ਜ਼ਿਲ੍ਹਾ ਮੈਜਿਸਟਰੇਟ ਨੇ ਸ਼ਾਮ 6 ਵਜੇ ਤੋਂ ਸਵੇਰੇ 10.00 ਵਜੇ ਤੱਕ ਜ਼ਿਲ੍ਹੇ 'ਚ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਨ 'ਤੇ ਪਾਬੰਦੀ ਲਗਾਈ
ਤਰਨਤਾਰਨ, 15 ਨਵੰਬਰ (ਹਿੰ. ਸ.)। ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਫਸਲ ਦੀ ਕਟਾਈ ਲਈ ਵਰਤੀਆਂ ਜਾਂਦੀਆਂ ਕੰਬਾਇਨਾਂ ਰਾਤ ਸਮੇਂ ਵੀ ਕਟਾਈ ਕਰਦੀਆਂ ਹਨ। ਜਿਸ ਨਾਲ ਗਿੱਲੀ ਫਸਲ ਦੀ ਕਟਾਈ ਵੀ ਹੋ ਜਾਂਦੀ ਹੈ। ਉਤਪਾਦਨ ਕਰਤਾ ਵੱਲੋਂ ਗਿੱਲਾ ਝੋਨਾ ਮੰਡੀ ਵਿੱਚ ਵਿਕਰੀ ਲਈ ਲਿਆਂਦਾ ਜਾਂਦਾ ਹੈ। ਪਰ ਖਰੀਦ ਏਜੰਸ਼ੀਆਂ ਝੋ
ਜਿਲ੍ਹਾ ਮੈਜਿਸਟਰੇਟ।


ਤਰਨਤਾਰਨ, 15 ਨਵੰਬਰ (ਹਿੰ. ਸ.)। ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਫਸਲ ਦੀ ਕਟਾਈ ਲਈ ਵਰਤੀਆਂ ਜਾਂਦੀਆਂ ਕੰਬਾਇਨਾਂ ਰਾਤ ਸਮੇਂ ਵੀ ਕਟਾਈ ਕਰਦੀਆਂ ਹਨ। ਜਿਸ ਨਾਲ ਗਿੱਲੀ ਫਸਲ ਦੀ ਕਟਾਈ ਵੀ ਹੋ ਜਾਂਦੀ ਹੈ। ਉਤਪਾਦਨ ਕਰਤਾ ਵੱਲੋਂ ਗਿੱਲਾ ਝੋਨਾ ਮੰਡੀ ਵਿੱਚ ਵਿਕਰੀ ਲਈ ਲਿਆਂਦਾ ਜਾਂਦਾ ਹੈ। ਪਰ ਖਰੀਦ ਏਜੰਸ਼ੀਆਂ ਝੋਨੇ ਵਿੱਚ ਨਮੀ ਜਿਆਦਾ ਹੋਣ ਕਰਕੇ ਖਰੀਦ ਕਰਨ ਵਿੱਚ ਅਸਮਰੱਥ ਰਹਿੰਦੀਆਂ ਹਨ। ਜਿਸ ਨਾਲ ਉਤਪਾਦਨ ਕਰਤਾ ਅਤੇ ਕਮਿਸ਼ਨ ਏਜੰਟਾਂ ਦੇ ਨਾਲ-ਨਾਲ ਸਰਕਾਰੀ ਏਜੰਸੀਆਂ ਦੇ ਸਟਾਫ ਨੂੰ ਵੀ ਤੰਗੀ ਪੇਸ਼ ਆਉਂਦੀ ਹੈ ਅਤੇ ਕਈ ਵਾਰ ਫਸਲਾਂ ਦੇ ਢੇਰ ਮੰਡੀਆਂ ਵਿੱਚ ਪਏ ਰਹਿਣ ਕਾਰਨ ਆਵਾਜਾਈ ਵਿੱਚ ਅੜਚਣ ਪਾਉਂਦੇ ਹਨ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ। ਇਸ ਲਈ ਸ਼ਾਮ 6.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਦੁਆਰਾ ਝੋਨੇ ਦੀ ਕਟਾਈ ਕਰਨ ਅਤੇ ਰਾਤ ਦੇ ਸਮੇਂ ਦੌਰਾਨ ਕੰਬਾਇਨਾਂ/ਹਾਰਵੈਸਟਰ ਦੇ ਅੱਗੇ ਬਲੇਡ ਲਗਾਕੇ ਨੈਸ਼ਨਲ ਹਾਈਵੇਅ/ਸਟੇਟ ਹਾਈਵੇਅ/ਲਿੰਕ ਰੋਡਾਂ ਤੇ ਚੱਲਣ ਤੇ ਵੀ ਮੁਕੰਮਲ ਰੋਕ ਲਗਾਉਣੀ ਜ਼ਰੂਰੀ ਹੈ।

ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਹੁਲ ਆਈ.ਏ.ਐਸ, ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਉਣੀ ਸੀਜਨ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਸ਼ਾਮ 6.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਨ ਅਤੇ ਰਾਤ ਦੇ ਸਮੇਂ ਦੌਰਾਨ ਕੰਬਾਇਨਾਂ/ਹਾਰਵੈਸਟਰ ਦੇ ਅੱਗੇ ਬਲੇਡ ਲਗਾ ਕੇ ਨੈਸ਼ਨਲ ਹਾਈਵੇਅ/ਸਟੇਟ ਹਾਈਵੇਅ/ਲਿੰਕ ਰੋਡਾਂ ਤੇ ਚੱਲਣ ਤੇ ਵੀ ਮੁਕੰਮਲ ਤੌਰ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਮੌਜੂਦਾ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇਕ ਤਰਫਾ ਪਾਸ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਦੇ ਨਾਮ ਜਾਰੀ ਕੀਤਾ ਜਾਂਦਾ ਹੈ। ਇਹ ਹੁਕਮ ਮਿਤੀ 14/11/2025 ਤੋਂ ਮਿਤੀ 13/12/2025 ਤੱਕ ਲਾਗੂ ਹੋਵੇਗਾ।

----------------

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande