ਮਹਿਲਾ ਤਸਕਰ ਗ੍ਰਿਫ਼ਤਾਰ, 1 ਕਰੋੜ ਦੀਆਂ ਯਾਬਾ ਗੋਲੀਆਂ ਬਰਾਮਦ
ਸ਼੍ਰੀਭੂਮੀ (ਅਸਾਮ), 01 ਅਗਸਤ (ਹਿੰ.ਸ.)। ਅਸਾਮ ਦੀ ਸ਼੍ਰੀਭੂਮੀ ਪੁਲਿਸ ਨੇ ਇੱਕ ਮਹਿਲਾ ਡਰੱਗਜ਼ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ''ਐਕਸ'' ''ਤੇ ਇੱਕ ਪੋਸਟ ਸਾਂਝੀ ਕਰਦੇ ਹੋ
ਗ੍ਰਿਫ਼ਤਾਰ ਮਹਿਲਾ ਤਸਕਰ ਤੇ ਬਰਾਮਦ ਯਾਬਾ ਗੋਲੀਆਂ


ਸ਼੍ਰੀਭੂਮੀ (ਅਸਾਮ), 01 ਅਗਸਤ (ਹਿੰ.ਸ.)। ਅਸਾਮ ਦੀ ਸ਼੍ਰੀਭੂਮੀ ਪੁਲਿਸ ਨੇ ਇੱਕ ਮਹਿਲਾ ਡਰੱਗਜ਼ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਗਲਤ ਕਾਰੋਬਾਰ, ਗਲਤ ਰਸਤਾ ਅਤੇ ਗਲਤ ਰਾਜ ਅਪਰਾਧੀਆਂ ਨੇ ਚੁਣਿਆ। ਸ਼੍ਰੀਭੂਮੀ ਪੁਲਿਸ ਨੇ ਲਗਭਗ ਇੱਕ ਕਰੋੜ ਰੁਪਏ ਦੀਆਂ 10 ਹਜ਼ਾਰ ਯਾਬਾ ਗੋਲੀਆਂ ਜ਼ਬਤ ਕੀਤੀਆਂ ਹਨ ਅਤੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸਾਮ ਪੁਲਿਸ ਨਸ਼ਿਆਂ ਵਿਰੁੱਧ ਆਪਣੀ ਲੜਾਈ ਵਿੱਚ ਲਗਾਤਾਰ ਦ੍ਰਿੜ ਹੈ।

ਮੁਲਜ਼ਮ ਔਰਤ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਉਸ ਕੋਲੋਂ ਪਲਾਸਟਿਕ ਵਿੱਚ ਲਪੇਟੀਆਂ 10 ਹਜ਼ਾਰ ਯਾਬਾ ਗੋਲੀਆਂ ਸਮੇਤ ਤਿੰਨ ਮੋਬਾਈਲ ਫੋਨ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande