69ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦਾ ਸ਼ਾਨਦਾਰ ਆਗਾਜ਼
ਸੰਗਰੂਰ, 2 ਅਕਤੂਬਰ (ਹਿੰ. ਸ.)। ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ 69ਵੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ 2025-26 ਦਾ ਸ਼ਾਨਦਾਰ ਆਗਾਜ਼ ਹੋਇਆ। ਅਥਲੈਟਿਕਸ ਮੀਟ ਦੀ ਸ਼ੁਰੂਆਤ 3000 ਮੀ: ਲੜਕਿਆਂ ਦੇ ਈਵੈਂਟ ਨਾਲ ਹੋਈ। ਇਸ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਨਰੇਸ਼ ਸੈਣੀ ਜ਼ਿਲ੍ਹਾ ਸਪੋਰਟਸ ਕੋਆਰਡੀਨ
.


ਸੰਗਰੂਰ, 2 ਅਕਤੂਬਰ (ਹਿੰ. ਸ.)। ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ 69ਵੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ 2025-26 ਦਾ ਸ਼ਾਨਦਾਰ ਆਗਾਜ਼ ਹੋਇਆ। ਅਥਲੈਟਿਕਸ ਮੀਟ ਦੀ ਸ਼ੁਰੂਆਤ 3000 ਮੀ: ਲੜਕਿਆਂ ਦੇ ਈਵੈਂਟ ਨਾਲ ਹੋਈ। ਇਸ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਨਰੇਸ਼ ਸੈਣੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਦਸ ਜ਼ੋਨਾਂ ਦੇ ਵਿਦਿਆਰਥੀ ਇਹਨਾਂ ਖੇਡ ਮੁਕਾਬਕਿਆਂ ਵਿੱਚ ਭਾਗ ਲੈ ਰਹੇ ਹਨ, ਦੋ ਦਿਨ ਚੱਲਣ ਵਾਲੀ ਇਸ ਅਥਲੈਟਿਕਸ ਮੀਟ ਲਈ ਈਵੈਂਟ ਦੇ ਅਨੁਸਾਰ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ, ਸਮੂਹ ਜਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ । ਹੁਣ ਤੱਕ ਹੋਏ ਮੁਕਾਬਲਿਆਂ ਵਿੱਚ 3000 ਮੀਟਰ ਅੰਡਰ -19 ਸਾਲ ਲੜਕਿਆਂ ਦੇ ਵਿੱਚ ਅਰਮਾਨਪ੍ਰੀਤ ਸਿੰਘ ਜੋਨ ਭਸੌੜ ਨੇ ਪਹਿਲਾ ਸਥਾਨ, ਸੰਦੀਪ ਸਿੰਘ ਜੋਨ ਦਿੜਬਾ ਨੇ ਦੂਜਾ, ਜਸਨਦੀਪ ਖਾਨ ਜੋਨ ਭਵਾਨੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ, ਜੈਵਲਿਨ ਥ੍ਰੋਅ ਅੰਡਰ -17 ਮਨਰੀਤ ਕੌਰ ਜੋਨ ਸੰਗਰੂਰ ਨੇ ਪਹਿਲਾ, ਯਾਸਮੀਨ ਜੋਨ ਭਸੌੜ ਨੇ ਦੂਜਾ,ਹੁਸਨਪ੍ਰੀਤ ਕੌਰ ਜੋਨ ਚੀਮਾ ਨੇ ਤੀਜਾ ਸਥਾਨ ਹਾਸਲ ਕੀਤਾ।ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਸਹਿਬਾਨ ਵੀ ਪ੍ਰਬੰਧਾਂ ਸੰਬੰਧੀ ਵੱਖ-ਵੱਖ ਡਿਊਟੀਆਂ ਨਿਭਾਅ ਰਹੇ ਹਨ, ਇਹਨਾਂ ਤੋਂ ਇਲਾਵਾ ਵੱਖ-ਵੱਖ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਮੁੱਖ ਅਧਿਆਪਕ ਸਹਿਬਾਨ ਬਤੌਰ ਨਿਗਰਾਨ ਡਿਊਟੀ ਨਿਭਾਅ ਰਹੇ ਹਨ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande