ਆਈ.ਆਈ.ਟੀ.ਐੱਫ.-2026 ਵਿੱਚ ਦਿਖਾਈ ਦੇਵੇਗਾ ਹਰਿਆਣਾ ਦੇ ਉਤਪਾਦਾਂ ਦਾ ਦਮ
ਐੱਮ.ਐੱਸ.ਐੱਮ.ਈ. ਅਤੇ ਕਾਰੀਗਰਾਂ ਨੂੰ ਮਿਲੇਗਾ ਵੱਡਾ ਬਾਜ਼ਾਰ, ਰਿਆਇਤੀ ਦਰਾਂ ''ਤੇ ਉਪਲਬਧ ਕਰਵਾਏ ਜਾਣਗੇ ਸਟਾਲ ਭਾਰਤ ਮੰਡਪਮ ਵਿੱਚ 14 ਤੋਂ 27 ਨਵੰਬਰ ਤੱਕ ਹੋਵੇਗਾ ਮੇਲੇ ਦਾ ਆਯੋਜਨ ਚੰਡੀਗੜ੍ਹ, 24 ਸਤੰਬਰ (ਹਿੰ.ਸ.)| ਹਰਿਆਣਾ ਦੇ ਸਥਾਨਕ ਉਤਪਾਦਾਂ, ਐੱਮ.ਐੱਸ.ਐੱਮ.ਈ. ਅਤੇ ਕਾਰੀਗਰਾਂ ਨੂੰ ਰਾਸ਼ਟਰੀ ਅਤੇ
ਆਈ.ਆਈ.ਟੀ.ਐੱਫ.-2026 ਵਿੱਚ ਦਿਖਾਈ ਦੇਵੇਗਾ ਹਰਿਆਣਾ ਦੇ ਉਤਪਾਦਾਂ ਦਾ ਦਮ


ਐੱਮ.ਐੱਸ.ਐੱਮ.ਈ. ਅਤੇ ਕਾਰੀਗਰਾਂ ਨੂੰ ਮਿਲੇਗਾ ਵੱਡਾ ਬਾਜ਼ਾਰ, ਰਿਆਇਤੀ ਦਰਾਂ 'ਤੇ ਉਪਲਬਧ ਕਰਵਾਏ ਜਾਣਗੇ ਸਟਾਲ ਭਾਰਤ ਮੰਡਪਮ ਵਿੱਚ 14 ਤੋਂ 27 ਨਵੰਬਰ ਤੱਕ ਹੋਵੇਗਾ ਮੇਲੇ ਦਾ ਆਯੋਜਨ

ਚੰਡੀਗੜ੍ਹ, 24 ਸਤੰਬਰ (ਹਿੰ.ਸ.)| ਹਰਿਆਣਾ ਦੇ ਸਥਾਨਕ ਉਤਪਾਦਾਂ, ਐੱਮ.ਐੱਸ.ਐੱਮ.ਈ. ਅਤੇ ਕਾਰੀਗਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਨ ਦੇ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ, ਸੂਬਾ ਸਰਕਾਰ ‘ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ (ਆਈ.ਆਈ.ਟੀ.ਐੱਫ.)-2026’ ਵਿੱਚ ਸੂਬੇ ਦੀ ਵਿਆਪਕ ਭਾਗੀਦਾਰੀ ਯਕੀਨੀ ਬਣਾਏਗੀ। ਆਉਣ ਵਾਲੀ 14 ਤੋਂ 27 ਨਵੰਬਰ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਲੱਗਣ ਵਾਲੇ ਇਸ ਨਾਮਵਰ ਵਪਾਰ ਮੇਲੇ ਵਿੱਚ ਸੂਬੇ ਦੇ ਐੱਮ.ਐੱਸ.ਐੱਮ.ਈ., ਕਾਰੀਗਰਾਂ ਅਤੇ ਸੂਬੇ ਵਿੱਚ ਤਿਆਰ ਵੱਖ-ਵੱਖ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਮੇਲੇ ਵਿੱਚ ਛੋਟੇ ਉਦਯੋਗਾਂ ਅਤੇ ਕਾਰੀਗਰਾਂ ਨੂੰ ਰਿਆਇਤੀ ਦਰਾਂ 'ਤੇ ਸਟਾਲ ਉਪਲਬਧ ਕਰਵਾਏ ਜਾਣਗੇ, ਤਾਂ ਜੋ ਉਹ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਅਤੇ ਮਾਰਕੀਟਿੰਗ ਕਰ ਸਕਣ ਅਤੇ ਦੇਸ਼ ਭਰ ਦੇ ਖਰੀਦਦਾਰਾਂ ਤੱਕ ਸਿੱਧੇ ਪਹੁੰਚ ਬਣਾ ਸਕਣ।

ਸੂਬੇ ਦੀ ਭਾਗੀਦਾਰੀ ਨਾਲ ਜੁੜੀਆਂ ਤਿਆਰੀਆਂ ਨੂੰ ਲੈ ਕੇ ਅੱਜ ਇੱਥੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਦੀ ਪ੍ਰਧਾਨਗੀ ਹੇਠ ਹੋਈ ਟੀ.ਐੱਫ.ਏ.ਐੱਚ. ਦੀ ਗਵਰਨਿੰਗ ਬਾਡੀ ਦੀ 37ਵੀਂ ਮੀਟਿੰਗ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਦੱਸਿਆ ਗਿਆ ਕਿ ‘ਵਿਕਾਸ ਅਤੇ ਵਿਰਾਸਤ’ ਥੀਮ 'ਤੇ ਆਯੋਜਿਤ ਹੋਣ ਵਾਲੇ ਇਸ ਮੇਲੇ ਰਾਹੀਂ ਹਰਿਆਣਾ ਦੇ ਐੱਮ.ਐੱਸ.ਐੱਮ.ਈ. ਅਤੇ ਕਾਰੀਗਰਾਂ ਨੂੰ ਆਪਣੇ ਉਤਪਾਦਾਂ ਲਈ ਵਿਆਪਕ ਬਾਜ਼ਾਰ ਅਤੇ ਨਵੇਂ ਖਰੀਦਦਾਰਾਂ ਤੱਕ ਪਹੁੰਚ ਬਣਾਉਣ ਦਾ ਅਹਿਮ ਮੌਕਾ ਮਿਲੇਗਾ। ਰਿਆਇਤੀ ਦਰਾਂ 'ਤੇ ਉਪਲਬਧ ਕਰਵਾਏ ਜਾਣ ਵਾਲੇ ਸਟਾਲਾਂ ਨਾਲ ਛੋਟੇ ਉਦਯੋਗਾਂ ਅਤੇ ਕਾਰੀਗਰਾਂ ਨੂੰ ਦੇਸ਼ ਦੇ ਪ੍ਰਮੁੱਖ ਵਪਾਰਕ ਮੰਚਾਂ ਵਿੱਚ ਆਪਣੇ ਉਤਪਾਦਾਂ ਦੀ ਪਛਾਣ ਬਣਾਉਣ, ਗਾਹਕਾਂ ਨਾਲ ਸਿੱਧੇ ਜੁੜਨ ਅਤੇ ਨਵੇਂ ਕਾਰੋਬਾਰੀ ਸੰਪਰਕ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਸੂਬੇ ਵਿੱਚ ਤਿਆਰ ਉਤਪਾਦਾਂ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਨੂੰ ਵੀ ਵਧਾਵਾ ਮਿਲੇਗਾ।

ਆਈ.ਆਈ.ਟੀ.ਐੱਫ. ਦੌਰਾਨ 22 ਨਵੰਬਰ ਨੂੰ ਭਾਰਤ ਮੰਡਪਮ ਦੇ ਐਂਫੀਥੀਏਟਰ ਵਿੱਚ ‘ਹਰਿਆਣਾ ਰਾਜ ਦਿਵਸ’ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸੂਬੇ ਦੀ ਉਦਯੋਗਿਕ ਸਮਰੱਥਾ, ਉੱਦਮਤਾ, ਹਸਤਕਲਾ ਅਤੇ ਸਥਾਨਕ ਉਤਪਾਦਾਂ ਦੀ ਵਿਭਿੰਨਤਾ ਅਤੇ ਵਿਰਾਸਤ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ।

ਮੀਟਿੰਗ ਵਿੱਚ ਸਾਲ 2026-27 ਲਈ ਹਰਿਆਣਾ ਵਪਾਰ ਮੇਲਾ ਅਥਾਰਟੀ ਦੇ 4.14 ਕਰੋੜ ਰੁਪਏ ਦੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਬਜਟ ਰਾਹੀਂ ਅਥਾਰਟੀ ਦੀਆਂ ਵੱਖ-ਵੱਖ ਗਤੀਵਿਧੀਆਂ ਦੇ ਨਾਲ-ਨਾਲ ਦੇਸ਼ ਦੇ ਪ੍ਰਮੁੱਖ ਵਪਾਰ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਹਰਿਆਣਾ ਦੀ ਭਾਗੀਦਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇਗਾ।

ਆਈ.ਆਈ.ਟੀ.ਐੱਫ.-2026 ਤੋਂ ਬਾਅਦ ਵੀ ਸੂਬਾ ਸਰਕਾਰ ਹਰਿਆਣਾ ਦੇ ਉਤਪਾਦਾਂ ਅਤੇ ਉਦਯੋਗਾਂ ਨੂੰ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਪ੍ਰਮੁੱਖ ਵਪਾਰਕ ਸਮਾਗਮਾਂ ਵਿੱਚ ਭਾਗੀਦਾਰੀ ਜਾਰੀ ਰੱਖੇਗੀ। ਆਉਣ ਵਾਲੀ 9 ਤੋਂ 11 ਦਸੰਬਰ ਤੱਕ ਮੁੰਬਈ ਵਿੱਚ ਆਯੋਜਿਤ ਹੋਣ ਵਾਲੇ ‘ਅੰਨਪੁਰਣਾ ਇੰਟਰ ਫੂਡ-2026’ ਵਿੱਚ ਸੂਬੇ ਦੀ ਭਾਗੀਦਾਰੀ ਤੈਅ ਹੈ। ਇਸ ਦਾ ਆਯੋਜਨ ਫਿੱਕੀ ਅਤੇ ਖਾਧ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਜਾਵੇਗਾ।

ਇਸੇ ਲੜੀ ਵਿੱਚ ਜਨਵਰੀ 2027 ਵਿੱਚ ਗੁਹਾਟੀ ਵਿੱਚ ਆਯੋਜਿਤ ਹੋਣ ਵਾਲੇ ‘ਈਸਟ ਹਿਮਾਲੀਅਨ ਐਕਸਪੋ’ ਵਿੱਚ ਵੀ ਸੂਬੇ ਦੀ ਭਾਗੀਦਾਰੀ ਤੈਅ ਹੈ। ਇਹ ਭਾਰਤ ਵਪਾਰ ਪ੍ਰੋਤਸਾਹਨ ਸੰਗਠਨ ਵੱਲੋਂ ਆਯੋਜਿਤ ਬਹੁ-ਉਤਪਾਦ ਪ੍ਰਦਰਸ਼ਨੀ ਹੈ। ਇਸ ਤੋਂ ਬਾਅਦ ਮਾਰਚ 2027 ਵਿੱਚ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ‘ਆਹਾਰ ਇੰਟਰਨੈਸ਼ਨਲ ਫੇਅਰ-2027’ ਵਿੱਚ ਵੀ ਹਰਿਆਣਾ ਦੀ ਭਾਗੀਦਾਰੀ ਪ੍ਰਸਤਾਵਿਤ ਹੈ।

ਮੀਟਿੰਗ ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਯਸ਼ ਗਰਗ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ, ਹਰਿਆਣਾ ਵਪਾਰ ਮੇਲਾ ਅਥਾਰਟੀ ਦੇ ਪ੍ਰਸ਼ਾਸਕ ਵਿਨੈ ਪ੍ਰਤਾਪ ਸਿੰਘ ਅਤੇ ਵਿੱਤ ਵਿਭਾਗ ਦੇ ਵਧੀਕ ਸਕੱਤਰ ਮਨੋਜ ਖੱਤਰੀ ਵੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande