
ਗੁਹਾਟੀ, 27 ਜੂਨ (ਹਿੰ.ਸ.)। ਅਸਾਮ ਵਿੱਚ ਸ਼ਨੀਵਾਰ ਸਵੇਰੇ ਦਰਮਿਆਨੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਸਵੇਰੇ 4:51:16 ਵਜੇ ਮਹਿਸੂਸ ਕੀਤਾ ਗਿਆ।
ਭਾਰਤੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ। ਇਸਦਾ ਕੇਂਦਰ ਅਸਾਮ ਦੇ ਕਛਾਰ ਜ਼ਿਲ੍ਹੇ ਵਿੱਚ ਜ਼ਮੀਨ ਤੋਂ ਲਗਭਗ 42 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਦਾ ਕੇਂਦਰ 24.94° ਉੱਤਰ ਅਕਸ਼ਾਂਸ਼ ਅਤੇ 92.56° ਪੂਰਬ ਦੇਸ਼ਾਂਤਰ 'ਤੇ ਦਰਜ ਕੀਤਾ ਗਿਆ।
ਭੂਚਾਲ ਮਹਿਸੂਸ ਹੁੰਦੇ ਹੀ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਰਾਹਤ ਦੀ ਗੱਲ ਇਹ ਰਹੀ ਹੈ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪ੍ਰਸ਼ਾਸਨ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ