
ਨਵੀਂ ਦਿੱਲੀ, 27 ਅਗਸਤ (ਹਿੰ.ਸ.)। ਭਾਰਤ ਨੇ ਵੀਰਵਾਰ ਨੂੰ ਆਫ਼ਤ ਪ੍ਰਭਾਵਿਤ ਨੇਪਾਲ ਨੂੰ 37.5 ਟਨ ਐੱਚ.ਏ.ਡੀ.ਆਰ. ਸਮੱਗਰੀ, ਦਵਾਈਆਂ ਅਤੇ ਭੋਜਨ ਪੈਕੇਟਾਂ ਦੀ ਦੂਜੀ ਖੇਪ ਭੇਜੀ।
ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਐਕਸ 'ਤੇ ਲਿਖਿਆ, ਨੇਪਾਲ ਲਈ 37.5 ਟਨ ਐੱਚ.ਏ.ਡੀ.ਆਰ. ਸਮੱਗਰੀ, ਦਵਾਈਆਂ ਅਤੇ ਭੋਜਨ ਪੈਕੇਟਾਂ ਵਾਲੀ ਦੂਜੀ ਉਡਾਣ ਹੁਣੇ ਰਵਾਨਾ ਹੋਈ ਹੈ। ਭਾਰਤ ਨੇਪਾਲੀ ਅਧਿਕਾਰੀਆਂ ਨਾਲ ਨਿਰੰਤਰ ਅਤੇ ਨਜ਼ਦੀਕੀ ਸੰਪਰਕ ਵਿੱਚ ਹੈ। ਅਸੀਂ ਰਾਹਤ ਕਾਰਜਾਂ ਵਿੱਚ ਆਪਣਾ ਪੂਰਾ ਸਮਰਥਨ ਜਾਰੀ ਰੱਖਾਂਗੇ।
ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਨੇਪਾਲ ਦੇ ਰਸੁਵਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ ਘੱਟੋ-ਘੱਟ 157 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 700 ਲਾਪਤਾ ਹਨ। ਲਾਪਤਾ ਲੋਕਾਂ ਵਿੱਚ ਵਿਦੇਸ਼ੀ ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਹੜ੍ਹਾਂ ਨੇ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ