ਮੋਹਨ ਭਾਗਵਤ ਦੇ ਬ੍ਰਿਟੇਨ ਦੌਰੇ ’ਚ ਪੀਪੁਲ-ਟੂ-ਪੀਪੁਲ ਸੰਵਾਦ 'ਤੇ ਜ਼ੋਰ
- ਸੰਘ ਪ੍ਰਚਾਰ ਮੁਖੀ ਸੁਨੀਲ ਅੰਬੇਕਰ ਬੋਲੇ - ਭਾਈਚਾਰਕ ਆਗੂਆਂ ਦੇ ਪ੍ਰੋਗਰਾਮ ਨੂੰ 310 ਸੰਗਠਨਾਂ ਦਾ ਮਿਲ ਰਿਹਾ ਸਮਰਥਨ
ਸੁਨੀਲ ਅੰਬੇਕਰ ਲੰਡਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ


ਲੰਡਨ, 04 ਸਤੰਬਰ (ਹਿੰ.ਸ.)। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ 2 ਤੋਂ 7 ਸਤੰਬਰ ਤੱਕ ਬ੍ਰਿਟੇਨ ਦੇ ਦੌਰੇ 'ਤੇ ਹਨ। ਆਰ.ਐਸ.ਐਸ. ਦੇ ਪ੍ਰਚਾਰ ਮੁਖੀ ਸੁਨੀਲ ਅੰਬੇਕਰ ਦੇ ਅਨੁਸਾਰ, ਇਸ ਦੌਰੇ ਦੌਰਾਨ 100 ਤੋਂ ਵੱਧ ਸੰਗਠਨਾਂ ਨੇ ਭਾਗਵਤ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਸਮਰਥਨ ਕਰ ਰਹੇ ਹਨ। ਭਾਈਚਾਰਕ ਨੇਤਾਵਾਂ ਲਈ ਹੋਣ ਵਾਲੇ ਇੱਕ ਵੱਡੇ ਪ੍ਰੋਗਰਾਮ ਨੂੰ 310 ਸੰਗਠਨਾਂ ਤੋਂ ਸਮਰਥਨ ਮਿਲਿਆ ਹੈ।

ਆਰਐਸਐਸ ਦੀ ਸ਼ਤਾਬਦੀ ਸਾਲ ਦੇ ਮੌਕੇ 'ਤੇ ਹੋ ਰਿਹਾ ਇਹ ਦੌਰਾ ਬ੍ਰਿਟੇਨ ਸਥਿਤ ਸੰਗਠਨ 'ਇੰਟੀਗਰਲ' ਦੇ ਸੱਦੇ 'ਤੇ ਆਯੋਜਿਤ ਕੀਤਾ ਗਿਆ ਹੈ। ਅੰਬੇਕਰ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵਿਚਕਾਰ ਕੂਟਨੀਤਕ ਗੱਲਬਾਤ ਮਹੱਤਵਪੂਰਨ ਹੈ, ਪਰ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਲੋਕਾਂ ਵਿਚਕਾਰ ਸਿੱਧਾ ਸੰਪਰਕ ਅਤੇ ਗੱਲਬਾਤ ਵੀ ਜ਼ਰੂਰੀ ਹੈ। ਉਨ੍ਹਾਂ ਅਨੁਸਾਰ, ਸੱਭਿਆਚਾਰਕ ਅਤੇ ਸੱਭਿਅਤਾ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਆਪਸੀ ਸਮਝ ਲਈ ਵਿਸ਼ਾਲ ਅਧਾਰ ਪ੍ਰਦਾਨ ਕਰ ਸਕਦਾ ਹੈ।

ਅੰਬੇਕਰ ਨੇ ਕਿਹਾ ਕਿ ਆਰਐਸਐਸ ਦੁਨੀਆ ਦਾ ਸਭ ਤੋਂ ਵੱਡਾ ਸਵੈ-ਇੱਛੁਕ ਸੰਗਠਨ ਹੈ ਜੋ ਸੱਭਿਆਚਾਰ ਅਤੇ ਸੱਭਿਅਤਾ ਦੇ ਆਧਾਰ 'ਤੇ ਕੰਮ ਕਰਦਾ ਹੈ ਅਤੇ ਵਿਸ਼ਵ ਪੱਧਰ 'ਤੇ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਗਵਤ ਦਾ ਬ੍ਰਿਟੇਨ ਦੌਰਾ ਸਰਕਾਰਾਂ ਦੇ ਪੱਧਰ ’ਤੇ ਹੋਣ ਵਾਲੇ ਦੇ ਨਾਲ-ਨਾਲ ਪੀਪੁਪ-ਟੂ-ਪੀਪੁਲ ਅਤੇ ਕਲਚਰ-ਟੂ-ਕਲਚਰ ਸੰਪਰਕਾਂ ਨੂੰ ਅੱਗੇ ਵਧਾਉਣ ਦਾ ਇੱਕ ਯਤਨ ਹੈ।

ਹਿੰਦੂਤਵ ਦੀ ਪੱਛਮੀ ਸਮਝ 'ਤੇ ਆਰਐਸਐਸ ਦਾ ਇਤਰਾਜ਼ :

ਹਿੰਦੂਤਵ ਦੀ ਪੱਛਮੀ ਅਕਾਦਮਿਕ ਸਮਝ ਬਾਰੇ ਸਵਾਲ ਦੇ ਜਵਾਬ ਵਿੱਚ, ਅੰਬੇਕਰ ਨੇ ਕਿਹਾ ਕਿ ਇਸ ਬਾਰੇ ਕਈ ਗਲਤ ਧਾਰਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਿਰਫ਼ ਇੱਕ ਆਧੁਨਿਕ ਰਾਜਨੀਤਿਕ ਰਾਸ਼ਟਰ-ਰਾਜ ਦੀ ਧਾਰਨਾ ਦੁਆਰਾ ਨਹੀਂ ਸਮਝਿਆ ਜਾ ਸਕਦਾ, ਸਗੋਂ ਇਸਦੀ ਇੱਕ ਵਿਸ਼ਾਲ ਸੱਭਿਆਚਾਰਕ ਅਤੇ ਸੱਭਿਅਤਾਵਾਦੀ ਪਛਾਣ ਹੈ।

ਅੰਬੇਕਰ ਨੇ ਕਿਹਾ ਕਿ ਹਿੰਦੂਤਵ ਨੂੰ ਕਿਸੇ ਇੱਕ ਧਰਮ ਤੱਕ ਸੀਮਤ ਸੰਕਲਪ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਦੇ ਅਨੁਸਾਰ, ਇਸ ਵਿੱਚ ਵੱਖ-ਵੱਖ ਧਰਮਾਂ ਅਤੇ ਧਾਰਮਿਕ ਪਰੰਪਰਾਵਾਂ ਦਾ ਸਤਿਕਾਰ ਅਤੇ ਸੱਚ ਵਿੱਚ ਵਿਸ਼ਵਾਸ ਵਰਗੇ ਵਿਚਾਰ ਸ਼ਾਮਲ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੋਹਨ ਭਾਗਵਤ ਦੀ ਬ੍ਰਿਟੇਨ ਫੇਰੀ ਦੌਰਾਨ ਹੋਣ ਵਾਲੀ ਗੱਲਬਾਤ ਭਾਰਤ ਦੇ ਸੱਭਿਆਚਾਰਕ ਸੰਕਲਪ ਅਤੇ ਹਿੰਦੂਤਵ ਬਾਰੇ ਪ੍ਰਚਲਿਤ ਧਾਰਨਾਵਾਂ ਨੂੰ ਸਮਝਣ ਵਿੱਚ ਮਦਦ ਕਰੇਗੀ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande