ਪੰਜਾਬੀ ਸ਼ਬਦ ਜੋੜਾਂ ਬਾਰੇ ਭਾਸ਼ਾ ਵਿਭਾਗ ਦੀ ਗੋਸ਼ਟੀ 8 ਨੂੰ
ਪਟਿਆਲਾ 7 ਅਕਤੂਬਰ (ਹਿੰ. ਸ.)। ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਸਬੰਧੀ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਇੱਕ ਦਿਨਾ ਗੋਸ਼ਟੀ ਭਲਕੇ 8 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਸਵੇਰੇ 1
ਪੰਜਾਬੀ ਸ਼ਬਦ ਜੋੜਾਂ ਬਾਰੇ ਭਾਸ਼ਾ ਵਿਭਾਗ ਦੀ ਗੋਸ਼ਟੀ 8 ਨੂੰ


ਪਟਿਆਲਾ 7 ਅਕਤੂਬਰ (ਹਿੰ. ਸ.)। ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਸਬੰਧੀ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਇੱਕ ਦਿਨਾ ਗੋਸ਼ਟੀ ਭਲਕੇ 8 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ।

ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਗੋਸ਼ਟੀ ਦੌਰਾਨ ਸ਼ਬਦ ਜੋੜਾਂ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਉੱਘੇ ਵਿਦਵਾਨ ਵਿਚਾਰ ਚਰਚਾ ’ਚ ਹਿੱਸਾ ਲੈਣਗੇ। ਦੋ ਸੈਸ਼ਨਾਂ ’ਚ ਹੋਣ ਵਾਲੀ ਇਸ ਗੋਸ਼ਟੀ ਦੇ ਪਹਿਲੇ ਸੈਸ਼ਨ ਦੌਰਾਨ ਡਾ. ਸੁਖਵਿੰਦਰ ਸਿੰਘ ਸੰਘਾ, ਸੁਲੱਖਣ ਸਰਹੱਦੀ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਆਸ਼ਾ ਕਿਰਨ ਤੇ ਜਗਤਾਰ ਸਿੰਘ ਸੋਖੀ ਵਿਚਾਰ ਚਰਚਾ ’ਚ ਸ਼ਮੂਲੀਅਤ ਕਰਨਗੇ। ਦੂਸਰੇ ਸੈਸ਼ਨ ਦੌਰਾਨ ਡਾ. ਜੋਗਾ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਸੁਖਵਿੰਦਰ ਸਿੰਘ ਤੇ ਰਬਿੰਦਰ ਸਿੰਘ ਰੱਬੀ ਹਿੱਸਾ ਲੈਣਗੇ। ਇਸ ਸਮਾਗਮ ’ਚ ਹਿੱਸਾ ਲੈਣ ਲਈ ਭਾਸ਼ਾ ਪ੍ਰੇਮੀਆਂ ਨੂੰ ਵਿਭਾਗ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ਦਾ ਵਿਭਾਗ ਦੇ ਫੇਸਬੁੱਕ ਪੇਜ ’ਤੇ ਨਾਲੋ-ਨਾਲ ਪ੍ਰਸਾਰਣ ਵੀ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande