ਗੁਰਦਾਸਪੁਰ, 13 ਅਕਤੂਬਰ (ਹਿੰ. ਸ.)। ਹਰਪ੍ਰੀਤ ਸਿੰਘ ਸੀ. ਜੀ. ਐਮ. ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਉਨ੍ਹਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਡੇਅ ਆਫ਼ ਦੀ ਗੱਰਲ ਚਾਇਲਡ ਦੀ ਮੌਕੇ 'ਤੇ ਸੀ. ਬੀ. ਏ. ਇਨਫੋਟੈਕ ਕੰਪਿਊਟਰ ਐਂਡ ਆਈ. ਟੀ. ਇੰਸਟੀਟਿਊਟ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਕਾਨੂੰਨੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਹ ਸੈਮੀਨਾਰ ਐਡਵੋਕੇਟ ਰੂਫਸਾਂ ਸੱਭਰਵਾਲ ਅਤੇ ਪੈਰਾ ਲੀਗਲ ਵੋਲੰਟੀਅਰ ਰਾਹੁਲ ਸੱਭਰਵਾਲ ਵਲੋਂ ਕਰਵਾਇਆ ਗਿਆ। ਸੈਮੀਨਾਰ ਵਿੱਚ ਵਿਦਿਆਰਥੀਆਂ, ਸਟਾਫ ਅਤੇ ਸਥਾਨਕ ਨਾਗਰਿਕਾਂ ਨੇ ਭਰਪੂਰ ਰੂਚੀ ਲਈ ਅਤੇ ਬੱਚੀਆਂ ਦੇ ਅਧਿਕਾਰਾਂ ਤੇ ਉਨ੍ਹਾਂ ਦੀ ਕਾਨੂੰਨੀ ਸੁਰੱਖਿਆ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਸੈਮੀਨਾਰ ਵਿੱਚ ਪੋਕਸੋ ਐਕਟ 2012, ਚਾਈਲਡ ਮੈਰਿਜ ਐਕਟ 2006, ਰਾਈਟ ਟੂ ਐਜੂਕੇਸ਼ਨ ਐਕਟ 2009, ਵਿਕਟਮ ਕੰਪਨਸੇਸ਼ਨ ਸਕੀਮ, ਪਰਮਾਨੈਂਟ ਲੋਕ ਅਦਾਲਤਾਂ, ਮੈਡੀਏਸ਼ਨ ਸੈਂਟਰਾਂ, ਅਤੇ ਲੋਕ ਅਦਾਲਤਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਨਾਲ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਨਾਲਸਾ) ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਚਰਚਾ ਕੀਤੀ ਗਈ। ਲੋਕਾਂ ਨੂੰ ਦੱਸਿਆ ਗਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕਾਨੂੰਨੀ ਮਦਦ ਦੀ ਲੋੜ ਹੋਵੇ ਤਾਂ ਉਹ ਟੋਲ ਫਰੀ ਨੰਬਰ 15100 'ਤੇ ਸੰਪਰਕ ਕਰਕੇ ਸਹਾਇਤਾ ਲੈ ਸਕਦੇ ਹਨ।
ਇਹ ਸੈਮੀਨਾਰ ਸਮਾਜ ਵਿੱਚ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਵਿੱਚ ਕਾਨੂੰਨੀ ਜਾਗਰੂਕਤਾ ਫੈਲਾਉਣ ਵੱਲ ਇੱਕ ਉਲੱਖਣੀ ਪਹੁਲ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਬੱਚੀਆਂ ਦੀ ਭਲਾਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਮਾਜਕ ਸੋਚ ਵਿੱਚ ਪਾਜ਼ਟਿਵ ਬਦਲਾਅ ਆਉਣ ਦੀ ਉਮੀਦ ਜਤਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ