਿੱਲੀ, 25 ਜੂਨ (ਹਿੰ.ਸ.)। ਦੁਨੀਆ ਦੀ ਦਿੱਗਜ਼ ਈ-ਕਾਮਰਸ ਅਤੇ ਆਈ.ਟੀ. (ਸੂਚਨਾ ਤਕਨਾਲੋਜੀ) ਕੰਪਨੀ ਐਮਾਜ਼ਾਨ ਨੇ 2030 ਤੱਕ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਕਲਾਉਡ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 13 ਅਰਬ ਅਮਰੀਕੀ ਡਾਲਰ ਦੇ ਵਾਧੂ ਨਿਵੇਸ਼ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ।ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਂਡੀ ਜੈਸੀ ਨੇ ਵੀਰਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਈ-ਕਾਮਰਸ ਕੰਪਨੀ ਦੀ 2030 ਤੱਕ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਕਲਾਉਡ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 13 ਅਰਬ ਅਮਰੀਕੀ ਡਾਲਰ ਦੇ ਵਾਧੂ ਨਿਵੇਸ਼ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਐਂਡੀ ਜੈਸੀ ਨੇ 'ਐਕਸ' 'ਤੇ ਜਾਰੀ ਇੱਕ ਪੋਸਟ ਵਿੱਚ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਇਆ। ਜੈਸੀ ਨੇ ਲਿਖਿਆ ਕਿ ਮੈਨੂੰ ਭਾਰਤ ਵਿੱਚ ਐਮਾਜ਼ਾਨ ਦੇ ਭਵਿੱਖ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੱਚਮੁੱਚ ਚੰਗਾ ਲੱਗਿਆ। ਉਨ੍ਹਾਂ ਦੱਸਿਆ ਕਿ ਇਹ ਨਵਾਂ ਨਿਵੇਸ਼ 2026 ਅਤੇ 2030 ਦੇ ਵਿਚਕਾਰ ਭਾਰਤ ਵਿੱਚ ਐਮਾਜ਼ਾਨ ਦੇ ਕੁੱਲ ਪੂੰਜੀ ਨਿਵੇਸ਼ ਨੂੰ 48 ਅਰਬ ਅਮਰੀਕੀ ਡਾਲਰ ਤੱਕ ਲੈ ਜਾਵੇਗਾ।
ਐਮਾਜ਼ਾਨ ਦੇ ਸੀਈਓ ਨੇ ਅੱਗੇ ਕਿਹਾ ਕਿ ਅਸੀਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਗਾਹਕਾਂ, ਵਿਕਰੇਤਾਵਾਂ, ਡਿਵੈਲਪਰਾਂ, ਸਟਾਰਟਅੱਪਸ ਅਤੇ ਕੰਪਨੀਆਂ ਦੀ ਸੇਵਾ ਕਰ ਰਹੇ ਹਾਂ ਅਤੇ ਇਹ ਸਿਰਫ਼ ਸ਼ੁਰੂਆਤ ਹੋਈ ਹੈ। ਮੈਂ ਦੱਸਿਆ ਕੀਤਾ ਕਿ ਅਸੀਂ ਅਗਲੇ ਪੰਜ ਸਾਲਾਂ ਵਿੱਚ 48 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰ ਰਹੇ ਹਾਂ, ਜਿਸ ਵਿੱਚ ਏਆਈ ਅਤੇ ਕਲਾਉਡ ਬੁਨਿਆਦੀ ਢਾਂਚੇ ਵਿੱਚ 21 ਅਰਬ ਡਾਲਰ ਤੋਂ ਵੱਧ ਸ਼ਾਮਲ ਹਨ।
ਐਂਡੀ ਜੈਸੀ ਨੇ ਕਿਹਾ ਕਿ 2030 ਤੱਕ, ਅਸੀਂ 3.8 ਮਿਲੀਅਨ ਨੌਕਰੀਆਂ ਦਾ ਸਮਰਥਨ ਕਰਨ, 80 ਅਰਬ ਡਾਲਰ ਦੇ ਈ-ਕਾਮਰਸ ਨਿਰਯਾਤ ਨੂੰ ਵਧਾਉਣ ਅਤੇ 1.5 ਕਰੋੜ ਛੋਟੇ ਕਾਰੋਬਾਰਾਂ ਅਤੇ 4 0 ਲੱਖ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਤੱਕ ਏਆਈ ਦੇ ਲਾਭ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਕਿਹਾ, ਮੈਂ ਅੱਗੇ ਕੀ ਹੋਣ ਵਾਲਾ ਹੈ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ। ਇਹ ਉਸਦੇ ਲਈ ਸਿਰਫ ਸ਼ੁਰੂਆਤ ਹੋਈਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ਐਮਾਜ਼ਾਨ ਦੇ ਸੀਈਓ ਐਂਡੀ ਜੈਸੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਜੈਸੀ ਨੇ ਭਾਰਤ ਪ੍ਰਤੀ ਐਮਾਜ਼ਾਨ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ 2030 ਤੱਕ ਦੇਸ਼ ਵਿੱਚ ਏਆਈ ਅਤੇ ਕਲਾਉਡ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 13 ਅਰਬ ਡਾਲਰ ਵਾਧੂ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।
ਇਸਦੇ ਨਾਲ ਹੀ 2026-30 ਦੇ ਵਿਚਕਾਰ ਏਆਈ ਅਤੇ ਕਲਾਉਡ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਸਮਰਥਨ ਲਈ ਐਮਾਜ਼ਾਨ ਦਾ ਕੁੱਲ ਯੋਜਨਾਬੱਧ ਨਿਵੇਸ਼ 21 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਜਾਵੇਗਾ। ਇਹ ਕੰਪਨੀ ਨੂੰ ਭਾਰਤ ਵਿੱਚ ਏਆਈ ਅਤੇ ਕਲਾਉਡ ਬੁਨਿਆਦੀ ਢਾਂਚੇ ਵਿੱਚ ਸਭ ਤੋਂ ਵੱਡੇ ਗਲੋਬਲ ਨਿਵੇਸ਼ਕਾਂ ਵਿੱਚੋਂ ਇੱਕ ਬਣਾ ਦੇਵੇਗਾ।
ਐਮਾਜ਼ਾਨ ਨੇ ਕਿਹਾ, ਇਹ ਨਿਵੇਸ਼ ਮੁੰਬਈ ਅਤੇ ਹੈਦਰਾਬਾਦ ਵਿੱਚ ਏਡਬਲਯੂਐਸ (ਐਮਾਜ਼ਾਨ ਵੈੱਬ ਸਰਵਿਸਿਜ਼) ਡੇਟਾ ਸੈਂਟਰ ਸਮਰੱਥਾ ਦਾ ਵਿਸਤਾਰ ਕਰੇਗਾ, ਜਿਸ ਨਾਲ ਸਟਾਰਟਅੱਪਸ, ਉੱਦਮੀਆਂ ਅਤੇ ਸਰਕਾਰੀ ਸੰਗਠਨਾਂ ਨੂੰ ਵਿਸ਼ੇਸ਼ ਏਆਈ ਚਿਪਸ, ਪ੍ਰਬੰਧਿਤ ਏਆਈ ਸੇਵਾਵਾਂ, ਸੁਰੱਖਿਅਤ ਅਤੇ ਭਰੋਸੇਮੰਦ ਕਲਾਉਡ ਤਕਨਾਲੋਜੀਆਂ ਅਤੇ ਡਿਵੈਲਪਰ ਟੂਲਸ ਤੱਕ ਪਹੁੰਚ ਮਿਲੇਗੀ। ਇਹ ਉਹਨਾਂ ਨੂੰ ਤੇਜ਼ੀ ਨਾਲ ਨਵੀਨਤਾ ਕਰਨ, ਤੇਜ਼ੀ ਨਾਲ ਸਕੇਲ ਕਰਨ ਅਤੇ ਵਿਸ਼ਵ ਪੱਧਰ 'ਤੇ ਗਾਹਕਾਂ ਦੀ ਸੇਵਾ ਕਰਨ ਦੇ ਯੋਗ ਬਣਾਏਗਾ। ਇਸ ਨਾਲ 2010 ਅਤੇ 2030 ਦੇ ਵਿਚਕਾਰ ਭਾਰਤ ਵਿੱਚ ਐਮਾਜ਼ਾਨ ਦਾ ਸੰਚਤ ਨਿਵੇਸ਼ 88 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ