ਭਾਰਤੀ ਮਿਆਰ ਬਿਊਰੋ ਨੇ ਧੂਰੀ ਵਿਖੇ ਕਰਵਾਇਆ ਸੰਮੇਲਨ
ਧੂਰੀ, 8 ਅਕਤੂਬਰ (ਹਿੰ. ਸ.)। ਭਾਰਤੀ ਮਿਆਰ ਬਿਊਰੋ ਵੱਲੋਂ ਵਿਸ਼ਵ ਮਾਪਦੰਡ ਦਿਵਸ 2025 ਦੇ ਸਮਾਗਮਾਂ ਦੀ ਲੜੀ ਤਹਿਤ ਧੂਰੀ ਵਿਖੇ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਧੂਰੀ ਦੇ ਐਸ.ਡੀ.ਐਮ. ਰਿਸ਼ਭ ਬਾਂਸਲ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਮਿ
.


ਧੂਰੀ, 8 ਅਕਤੂਬਰ (ਹਿੰ. ਸ.)। ਭਾਰਤੀ ਮਿਆਰ ਬਿਊਰੋ ਵੱਲੋਂ ਵਿਸ਼ਵ ਮਾਪਦੰਡ ਦਿਵਸ 2025 ਦੇ ਸਮਾਗਮਾਂ ਦੀ ਲੜੀ ਤਹਿਤ ਧੂਰੀ ਵਿਖੇ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਧੂਰੀ ਦੇ ਐਸ.ਡੀ.ਐਮ. ਰਿਸ਼ਭ ਬਾਂਸਲ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਮਿਆਰ ਬਿਊਰੋ ਵੱਲੋਂ ਗੁਣਵੱਤਾ ਮਾਪਦੰਡਾਂ ਲਈ ਕੀਤੇ ਜਾ ਰਹੇ ਕਾਰਜਾਂ ਸ਼ਲਾਘਾਯੋਗ ਹਨ ਅਤੇ ਅਜਿਹੇ ਅਦਾਰੇ ਖਪਤਕਾਰ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸਮਾਗਮ ਦੀ ਸ਼ੁਰੂਆਤ ਮੌਕੇ ਭਾਰਤੀ ਮਿਆਰ ਬਿਊਰੋ ਵੱਲੋਂ ਗੁਣਵੱਤਾ ਤੇ ਸੁਰੱਖਿਆ ਸਬੰਧੀ ਕੀਤੇ ਜਾ ਰਹੇ ਕਾਰਜਾਂ ਨੂੰ ਦਰਸਾਇਆ ਗਿਆ। ਬੀ.ਆਈ.ਐਸ. ਚੰਡੀਗੜ੍ਹ ਬਰਾਂਚ ਦੇ ਡਾਇਰੈਕਟਰ ਵਿਸ਼ਾਲ ਤੋਮਰ ਦੀ ਅਗਵਾਈ ਵਿੱਚ ਕਰਵਾਏ ਸੰਮੇਲਨ ਦੌਰਾਨ ਸੰਯੁਕਤ ਡਾਇਰੈਕਟਰ ਅਜੈ ਮੋਰਿਆਂ ਨੇ ਸੰਮੇਲਨ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਤਪਾਦ ਦੀ ਭਰੋਸੇਯੋਗਤਾ, ਗੁਣਵੱਤਾ ਤੇ ਖਪਤਕਾਰ ਭਰੋਸੇ ਨੂੰ ਯਕੀਨੀ ਬਣਾਉਣ ਵਿੱਚ ਮਾਪਦੰਡਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸੰਮੇਲਨ ਦੌਰਾਨ ਡਿਪਟੀ ਡਾਇਰੈਕਟਰ ਬੀ.ਆਈ.ਐਸ. ਕੁਸ਼ਾਗਰ ਜਿੰਦਲ ਨੇ ਮਾਪਦੰਡਾਂ ਦੀ ਕਾਰਗੁਜ਼ਾਰੀ ਅਤੇ ਡੀਜ਼ੀਟਲਾਈਜੇਸ਼ਨ ਵਿਸ਼ੇ ’ਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਸੰਮੇਲਨ ਵਿੱਚ 70 ਤੋਂ ਵੱਧ ਪ੍ਰਤੀ ਭਾਗੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ, ਉਦਯੋਗ, ਗੈਰ-ਸਰਕਾਰੀ ਸੰਸਥਾਵਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਵਾਲ-ਜਵਾਬ ਸੈਸ਼ਨ ਕੀਤਾ ਗਿਆ, ਜਿਥੇ ਹਾਜ਼ਰੀਨ ਦੇ ਸ਼ੰਕਿਆਂ ਦਾ ਮੌਕੇ ’ਤੇ ਮਾਹਰਾਂ ਵੱਲੋਂ ਨਿਪਟਾਰਾ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande