ਫਾਜ਼ਿਲਕਾ 7 ਅਕਤੂਬਰ (ਹਿੰ. ਸ.)। ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਅਤੇ ਮੈਡਮ ਖੁਸ਼ਬੂ ਸਵਨਾ ਨੇ ਸ਼੍ਰੀ ਵਾਲਮੀਕਿ ਜੀ ਦੇ ਆਸ਼ਰਮ ਪਹੁੰਚ ਹਾਜ਼ਰੀ ਲਗਵਾਈ ਅਤੇ ਭਗਵਾਨ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਤਾ| ਉਨ੍ਹਾਂ ਮੱਥਾ ਟੇਕਦੀਆਂ ਫਾਜ਼ਿਲਕਾ ਵਾਸੀਆਂ ਦੇ ਭਲੇ ਦੀ ਅਰਦਾਸ ਕੀਤੀ| ਉਨ੍ਹਾਂ ਕਿਹਾ ਕੀ ਜਿਸ ਤਰ੍ਹਾਂ ਪਹਿਲਾਂ ਵੀ ਫਾਜ਼ਿਲਕਾ ਵਾਸੀਆਂ ਤੇ ਪਰਮਾਤਮਾ ਦਾ ਹੱਥ ਹੈ ਉਸੇ ਤਰ੍ਹਾਂ ਅੱਗੇ ਵੀ ਬਣਿਆ ਰਹੇ | ਉਨ੍ਹਾਂ ਕਿਹਾ ਕੀ ਸੰਤ ਗੁਰੂ ਹਮੇਸ਼ਾ ਹੀ ਸਾਨੂੰ ਸਿੱਧੇ ਰਸਤੇ ਪਾਉਣ ਆਉਂਦੇ ਹਨ, ਇਸ ਕਰਕੇ ਸਾਨੂੰ ਇਨਾਂ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਰੂਰ ਅਪਣਾਉਣਾ ਚਾਹੀਦਾ ਹੈ|ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ ਹਨ ਅਤੇ ਸਾਨੂੰ ਇਨ੍ਹਾਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਨੇ ਆਈਆਂ ਸੰਗਤਾਂ ਨੂੰ ਇਸ ਪਾਵਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ| ਇਸ ਮੌਕੇ ਉਨਾਂ ਕਮੇਟੀ ਨੂੰ 11000 ਰੁਪਏ ਵੀ ਭੇਂਟ ਕੀਤੇ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ