
ਮਿਆਮੀ, 22 ਅਗਸਤ (ਹਿੰ.ਸ.)। ਇੰਟਰ ਮਿਆਮੀ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੂੰ ਸ਼ੁੱਕਰਵਾਰ ਨੂੰ ਫਿਲਾਡੇਲਫੀਆ ਯੂਨੀਅਨ ਦੇ ਖਿਡਾਰੀ ਕੁਇਨ ਸੁਲੀਵਾਨ ਨਾਲ ਮੈਦਾਨ 'ਤੇ ਹੋਈ ਝੜਪ ਦੇ ਲਈ ਮੇਜਰ ਲੀਗ ਸੌਕਰ (ਐਮਐਲਐਸ) ਨੇ ਅਣਦੱਸੀ ਰਕਮ ਦਾ ਜੁਰਮਾਨਾ ਲਗਾਇਆ ਹੈ। ਮੈਸੀ ਦੇ ਇੰਟਰ ਮਿਆਮੀ ਟੀਮ ਦੇ ਸਾਥੀ ਇਆਨ ਫ੍ਰੇ ਨੂੰ ਵੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਘਟਨਾ ਵਾਧੂ ਸਮੇਂ ਦੇ 11ਵੇਂ ਮਿੰਟ ਵਿੱਚ ਵਾਪਰੀ ਜਦੋਂ ਮੈਸੀ ਗੇਂਦ ਖੇਡਦੇ ਸਮੇਂ ਕੁਇਨ ਸੁਲੀਵਾਨ ਦਾ ਸਾਹਮਣਾ ਕਰਨ ਲਈ ਸੈਂਟਰ ਸਰਕਲ ਵੱਲ ਗਏ। ਦੋਵਾਂ ਨੇ ਸੰਖੇਪ ਵਿੱਚ ਸ਼ਬਦਾਂ ਦਾ ਆਦਾਨ-ਪ੍ਰਦਾਨ ਕੀਤਾ, ਜਿਸ ਤੋਂ ਬਾਅਦ ਮੇਸੀ ਨੇ ਸੁਲੀਵਾਨ ਦੀ ਗਰਦਨ ਦੇ ਪਿੱਛੇ ਹੱਥ ਮਾਰਿਆ।
ਐਮਐਲਐਸ ਅਨੁਸ਼ਾਸਨ ਕਮੇਟੀ ਨੇ ਕਿਹਾ ਕਿ ਮੈਸੀ ਅਤੇ ਫ੍ਰੇ ਨੂੰ ਵਿਰੋਧੀ ਖਿਡਾਰੀ ਦੇ ਚਿਹਰੇ, ਸਿਰ ਜਾਂ ਗਰਦਨ 'ਤੇ ਹੱਥਾਂ ਦੀ ਵਰਤੋਂ ਸੰਬੰਧੀ ਲੀਗ ਦੀ ਨੀਤੀ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।
ਸੁਲੀਵਾਨ ਦੇ ਭਰਾ ਦਾ ਲਾਲ ਕਾਰਡ ਹੋਇਆ ਰੱਦ : ਘਟਨਾ ਦੌਰਾਨ ਰੈਫਰੀ ਨੇ ਮੈਸੀ ਅਤੇ ਸੁਲੀਵਾਨ ਨੂੰ ਕੋਈ ਕਾਰਡ ਨਹੀਂ ਦਿਖਾਇਆ। ਹਾਲਾਂਕਿ, ਕੁਇਨ ਦੇ ਛੋਟੇ ਭਰਾ ਅਤੇ ਟੀਮ ਦੇ ਸਾਥੀ, ਫਿਲਾਡੇਲਫੀਆ ਦੇ ਕੈਵਨ ਸੁਲੀਵਾਨ, ਅਤੇ ਇੰਟਰ ਮਿਆਮੀ ਦੇ ਮਿਡਫੀਲਡਰ ਯੈਨਿਕ ਬ੍ਰਾਈਟ ਨੂੰ ਮੈਚ ਤੋਂ ਬਾਅਦ ਹੋਏ ਝਗੜੇ ਵਿੱਚ ਲਾਲ ਕਾਰਡ ਦਿਖਾਏ ਗਏ।
ਸੁਤੰਤਰ ਸਮੀਖਿਆ ਪੈਨਲ ਨੇ ਬਾਅਦ ਵਿੱਚ ਸਰਬਸੰਮਤੀ ਨਾਲ ਕੈਵਨ ਸੁਲੀਵਾਨ ਦੇ ਹੱਕ ਵਿੱਚ ਫੈਸਲਾ ਸੁਣਾਇਆ, ਅਤੇ ਉਨ੍ਹਾਂ ਦਾ ਲਾਲ ਕਾਰਡ ਰੱਦ ਕਰ ਦਿੱਤਾ ਗਿਆ। ਉਹ ਸ਼ਨੀਵਾਰ ਨੂੰ ਫਿਲਾਡੇਲਫੀਆ ਯੂਨੀਅਨ ਦੇ ਅਗਲੇ ਮੈਚ ਲਈ ਉਪਲਬਧ ਹੋਣਗੇ।
ਮੈਚ 2-2 ਨਾਲ ਬਰਾਬਰੀ 'ਤੇ ਖਤਮ :
ਚੈਸਟਰ ਦੇ ਸੁਬਾਰੂ ਪਾਰਕ ਵਿੱਚ ਖੇਡਿਆ ਗਿਆ ਇਹ ਮੈਚ 2-2 ਨਾਲ ਬਰਾਬਰੀ 'ਤੇ ਖਤਮ ਹੋਇਆ। ਮੈਸੀ ਨੇ 26ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਇੰਟਰ ਮਿਆਮੀ ਲਈ ਮਹੱਤਵਪੂਰਨ ਯੋਗਦਾਨ ਪਾਇਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ