ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਜੁੜੀ ਰਹਿੰਦੀ ਹੈ ਸਿਹਤ ਪ੍ਰਣਾਲੀ: 104 ਹੈਲਥ ਹੈਲਪਲਾਈਨ ਰਾਹੀਂ ਹੁੰਦਾ ਹੈ ਫਾਲੋ-ਅੱਪ
ਚੰਡੀਗੜ੍ਹ, 28 ਅਗਸਤ (ਹਿੰ.ਸ.)| ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਡਿਸਚਾਰਜ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਪੰਜਾਬ ਦੀ 104 ਹੈਲਥ ਹੈਲਪਲਾਈਨ ਰਾਹੀਂ ਲਾਭਪਾਤਰੀਆਂ ਨੂੰ ਫ਼ੋਨ ਕਰਕੇ ਉਨ੍ਹਾਂ ਦੇ
ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਜੁੜੀ ਰਹਿੰਦੀ ਹੈ ਸਿਹਤ ਪ੍ਰਣਾਲੀ: 104 ਹੈਲਥ ਹੈਲਪਲਾਈਨ ਰਾਹੀਂ ਹੁੰਦਾ ਹੈ ਫਾਲੋ-ਅੱਪ


ਚੰਡੀਗੜ੍ਹ, 28 ਅਗਸਤ (ਹਿੰ.ਸ.)| ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਡਿਸਚਾਰਜ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਪੰਜਾਬ ਦੀ 104 ਹੈਲਥ ਹੈਲਪਲਾਈਨ ਰਾਹੀਂ ਲਾਭਪਾਤਰੀਆਂ ਨੂੰ ਫ਼ੋਨ ਕਰਕੇ ਉਨ੍ਹਾਂ ਦੇ ਇਲਾਜ, ਸਿਹਤ, ਦਵਾਈਆਂ ਅਤੇ ਹਸਪਤਾਲ ਵਿੱਚ ਮਿਲੀਆਂ ਸੇਵਾਵਾਂ ਬਾਰੇ ਫੀਡਬੈਕ ਲਿਆ ਜਾ ਰਿਹਾ ਹੈ।

ਮਾਨਸਾ ਦੇ ਹਰਦੇਵ ਸਿੰਘ ਨੇ ਦੱਸਿਆ ਕਿ ਡੀਐੱਚ ਬਠਿੰਡਾ ਵਿਖੇ ਆਰਥੋਪੈਡਿਕ ਇਲਾਜ ਤੋਂ ਬਾਅਦ ਉਨ੍ਹਾਂ ਨੂੰ 104 ਹੈਲਥ ਹੈਲਪਲਾਈਨ ਤੋਂ ਫ਼ੋਨ ਆਇਆ। ਉਨ੍ਹਾਂ ਤੋਂ ਇਲਾਜ, ਸਿਹਤ ਅਤੇ ਹਸਪਤਾਲ ਦੇ ਤਜਰਬੇ ਬਾਰੇ ਪੁੱਛਿਆ ਗਿਆ। ਹਰਦੇਵ ਸਿੰਘ ਨੇ ਕਿਹਾ ਕਿ ਯੋਜਨਾ ਤਹਿਤ ਉਨ੍ਹਾਂ ਨੂੰ ਕੈਸ਼ਲੈੱਸ ਇਲਾਜ ਮਿਲਿਆ ਅਤੇ ਬਾਅਦ ਵਿੱਚ ਫ਼ੋਨ ਕਰਕੇ ਇਹ ਵੀ ਪੁੱਛਿਆ ਗਿਆ ਕਿ ਉਹ ਠੀਕ ਹਨ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਹੈਲਪਲਾਈਨ ਟੀਮ ਨੇ ਦਵਾਈਆਂ ਮਿਲਣ, ਇਲਾਜ ਨਾਲ ਜੁੜੀ ਕਿਸੇ ਸਮੱਸਿਆ ਅਤੇ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਮੁਤਾਬਕ, ਡਿਸਚਾਰਜ ਤੋਂ ਬਾਅਦ ਵੀ ਸਰਕਾਰ ਵੱਲੋਂ ਹਾਲ-ਚਾਲ ਪੁੱਛਣਾ ਉਨ੍ਹਾਂ ਲਈ ਭਰੋਸੇਮੰਦ ਤਜਰਬਾ ਰਿਹਾ। ਹੁਸ਼ਿਆਰਪੁਰ ਦੇ ਬਲਦੇਵ ਸਿੰਘ ਨੇ ਵੀ ਇਸੇ ਤਰ੍ਹਾਂ ਦਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਨੇ ਐੱਸਡੀਐੱਚ ਦਸੂਹਾ ਵਿਖੇ ਆਰਥੋਪੈਡਿਕ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਭੁਗਤਾਨ ਇਲਾਜ ਮਿਲਿਆ, ਡਿਸਚਾਰਜ ਤੋਂ ਬਾਅਦ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ 104 ਟੀਮ ਨੇ ਫ਼ੋਨ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ 104 ਹੈਲਪਲਾਈਨ ਰਾਹੀਂ ਸਿਹਤ ਪ੍ਰਣਾਲੀ ਨੂੰ ਮਰੀਜ਼ ਨਾਲ ਇਲਾਜ ਤੋਂ ਬਾਅਦ ਵੀ ਜੋੜ ਕੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਤੋਂ ਹਸਪਤਾਲ ਵਿੱਚ ਦਾਖ਼ਲੇ, ਇਲਾਜ, ਡਿਸਚਾਰਜ ਤੋਂ ਬਾਅਦ ਮਿਲੀਆਂ ਦਵਾਈਆਂ ਅਤੇ ਸਿਹਤ ਸੇਵਾਵਾਂ ਤੋਂ ਸੰਤੁਸ਼ਟੀ ਬਾਰੇ ਫੀਡਬੈਕ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣਾ ਨਹੀਂ, ਸਗੋਂ ਮਰੀਜ਼ ਦੀ ਪ੍ਰਤੀਕਿਰਿਆ ਸੁਣਨਾ ਅਤੇ ਲੋੜ ਪੈਣ ’ਤੇ ਕਾਰਵਾਈ ਕਰਨਾ ਵੀ ਹੈ। 104 ਹੈਲਥ ਹੈਲਪਲਾਈਨ ਰਾਹੀਂ ਮੁਫ਼ਤ ਡਾਕਟਰੀ ਸਲਾਹ, ਮਨੋਵਿਗਿਆਨਕ ਅਤੇ ਨਸ਼ਾ-ਮੁਕਤੀ ਸਲਾਹ, ਸ਼ਿਕਾਇਤਾਂ ਦੇ ਨਿਪਟਾਰੇ ਅਤੇ ਸਰਕਾਰੀ ਸਿਹਤ ਯੋਜਨਾਵਾਂ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਸ ਫਾਲੋ-ਅੱਪ ਪ੍ਰਣਾਲੀ ਦਾ ਉਦੇਸ਼ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਅਤੇ ਡਿਸਚਾਰਜ ਤੋਂ ਬਾਅਦ ਵੀ ਲਾਭਪਾਤਰੀਆਂ ਨਾਲ ਸੰਚਾਰ ਬਣਾਈ ਰੱਖਣਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande