ਮੁਹਾਲੀ, 2 ਅਕਤੂਬਰ (ਹਿੰ. ਸ.)। ਆਸ਼ਮਾ ਇੰਟਰਨੈਸ਼ਨਲ ਸਕੂਲ,ਸੈਕਟਰ 70 ਵਿਚ ਦਸਹਿਰੇ ਦੀ ਪੂਰਵ ਸੰਧਿਆ ਮੌਕੇ ਸਕੂਲ ਕੈਂਪਸ ਵਿਚ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਦਿਹਾੜੇ ਨੂੰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਦੇਂ ਹੋਏ ਕੈਂਪਸ ਨੂੰ ਫੁੱਲਾਂ ਨਾਲ ਸਜਾਇਆ। ਸਕੂਲ ਦੇ ਵਿਦਿਆਰਥੀਆਂ ਨੇ ਰਮਾਇਣ ਦੇ ਕਿਰਦਾਰਾਂ ਦਾ ਰੂਪ ਧਾਰ ਕੇ ਇਸ ਦੇ ਮਹੱਤਵਪੂਰਨ ਹਿੱਸਿਆਂ ਤੇ ਰਾਮ ਲੀਲਾ ਦੇ ਦ੍ਰਿਸ਼ਾਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਇਤਿਹਾਸ ਨੂੰ ਜਿਊਂਦਾ ਕਰਦੇ ਹੋਏ ਨੇਕੀ ਦੀ ਬਦੀ ਤੇ ਹੋਈ ਜਿੱਤ ਨੂੰ ਵਾਸਤਵਿਕ ਰੂਪ ਵਿਚ ਵਿਖਾਇਆ। ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਚਾਈ ਦੀ ਰਾਹ ਤੇ ਚੱਲਣ ਦਾ ਸੁਨੇਹਾ ਦਿੰਦੇ ਹੋਏ ਭਗਵਾਨ ਰਾਮ ਦੇ ਦੱਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਸੀਤਾ ਹਰਣ, ਰਾਮ ਰਾਵਣ ਯੁੱਧ ਸਮੇਤ ਕਈ ਮਹੱਤਵਪੂਰਨ ਦ੍ਰਿਸ਼ਾਂ ਦੇ ਪ੍ਰਦਰਸ਼ਨ ਨੂੰ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਵੇਖਿਆਂ।ਇਸ ਮੌਕੇ ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਜੇ ਐੱਸ ਕੇਸਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵਾਨ ਰਾਮ ਨੇ ਜਿੱਥੇ ਸਮੁੱਚੀ ਦੁਨੀਆਂ ਨੂੰ ਸਚਾਈ ਅਤੇ ਮਰਿਆਦਾ ਦਾ ਲੜ ਫੜ ਕੇ ਬਿਹਤਰੀਨ ਜ਼ਿੰਦਗੀ ਜਿਊਣ ਦਾ ਰਸਤਾ ਵਿਖਾਇਆ । ਉੱਥੇ ਹੀ ਰਾਵਣ ਜਿਹੇ ਬੁਰਾਈ ਦੇ ਪ੍ਰਤੀਕ ਰਾਖਸ਼ ਦਾ ਅੰਤ ਕਰ ਕੇ ਦੱਸਿਆਂ ਕਿ ਬੁਰਾਈ ਕਿੰਨੀ ਵੀ ਵੱਡੀ ਹੋਵੇ ਉਸ ਦਾ ਅੰਤ ਲਾਜ਼ਮੀ ਹੈ। ਇਸ ਮੌਕੇ ਤੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਦਰਮਿਆਨ ਮਿਠਾਈ ਅਤੇ ਫਲ ਵੀ ਵੰਡੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ