
ਪਟਿਆਲਾ, 15 ਨਵੰਬਰ (ਹਿੰ. ਸ.)। ਪਟਿਆਲਾ ਜ਼ਿਲ੍ਹਾ ਮੱਛੀ ਪਾਲਣ ਵਿਭਾਗ ਵੱਲੋਂ ਤਾਜੇ ਪਾਣੀ ਵਿੱਚ ਮੱਛੀ ਪਾਲਣ ਸਬੰਧੀ ਤਿੰਨ ਦਿਨਾਂ ਟਰੇਨਿੰਗ ਕੈਂਪ ਦਾ ਆਯੋਜਨ ਡਾ. ਬੀ.ਆਰ. ਅੰਬੇਦਕਰ ਭਵਨ, ਜ਼ਿਲ੍ਹਾ ਸਮਾਜਿਕ ਅਤੇ ਨਿਆ ਅਧਿਕਾਰਤਾ, ਐਸ.ਐੱਸ.ਟੀ. ਨਗਰ, ਪਟਿਆਲਾ ਵਿੱਚ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਮੱਛੀ ਪਾਲਣ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਅਤੇ ਸਿਖਿਆਰਥੀਆਂ ਨੂੰ ਨਵੇਂ ਤਰੀਕਿਆਂ ਅਤੇ ਪਲਾਨਾਂ ਨਾਲ ਰੂਬਰੂ ਕਰਵਾਉਣਾ ਸੀ। ਇਸ ਪ੍ਰੋਗ੍ਰਾਮ ਦਾ ਆਯੋਜਨ ਮਾਨਯੋਗ ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਟਿਆਲਾ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਕੈਂਪ ਵਿੱਚ 50 ਮੱਛੀ ਕਿਸਾਨਾਂ ਅਤੇ ਸਿਖਿਆਰਥੀਆਂ ਨੇ ਭਾਗ ਲਿਆ।
ਸਹਾਇਕ ਡਾਇਰੈਕਟਰ ਮੱਛੀ ਪਾਲਣ, ਪਟਿਆਲਾ ਗੁਰਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਨਵੇਂ ਮੱਛੀ ਤਲਾਬਾਂ ਦੀ ਉਸਾਰੀ ਦੇ ਨਾਲ ਨਾਲ ਮੱਛੀ ਦੀ ਢੋ—ਢੁਆਈ ਦੇ ਸਾਧਨ, ਜਿਵੇਂ ਕਿ ਸਾਈਕਲ ਵਿੱਦ ਆਈਸ ਬਾਕਸ, ਮੋਟਰ ਸਾਈਕਲ ਵਿੱਦ ਆਈਸ ਬਾਕਸ, ਆਟੋ ਰਿਕਸ਼ਾ ਵਿੱਦ ਆਈਸ ਬਾਕਸ, ਰੈਫਰੀਜਰੇਟਿਡ ਵੈਨਜ਼, ਇੰਸੂਲੇਟਿਡ ਵੈਨਜ਼ ਅਤੇ ਫਿਸ ਫੀਡ ਮਿੱਲ ਆਦਿ ਲਈ ਸਕੀਮ ਅਨੁਸਾਰ ਯੂਨਿਟ ਕਾਸਟ ਦਾ 40% ਅਤੇ 60% ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਪੰਚਾਇਤੀ ਜਮੀਨਾਂ ਠੇਕੇ ਤੇ ਲੈਣ ਲਈ ਪ੍ਰੇਰਿਤ ਕੀਤਾ।
ਇਸ ਕੈਂਪ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਹਾਇਕ ਪ੍ਰੋਫੈਸਰ ਡਾ. ਅਮਿਤ ਮੰਡਲ, ਡਾ. ਖੁਸਵੀਰ ਸਿੰਘ, ਡਾ. ਓਕਾਰ ਸਿੰਘ, ਐਚ.ਓ.ਡੀ., ਜ਼ੋਅੋਲੋਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ ਅਤੇ ਤੇਜਿੰਦਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਮਲੇਰਕੋਟਲਾਂ ਨੇ ਵਿਭਿੰਨ ਵਿਸ਼ਿਆਂ ਉੱਤੇ ਸਿਖਿਆਰਥੀਆਂ ਨੂੰ ਲੇਕਚਰ ਦਿੱਤੇ।
ਸੀਨੀਅਰ ਮੱਛੀ ਪਾਲਣ ਅਫਸਰ ਵੀਰਪਾਲ ਕੌਰ ਜੋੜਾ, ਰਾਮ ਰਤਨ ਸਿੰਘ ਅਤੇ ਪੂਜਾ ਰਾਣੀ ਅਤੇ ਤਰਸੇਮ ਲਾਲ ਵਿਭਾਗੀ ਕਰਮਚਾਰੀ ਵੀ ਇਸ ਕੈਂਪ ਵਿੱਚ ਹਾਜ਼ਰ ਸਨ ਅਤੇ ਇਸ ਸਮਾਰੋਹ ਵਿੱਚ ਸਹਿਯੋਗ ਦਿੱਤਾ। ਇਸ ਕੈਂਪ ਦਾ ਉਦੇਸ਼ ਮੱਛੀ ਪਾਲਣ ਦੇ ਖੇਤਰ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮੱਛੀ ਪਾਲਣ ਵਿੱਦ ਉੱਤਮ ਤਕਨੀਕੀ ਜਾਣਕਾਰੀ ਦੇਣਾ ਸੀ। ਇਸ ਮੁਹਿੰਮ ਨਾਲ ਮੱਛੀ ਪਾਲਣ ਵਿਭਾਗ ਦੇ ਲੋਗ ਮੱਛੀ ਪਾਲਣ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਵਧੇਰੇ ਮੱਛੀ ਪਾਲਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਹੋਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ