ਸੁਖਬੀਰ ਬਾਦਲ ਨੇ ਅਗਜ਼ਨੀ ਪੀੜਤ 140 ਕਿਸਾਨ ਪਰਿਵਾਰਾਂ ਨੂੰ ਵੰਡੀ 600 ਕੁਇੰਟਲ ਕਣਕ
ਲੰਬੀ, 04 ਜੁਲਾਈ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਦੇ ਪਿੰਡਾਂ ਗੁਰੂਸਰ, ਪੱਕੀ ਟਿੱਬੀ ਤੇ ਕਬਰਵਾਲਾ ਵਿਚ ਦੋ ਮਹੀਨੇ ਪਹਿਲਾਂ ਅਗਜ਼ਨੀ ਕਾਰਨ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ ਸੀ, ਉਹਨਾਂ 140 ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਣਕ ਵੰਢਦੇ ਹੋਏ।


ਲੰਬੀ, 04 ਜੁਲਾਈ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਦੇ ਪਿੰਡਾਂ ਗੁਰੂਸਰ, ਪੱਕੀ ਟਿੱਬੀ ਤੇ ਕਬਰਵਾਲਾ ਵਿਚ ਦੋ ਮਹੀਨੇ ਪਹਿਲਾਂ ਅਗਜ਼ਨੀ ਕਾਰਨ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ ਸੀ, ਉਹਨਾਂ 140 ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ।

ਅਕਾਲੀ ਦਲ ਦੇ ਪ੍ਰਧਾਨ ਅਗਜ਼ਨੀ ਨਾਲ ਪ੍ਰਭਾਵਤ ਕਿਸਾਨਾਂ ਦੇ ਘਰਾਂ ਵਿਚ ਪਹੁੰਚੇ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਨੁਕਸਾਨ ਦੀ ਪੂਰਤੀ ਕਰੇਗਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਅਸੀਂ ਇਹ ਸੇਵਾ ਕਰਨ ਵਾਸਤੇ ਆਪਣਾ ਵਾਅਦਾ ਪੂਰਾ ਕੀਤਾ ਪਰ ਇਹ ਵੇਖ ਕੇ ਮਨ ਮਾਯੂਸ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਨੂੰ ਅਗਜ਼ਨੀ ਨਾਲ ਹੋਏ ਨੁਕਸਾਨ ਜਾਂ ਫਿਰ ਗੜ੍ਹੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਜਾਂ ਫਿਰ ਹੜ੍ਹਾਂ ਕਾਰਨ ਹੋਏ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਭੱਜ ਗਈ ਹੈ।

ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀ਼ ਹਮੇਸ਼ਾ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਹਾਂ ਤੇ ਹਮੇਸ਼ਾ ਲੋੜ ਵੇਲੇ ਉਹਨਾਂ ਦੇ ਨਾਲ ਡਟੇ ਰਹਾਂਗੇ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਾਦਲ ਨੇ ਮਲੋਟ ਦੇ ਪਿੰਡ ਗੰਧਾਰ ਵਿਚ ਉਹਨਾਂ ਕਿਸਾਨਾਂ ਨੂੰ 300 ਕੁਇੰਟਲ ਕਣਕ ਵੰਡੀ ਸੀ ਜਿਹਨਾਂ ਦੀ ਫਸਲ ਗੜ੍ਹੇਮਾਰੀ ਕਾਰਨ ਤਬਾਹ ਹੋ ਗਈ ਸੀ।

ਪ੍ਰਭਾਵਤ ਕਿਸਾਨਾਂ ਨੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਜ਼ੋਰ ਦੇ ਕੇ ਦੱਸਿਆ ਕਿ ਆਪ ਸਰਕਾਰ ਤੋਂ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।

ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਦੱਸਿਆ ਕਿ ਆਪ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਸਕੀਮ ਹੋਰ ਕੁਝ ਨਹੀਂ ਬਲਕਿ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਖੋਹਣ ਦੀਇਕ ਨਵੀਂ ਯੋਜਨਾ ਹੈ।

ਉਹਨਾਂ ਕਿਹਾ ਕਿ ਪੁਰਾਣੀ ਲੈਂਡ ਪੂਲਿੰਗ ਸਕੀਮ ਦੀ ਲੀਪਾ ਪੋਥੀ ਕਰ ਕੇ ਨਵੀਂ ਸਕੀਮ ਲਿਆਂਦੀਗਈ ਜਦੋਂ ਕਿ ਪੁਰਾਣੀ ਸਕੀਮ ਕਿਸਾਨ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਪਿਛਲੇ ਸਾਲ ਕੀਤੇ ਨਜਾਇਜ਼ ਸੌਦਿਆਂ ਕਾਰਨ ਆਪਣੇ ਚਹੇਤਿਆਂ ਨੂੰ ਇਨਾਮ ਦੇਣ ਵਾਸਤੇ ਦਬਾਅ ਹੇਠ ਹਨ, ਦੇ ਦਬਾਅ ਹੇਠ ਸਰਕਾਰ ਨਵੀਂ ਸਕੀਮ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਉਹਨਾਂਕਿਹਾ ਕਿ ਅਕਾਲੀ ਦਲ ਇਸ ਨਵੀਂ ਨੀਤੀ ਦਾ ਪੁਰਜ਼ੋਰ ਵਿਰੋਧ ਕਰੇਗਾ ਤੇ ਸਰਕਾਰ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande