ਡਾਇਜੇਸਟਿਵ ਬਿਸਕੁਟ ਦੇ ਗੁੰਮਰਾਹਕੁੰਨ ਦਾਅਵਿਆਂ 'ਤੇ ਐੱਸ.ਏ.ਜੇ. ਫੂਡ ਪ੍ਰੋਡਕਟਸ ਨੂੰ ਨੋਟਿਸ
ਨਵੀਂ ਦਿੱਲੀ, 27 ਜੂਨ (ਹਿੰ.ਸ.)। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਖਪਤਕਾਰ ਸ਼ਿਕਾਇਤ ਦੇ ਆਧਾਰ ''ਤੇ ਐੱਸ.ਏ.ਜੇ. ਫੂਡ ਪ੍ਰੋਡਕਟਸ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਸ਼ਿਕਾਇਤ ਕੰਪਨੀ ਵੱਲੋਂ ਉਸਦੇ ਈਟ ਫਿਟ ਡਾਇਜੇਸਟਿਵ ਬਿਸਕੁਟ ਸੰਬੰਧੀ ਕੀਤੇ ਗਏ ਕਥਿਤ ਗੁੰਮਰਾਹਕ
ਗੁੰਮਰਾਹਕੁੰਨ ਦਾਅਵਿਆਂ 'ਤੇ ਐੱਸ.ਏ.ਜੇ. ਫੂਡ ਪ੍ਰੋਡਕਟਸ ਨੂੰ ਨੋਟਿਸ


ਨਵੀਂ ਦਿੱਲੀ, 27 ਜੂਨ (ਹਿੰ.ਸ.)। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਖਪਤਕਾਰ ਸ਼ਿਕਾਇਤ ਦੇ ਆਧਾਰ 'ਤੇ ਐੱਸ.ਏ.ਜੇ. ਫੂਡ ਪ੍ਰੋਡਕਟਸ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਸ਼ਿਕਾਇਤ ਕੰਪਨੀ ਵੱਲੋਂ ਉਸਦੇ ਈਟ ਫਿਟ ਡਾਇਜੇਸਟਿਵ ਬਿਸਕੁਟ ਸੰਬੰਧੀ ਕੀਤੇ ਗਏ ਕਥਿਤ ਗੁੰਮਰਾਹਕੁੰਨ ਦਾਅਵਿਆਂ ਬਾਰੇ ਦਾਇਰ ਕੀਤੀ ਗਈ ਸੀ। ਐੱਫ.ਐੱਸ.ਐੱਸ.ਏ.ਆਈ. ਨੇ ਕੰਪਨੀ ਨੂੰ ਸੱਤ ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦਿੰਦੇ ਹੋਏ ਸਪੱਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਹੈ।

ਨੋਟਿਸ ਵਿੱਚ, ਐੱਫ. ਐੱਸ. ਐੱਸ. ਏ. ਆਈ. ਨੇ ਕਿਹਾ ਕਿ ਬਿਸਕੁਟ ਕੰਪਨੀ ਨੇ ਦਾਅਵਾ ਕੀਤਾ ਕਿ ਉਸਦਾ ਉਤਪਾਦ ਖੰਡ-ਮੁਕਤ ਹੈ, ਪਰ ਇਸ ਦੀ ਬਜਾਏ ਸਾਲਿਡ ਗਲੂਕੋਜ਼ ਸੀਰਪ ਅਤੇ ਮੈਲਟੋਡੇਕਸਟ੍ਰੀਨ ਸ਼ਾਮਲ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਦਾਅਵਾ ਕੀਤਾ ਕਿ ਬਿਸਕੁਟ ਉਤਪਾਦ ਵਿੱਚ 100 ਪ੍ਰਤੀਸ਼ਤ ਆਟਾ ਹੈ, ਪਰ ਸਿਰਫ 72 ਪ੍ਰਤੀਸ਼ਤ ਹੀ ਆਟਾ ਹੈ। ਅਥਾਰਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕੰਪਨੀ ਦੇ ਜਵਾਬ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande