
ਨਵੀਂ ਦਿੱਲੀ, 30 ਜੂਨ (ਹਿੰ.ਸ.)। ਹਾਕੀ ਇੰਡੀਆ ਨੇ ਮੰਗਲਵਾਰ ਨੂੰ 5 ਤੋਂ 18 ਜੁਲਾਈ, 2026 ਤੱਕ ਹੋਣ ਵਾਲੇ ਬੈਲਜੀਅਮ ਐਕਸਪੋਜ਼ਰ ਟੂਰ ਦੇ ਲਈ 22 ਮੈਂਬਰੀ ਭਾਰਤੀ ਜੂਨੀਅਰ (ਅੰਡਰ-21) ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰ ਨਵੇਂ ਮੁੱਖ ਕੋਚ ਫਰੈਡਰਿਕ ਸੋਏਜ਼ ਦੀ ਅਗਵਾਈ ਹੇਠ ਟੀਮ ਦਾ ਪਹਿਲਾ ਅੰਤਰਰਾਸ਼ਟਰੀ ਅਸਾਈਨਮੈਂਟ ਹੋਵੇਗਾ ਅਤੇ ਇਸ ਸਾਲ ਦੇ ਐਫਆਈਐਚ ਜੂਨੀਅਰ ਪੁਰਸ਼ ਏਸ਼ੀਆ ਕੱਪ ਦੀਆਂ ਤਿਆਰੀਆਂ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾ ਰਿਹਾ ਹੈ।
ਭਾਰਤੀ ਟੀਮ ਇਸ ਦੌਰੇ ਦੌਰਾਨ ਮਜ਼ਬੂਤ ਯੂਰਪੀਅਨ ਟੀਮਾਂ ਵਿਰੁੱਧ ਛੇ ਮੈਚ ਖੇਡੇਗੀ। ਭਾਰਤ ਆਸਟ੍ਰੀਆ ਅਤੇ ਬੈਲਜੀਅਮ ਵਿਰੁੱਧ ਦੋ-ਦੋ ਮੈਚ ਖੇਡੇਗਾ, ਜਦੋਂ ਕਿ ਜਰਮਨੀ ਅਤੇ ਨੀਦਰਲੈਂਡ ਵਿਰੁੱਧ ਇੱਕ-ਇੱਕ ਮੈਚ ਹੋਵੇਗਾ।
ਡਿਫੈਂਡਰ ਅਨਮੋਲ ਏਕਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਗੋਲਕੀਪਰ ਵਿਵੇਕ ਲਾਕੜਾ ਅਤੇ ਕੁਨਾਲ ਤਿਵਾਤੀਆ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਟੀਮ ਵਿੱਚ ਚਾਰ ਅਨੁਭਵੀ ਖਿਡਾਰੀ ਵੀ ਸ਼ਾਮਲ ਹਨ ਜੋ ਐਚਆਈਐਚ ਜੂਨੀਅਰ ਪੁਰਸ਼ ਵਿਸ਼ਵ ਕੱਪ ਤਾਮਿਲਨਾਡੂ 2025 ਵਿੱਚ ਕਾਂਸੀ ਦਾ ਤਗਮਾ ਜੇਤੂ ਟੀਮ ਦਾ ਹਿੱਸਾ ਸਨ। ਇਨ੍ਹਾਂ ਵਿੱਚ ਅਨਮੋਲ ਏਕਾ, ਅਦਰੋਹਿਤ ਏਕਾ, ਅਜੀਤ ਯਾਦਵ ਅਤੇ ਰੋਹਿਤ ਕੁੱਲੂ ਸ਼ਾਮਲ ਹਨ।
ਮੁੱਖ ਕੋਚ ਫਰੈਡਰਿਕ ਸੋਏਜ਼ ਨੇ ਕਿਹਾ ਕਿ ਇਹ ਦੌਰਾ ਖਿਡਾਰੀਆਂ ਲਈ ਤਕਨੀਕੀ, ਰਣਨੀਤਕ ਅਤੇ ਮਾਨਸਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੋਵੇਗਾ।
ਉਨ੍ਹਾਂ ਕਿਹਾ, ਅਸੀਂ ਚਾਹੁੰਦੇ ਹਾਂ ਕਿ ਇਹ ਦੌਰਾ ਟੀਮ ਦੇ ਤਾਲਮੇਲ, ਰਣਨੀਤਕ ਅਨੁਸ਼ਾਸਨ ਅਤੇ ਮਹੱਤਵਪੂਰਨ ਪਲਾਂ 'ਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਏ। ਇਹ ਖਿਡਾਰੀਆਂ ਨੂੰ ਉੱਚ-ਪੱਧਰੀ ਅੰਤਰਰਾਸ਼ਟਰੀ ਹਾਕੀ ਦੀਆਂ ਚੁਣੌਤੀਆਂ ਨੂੰ ਸਮਝਣ ਅਤੇ ਲੰਬੇ ਸਮੇਂ ਤੱਕ ਨਿਰੰਤਰ ਪ੍ਰਦਰਸ਼ਨ ਕਰਨ ਦਾ ਅਨੁਭਵ ਦੇਵੇਗਾ।
ਭਾਰਤ ਦਾ ਸ਼ਡਿਊਲ
7 ਜੁਲਾਈ – ਆਸਟ੍ਰੀਆ
8 ਜੁਲਾਈ – ਆਸਟ੍ਰੀਆ
10 ਜੁਲਾਈ – ਬੈਲਜੀਅਮ
13 ਜੁਲਾਈ – ਜਰਮਨੀ
14 ਜੁਲਾਈ – ਬੈਲਜੀਅਮ
17 ਜੁਲਾਈ – ਨੀਦਰਲੈਂਡ
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ :
ਗੋਲਕੀਪਰ: ਵਿਵੇਕ ਲਕੜਾ, ਕੁਨਾਲ ਤਿਵਾਟੀਆ।
ਡਿਫੈਂਡਰ: ਅਨਮੋਲ ਏਕਾ (ਕਪਤਾਨ), ਰੋਹਿਤ ਕੁੱਲੂ, ਚਿਰਾਗ, ਰਵਿੰਦਰ, ਪ੍ਰਸ਼ਾਂਤ ਬਾਰਲਾ, ਸੰਜੀਤ ਤਿਰਕੀ, ਵੀ. ਮਨੀਮਾਰਨ।
ਮਿਡਫੀਲਡਰ: ਅਦਰੋਹਿਤ ਏਕਾ, ਹਰਪਾਲ, ਜੀਤਪਾਲ, ਮੁਕੇਸ਼ ਟੋਪੋ, ਮੰਨੂ ਮਲਿਕ, ਰਿਤਿਕ ਲਕੜਾ।
ਫਾਰਵਰਡ: ਅਜੀਤ ਯਾਦਵ, ਪ੍ਰਭਦੀਪ ਸਿੰਘ, ਅਰਜੁਨ ਹਰਗੁੜੇ, ਆਰੀਅਨ ਜੇਸ, ਲਵਨੂਰ ਸਿੰਘ, ਮੁਹੰਮਦ ਕੋਨੇਨ ਦਾਦ, ਗੁਰਸੇਵਕ ਸਿੰਘ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ