ਮੋਹਾਲੀ, 1 ਅਕਤੂਬਰ (ਹਿੰ. ਸ.)। ਹੜ ਪੀੜਤ ਏਰੀਏ ਦੇ ’ਚ 500 ਸਟੇਸ਼ਨਰੀ ਕਿੱਟਾਂ ਅਤੇ 500 ਹਾਈਜੀਨਿਕ ਸੈਨੇਟਰੀ ਕਿੱਟਾਂ ਭੇਜੀਆਂ ਗਈਆਂ ਹਨ ਇਸ ਸਮਾਨ ਨੂੰ ਹੜ ਪੀੜਤਾਂ ਦੇ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਕੋਲ ਹੜ ਪੀੜਤ ਏਰੀਏ ਦੇ ਵਿੱਚੋਂ ਲੋੜੀਂਦੇ ਸਮਾਨ ਦੀ ਜਾਣਕਾਰੀ ਮਿਲਦੀ ਰਹੇਗੀ। ਉਸੇ ਤਰ੍ਹਾਂ ਹੋਰ ਵੀ ਸਮਾਨ ਭੇਜਿਆ ਜਾਂਦਾ ਰਹੇਗਾ। ਪਸ਼ੂ ਚਾਰਾ, ਮੈਡੀਸਨ ਤਰਪਾਲਾਂ, ਮੰਜੇ, ਬਿਸਤਰੇ ਸਰਾਣੇ, ਚਾਦਰਾਂ ਆਦਿ ਸਮਾਨ ਭੇਜਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਭੇਜੇ ਜਾ ਚੁੱਕੇ ਸਮਾਨ ਨੂੰ ਯਾਦ ਨਹੀਂ ਰੱਖਦੇ ਸਗੋਂ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਾਂ ,ਇਹ ਸਮਾਨ ਭੇਜਣਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਅਤੇ ਇਸ ਜਿੰਮੇਵਾਰੀ ਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਨਿਭਾਉਂਦੇ ਰਹਾਂਗੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਨੇ ਬਹੁਤ ਵੱਡੀ ਆਪਦਾ ਦਾ ਸਾਹਮਣਾ ਸਾਹਮਣਾ ਕੀਤਾ ਹੈ, ਅਤੇ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਸ ਗੰਭੀਰ ਸੰਕਟ ਦੇ ਵਿੱਚ ਵੀ ਕੇਂਦਰ ਸਰਕਾਰ ਪੰਜਾਬ ਦੇ ਭਲੇ ਲਈ ਲੋੜੀਦਾ ਫੰਡ ਰਿਲੀਜ਼ ਨਹੀਂ ਕਰ ਰਹੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਵੀ ਰਹਿੰਦੀ ਹੈ ਉਹ ਹਰ ਸੂਰਤ ਵਿੱਚ ਪੂਰਾ ਕੀਤਾ ਜਾਂਦਾ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਕਿਹਾ ਗਿਆ ਹੈ ਕਿ ਹੜ ਪੀੜਤ ਪਰਿਵਾਰਾਂ ਦੇ ਲਈ ਮੁਆਵਜ਼ੇ ਦੀ ਰਾਸ਼ੀ ਨਾਲ ਸੰਬੰਧਿਤ ਚੈੱਕ ਮਿਲਣੇ ਸ਼ੁਰੂ ਹੋ ਜਾਣਗੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਰੰਗਲਾ ਪੰਜਾਬ ਫੰਡ ਦੀ ਸ਼ੁਰੂਆਤ ਕੀਤੀ ਗਈ ਇਸ ਨਾਲ ਲਈ ਮੰਤਰੀ ਅਤੇ ਵਿਧਾਇਕਾਂ ਦੀਆਂ ਬਕਾਇਦਾ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਇਸ ਫੰਡ ਦੇ ਨਾਲ ਜਿਸ ਨੂੰ ਵੀ ਜਿਸ ਤਰ੍ਹਾਂ ਦੀ ਲੋੜ ਹੋਵੇਗੀ। ਫਿਰ ਚਾਹੇ ਘਰ ਬਣਾਉਣ ਦੀ ਗੱਲ ਹੋਵੇ ਜਾਂ ਕੋਈ ਹੋਰ ਜਰੂਰਤ ਹੋਵੇਗੀ, ਉਸ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਹੌਲੀ ਹੌਲੀ ਕਰਕੇ ਗੱਡੀ ਆਪਣੇ ਆਪ ਲਾਈਨ ਤੇ ਆ ਜਾਵੇਗੀ, ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ ਪ੍ਰਧਾਨ ਦੀ ਅਗਵਾਈ ਹੇਠ ਦੋ ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰਾ ਸਮਾਗਮ ਨਾਲ ਸੰਬੰਧਿਤ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਜਨਰਲ ਸਕੱਤਰ- ਫੂਲਰਾਜ ਸਿੰਘ ਨੇ ਦੁਸ਼ਹਿਰਾ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਤੇ ਰਾਵਣ ਦਾ ਸੌ ਫੁੱਟ, ਜਦ ਕਿ ਮੇਗਨਾਥ ਅਤੇ ਕੁੰਭਕਰਨ ਦਾ 75 ਫੁੱਟ, ਜਦਕਿ ਭਰਿਸ਼ਟਾਚਾਰ ਅਤੇ ਨਸ਼ਿਆਂ ਦਾ ਨਾਲ ਸੰਬੰਧਿਤ 50 ਫੁੱਟ ਦਾ ਬੁੱਤ ਤਿਆਰ ਕੀਤਾ ਗਿਆ ਹੈ ਜਿਸ ਨੂੰ ਦੁਸ਼ਹਿਰੇ ਵਾਲੇ ਦਿਨ ਚਲਾਇਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਨਰਲ ਸਕੱਤਰ ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਵਾਰ ਬੁੱਤਾਂ ਦੇ ਨਜ਼ਦੀਕ ਸ੍ਰੀ ਲੰਕਾ ਬੀ ਬਣਾਈ ਗਈ ਹੈ ਅਤੇ ਦਿੱਲੀ ਤੋਂ ਅਤੇ ਇਸ ਮੌਕੇ ਤੇ ਪੇਸ਼ ਕੀਤੇ ਜਾਣ ਝਾਕੀਆਂ ਨੂੰ ਦਿੱਲੀ ਅਤੇ ਰਾਜਸਥਾਨ ਤੋਂ ਮੰਗਵਾਇਆ ਗਿਆ ਜੋ ਕਿ ਸੈਕਟਰ 80 ਵਿਖੇ ਸਥਿਤ ਮੰਦਿਰ ਤੋਂ ਸ਼ੁਰੂ ਹੋ ਕੇ ਏਅਰਪੋਰਟ ਰੋਡ ਸੀ.ਪੀ. 67 ਮਾਲ ਦੇ ਸਾਹਮਣੇ ਹੁੰਦਾ ਹੋਇਆ ਸੈਕਟਰ -79 ਸਥਿਤ ਦੁਸ਼ਹਿਰਾ ਸਮਾਗਮ ਵਾਲੀ ਥਾਂ ਤੇ ਪੁੱਜੇਗਾ ਅਤੇ ਇਸ ਮੌਕੇ ਤੇ ਰਾਵਣ ਅਤੇ ਹਨੁਮਾਨ ਦੀਆਂ ਸੈਨਾਵਾਂ ਆਪੋ ਆਪਣੇ ਜੌਹਰ ਵਿਖਾਉਣਗੀਆਂ ਉਹਨਾਂ ਦੱਸਿਆ ਕਿ ਇਸ ਮੌਕੇ ਤੇ ਲੋਕਾਂ ਦੇ ਬੈਠਣ ਲਈ ਵਧੀਆ ਪ੍ਰਬੰਧ ਕੀਤੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ