ਜਲੰਧਰ ਪੁਲਿਸ ਨੇ ਏਟੀਐਮ ਬਦਲਕੇ ਧੋਖਾਧੜੀ ਕਰਨ ਵਾਲਾ ਮੁਲਜ਼ਮ ਕੀਤਾ ਗ੍ਰਿਫ਼ਤਾਰ
ਜਲੰਧਰ, 05 ਜੁਲਾਈ (ਹਿੰ.ਸ.)| ਥਾਣਾ ਬਸਤੀ ਬਾਵਾ ਖੇਲ ਪੁਲਿਸ ਨੇ ਏਟੀਐਮ ਨਾਲ ਧੋਖਾਧੜੀ ਕਰਕੇ ਲੋਕਾਂ ਦੇ ਪੈਸੇ ਕੱਢਣ ਵਾਲੇ ਗੈਂਗ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਜ਼ੋਨ-2 ਦੇ ਡਿਪਟੀ ਕਮਿਸ਼ਨਰ ਰਾਕੇਸ਼ ਯਾਦਵ ਅਤੇ ਏਸੀਪੀ ਵੈਸਟ ਆਤਿਸ਼ ਭਾਟੀਆ ਦੇ ਦਿਸ਼ਾ-ਨਿਰ
ਪੁਲਿਸ ਹਿਰਾਸਤ ’ਚ ਮੁਲਜ਼ਮ।


ਜਲੰਧਰ, 05 ਜੁਲਾਈ (ਹਿੰ.ਸ.)| ਥਾਣਾ ਬਸਤੀ ਬਾਵਾ ਖੇਲ ਪੁਲਿਸ ਨੇ ਏਟੀਐਮ ਨਾਲ ਧੋਖਾਧੜੀ ਕਰਕੇ ਲੋਕਾਂ ਦੇ ਪੈਸੇ ਕੱਢਣ ਵਾਲੇ ਗੈਂਗ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਜ਼ੋਨ-2 ਦੇ ਡਿਪਟੀ ਕਮਿਸ਼ਨਰ ਰਾਕੇਸ਼ ਯਾਦਵ ਅਤੇ ਏਸੀਪੀ ਵੈਸਟ ਆਤਿਸ਼ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਪੁਲਿਸ ਅਨੁਸਾਰ ਐਸਆਈ ਜੈ ਇੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਰੀਆਣਾ ਮੋੜ ਤੋਂ ਲੈਦਰ ਕੰਪਲੈਕਸ ਰੋਡ ‘ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਬਸਤੀ ਪੀਰਦਾਦ ਰੋਡ ‘ਤੇ ਸਥਿਤ ਇੱਕ ਏ ਟੀ ਐਮ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ।

ਸ਼ੱਕ ਦੇ ਆਧਾਰ ‘ਤੇ ਕੀਤੀ ਗਈ ਜਾਂਚ ਦੌਰਾਨ ਉਸ ਦੀ ਪਛਾਣ ਅਮਰੀਕ ਸਿੰਘ ਉਰਫ਼ ਵਿਕੀ ਵਾਸੀ ਕੋਟ ਸਦੀਕ, ਜਲੰਧਰ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਪਲਾਸ, ਚਾਕੂ, ਮੋਬਾਈਲ ਫੋਨ, ਏਟੀਐਮ ਕਾਰਡ, ਪਰਸ, ਫੈਵਿਕਵਿਕ ਦੀਆਂ 4 ਟਿਊਬਾਂ ਅਤੇ ਟੇਪ ਬਰਾਮਦ ਹੋਈ।

ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਏਟੀਐਮ ਧੋਖਾਧੜੀ ਰਾਹੀਂ ਲੋਕਾਂ ਦੇ ਪੈਸੇ ਕੱਢਦਾ ਸੀ। ਉਸ ਨੇ ਆਪਣੇ ਸਾਥੀ ਸੰਦੀਪ ਉਰਫ਼ ਪਿੰਕਾ ਵਾਸੀ ਵਰੀਆਣਾ ਦਾ ਨਾਮ ਵੀ ਦੱਸਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਬਸਤੀ ਬਾਵਾ ਖੇਲ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਗੈਂਗ ਦੇ ਹੋਰ ਮੈਂਬਰਾਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande