ਫਾਜ਼ਿਲਕਾ 2 ਅਕਤੂਬਰ (ਹਿੰ. ਸ.)। ਖੇਤੀਬਾੜੀ ਅਫਸਰ ਫਾਜ਼ਿਲਕਾ ਮਮਤਾ ਨੇ ਦੱਸਿਆ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਸ਼ਾਖਾ ਬਠਿੰਡਾ ਵੱਲੋਂ ਕਪਾਹ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਯੋਜਨਾ ਦੇ ਤਹਿਤ ਕਪਾਹ ਵੇਚਣ ਲਈ ਕਿਸਾਨ 31 ਅਕਤੂਬਰ 2025 ਤਕ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ, ਪਹਿਲਾ ਰਜਿਸਟਰੇਸ਼ਨ ਦੀ ਮਿਤੀ 1 ਸਤੰਬਰ ਤੋਂ 30 ਸਤੰਬਰ 2025 ਤੱਕ ਸੀ ਜਿਸ ਵਿੱਚ ਹੁਣ ਵਾਧਾ ਕੀਤਾ ਗਿਆ ਹੈ।ਉਨ੍ਹਾਂ ਜ਼ਿਲ੍ਹੇ ਦੇ ਨੂੰ ਸਾਰੇ ਕਪਾਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਪਾਹ ਕਿਸਾਨ ਮੋਬਾਈਲ ਐਪ 'ਤੇ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਰਜਿਸਟਰ ਕਰਨ ਤਾਂ ਜੋ ਉਹ ਐੱਮ. ਐੱਸ. ਪੀ. ਦੇ ਤਹਿਤ ਆਪਣੀ ਕਪਾਹ ਵੇਚ ਸਕਣ। ਉਨ੍ਹਾਂ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 94658-51174 ਤੇ ਸੰਪਰਕ ਕੀਤਾ ਜਾ ਸਕਦਾ ਹੈ!
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ