ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਕਤੂਬਰ (ਹਿੰ. ਸ.)। ਜ਼ਿਲ੍ਹਾ ਖੇਡ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤੈਰਾਕੀ ਅੰਡਰ 14, 17, 19 ਸਾਲ ਲੜਕੇ/ਲੜਕੀਆਂ ਮਿਤੀ 03.10.2025 ਤੋਂ 06.10.2025 ਤੱਕ ਮਲਟੀਪਰਪਜ਼ ਸਟੇਡੀਅਮ ਸੈਕਟਰ 63 ਵਿਖੇ ਹੋ ਰਹੀਆਂ ਹਨ। ਇਹਨਾਂ ਖੇਡਾਂ ਵਿਚ 23 ਜ਼ਿਲ੍ਹਿਆਂ ਦੇ ਲੜਕੇ/ਲੜਕੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿਚ ਲਗਭਗ 600 ਖਿਡਾਰੀ ਭਾਗ ਲੈ ਰਹੇ ਹਨ। ਖਿਡਾਰੀ ਮਿਤੀ 02.10.2025 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਪਹੁੰਚ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ