ਚੰਡੀਗੜ੍ਹ ਵਿੱਚ ਇਨਡ੍ਰਾਈਵ ਕੈਬ-ਬਾਈਕ ਟੈਕਸੀ ਸੇਵਾ ’ਤੇ 6 ਮਹੀਨੇ ਦੀ ਰੋਕ
ਚੰਡੀਗੜ੍ਹ, 11 ਅਗਸਤ (ਹਿੰ.ਸ.)| ਸਟੇਟ ਟਰਾਂਸਪੋਰਟ ਅਥਾਰਟੀ, ਚੰਡੀਗੜ੍ਹ ਨੇ ਇੰਡਸਿਸਟਮਜ਼ ਆਈਟੀ ਪ੍ਰਾਈਵੇਟ ਲਿਮਟਿਡ (ਇਨਡ੍ਰਾਈਵ) ਦਾ ਐਗਰੀਗੇਟਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਮੁਅੱਤਲੀ 10 ਅਗਸਤ 2026 ਤੋਂ ਲਾਗੂ ਹੋ ਗਈ ਹੈ। ਅਥਾਰਟੀ ਨੇ ਕੰਪਨੀ ਨੂੰ ਯੂਟੀ ਚੰਡੀ
ਇਨਡ੍ਰਾਈਵ ਕੈਬ-ਬਾਈਕ ਟੈਕਸੀ ਸੇਵਾ ਦੀ ਫਾਈਲ ਫੋਟੋ।


ਚੰਡੀਗੜ੍ਹ, 11 ਅਗਸਤ (ਹਿੰ.ਸ.)| ਸਟੇਟ ਟਰਾਂਸਪੋਰਟ ਅਥਾਰਟੀ, ਚੰਡੀਗੜ੍ਹ ਨੇ ਇੰਡਸਿਸਟਮਜ਼ ਆਈਟੀ ਪ੍ਰਾਈਵੇਟ ਲਿਮਟਿਡ (ਇਨਡ੍ਰਾਈਵ) ਦਾ ਐਗਰੀਗੇਟਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਮੁਅੱਤਲੀ 10 ਅਗਸਤ 2026 ਤੋਂ ਲਾਗੂ ਹੋ ਗਈ ਹੈ। ਅਥਾਰਟੀ ਨੇ ਕੰਪਨੀ ਨੂੰ ਯੂਟੀ ਚੰਡੀਗੜ੍ਹ ਵਿੱਚ ਕੈਬ ਅਤੇ ਬਾਈਕ ਟੈਕਸੀ ਸੇਵਾ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।ਇਸ ਦੇ ਨਾਲ ਹੀ ਇਨਡ੍ਰਾਈਵ ਨਾਲ ਜੁੜੇ ਕੈਬ ਮਾਲਕਾਂ ਅਤੇ ਡਰਾਈਵਰਾਂ ਨੂੰ ਵੀ ਕੰਪਨੀ ਦੇ ਤਹਿਤ ਕੈਬ ਜਾਂ ਬਾਈਕ ਟੈਕਸੀ ਚਲਾਉਣ ਅਤੇ ਇਨਡ੍ਰਾਈਵ ਐਪ ਰਾਹੀਂ ਸਵਾਰੀਆਂ ਦੀ ਬੁਕਿੰਗ ਲੈਣ ਤੋਂ ਰੋਕ ਦਿੱਤਾ ਗਿਆ ਹੈ।ਐਸਟੀਏ ਨੇ ਚਿਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਆਪਰੇਟਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਦੀ ਸੂਰਤ ਵਿੱਚ ਸਬੰਧਤ ਵਾਹਨਾਂ ਦੇ ਚਲਾਨ ਕਰਨ ਦੇ ਨਾਲ ਉਨ੍ਹਾਂ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।ਸਟੇਟ ਟਰਾਂਸਪੋਰਟ ਅਥਾਰਟੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਨਡ੍ਰਾਈਵ ਐਪ ਰਾਹੀਂ ਚੱਲ ਰਹੀਆਂ ਕੈਬ ਜਾਂ ਬਾਈਕ ਟੈਕਸੀ ਦੀ ਬੁਕਿੰਗ ਨਾ ਕਰਨ। ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਲਈ ਅਥਾਰਟੀ ਵੱਲੋਂ ਰਜਿਸਟਰਡ ਹੋਰ ਵਿਕਲਪਿਕ ਐਪ ਆਧਾਰਿਤ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।ਇਹ ਹੁਕਮ ਨਿਤਿਸ਼ ਸਿੰਗਲਾ, ਪੀਸੀਐੱਸ, ਸਕੱਤਰ, ਸਟੇਟ ਟਰਾਂਸਪੋਰਟ ਅਥਾਰਟੀ, ਯੂਟੀ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਹੈ।ਇਨਡ੍ਰਾਈਵ ਤੋਂ ਪਹਿਲਾਂ 17 ਜੂਨ 2026 ਨੂੰ ਸਟੇਟ ਟਰਾਂਸਪੋਰਟ ਅਥਾਰਟੀ ਨੇ ਏਐੱਨਆਈ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (ਓਲਾ) ਦਾ ਐਗਰੀਗੇਟਰ ਲਾਇਸੈਂਸ ਵੀ 6 ਮਹੀਨਿਆਂ ਲਈ ਮੁਅੱਤਲ ਕੀਤਾ ਸੀ। ਓਲਾ ਖ਼ਿਲਾਫ਼ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ-2025 ਦੇ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਸਮੇਤ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਨ੍ਹਾਂ ਵਿੱਚ ਡਰਾਈਵਰਾਂ ਲਈ ਬੀਮਾ, ਸਿਖਲਾਈ, ਕਿਰਾਇਆ ਪ੍ਰਬੰਧ ਅਤੇ ਕੰਪਨੀ ਦੇ ਸੰਚਾਲਨ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਵਰਗੇ ਮੁੱਦੇ ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande