ਪਿੰਡ ਖੁੱਡੀ ਖੁਰਦ ਦਾ ਕਿਸਾਨ ਲਵਪ੍ਰੀਤ ਸਿੰਘ ਆਪਣੀ 50 ਏਕੜ ਦੀ ਖੇਤੀ ’ਚ ਪਰਾਲੀ ਦੀ ਕਰਦਾ ਹੈ ਸੰਭਾਲ
ਬਰਨਾਲਾ, 16 ਨਵੰਬਰ (ਹਿੰ. ਸ.)। ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਲ 2025 ਤਹਿਤ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਨੂੰ ਕਿਸਾਨ ਯੂਨੀਅਨਾਂ, ਪਿੰਡ ਦੀਆਂ ਪੰਚਾਇਤਾਂ ਤੇ ਕਿਸਾਨਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਸ ਸਦਕਾ ਪਿਛਲੇ ਸਾਲ ਦੇ ਮੁਤਾਬਿਕ ਲਗਭਗ 50 ਫ਼ੀਸਦੀ ਤੋਂ ਉੱਪਰ ਅੱਗ ਲੱਗਣ ਦੀਆਂ ਘਟਨਾਵਾਂ ਵਿ
ਪਿੰਡ ਖੁੱਡੀ ਖੁਰਦ ਦਾ ਕਿਸਾਨ ਲਵਪ੍ਰੀਤ ਸਿੰਘ ਆਪਣੀ 50 ਏਕੜ ਦੀ ਖੇਤੀ ਵਿੱਚ ਪਰਾਲੀ ਦੀ ਸੰਭਾਲ ਖੇਤ ’ਚ ਹੀ ਕਰਦਾ ਹੋਇਆ।


ਬਰਨਾਲਾ, 16 ਨਵੰਬਰ (ਹਿੰ. ਸ.)। ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਲ 2025 ਤਹਿਤ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਨੂੰ ਕਿਸਾਨ ਯੂਨੀਅਨਾਂ, ਪਿੰਡ ਦੀਆਂ ਪੰਚਾਇਤਾਂ ਤੇ ਕਿਸਾਨਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਸ ਸਦਕਾ ਪਿਛਲੇ ਸਾਲ ਦੇ ਮੁਤਾਬਿਕ ਲਗਭਗ 50 ਫ਼ੀਸਦੀ ਤੋਂ ਉੱਪਰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖੁਰਦ ਦਾ ਕਿਸਾਨ ਲਵਪ੍ਰੀਤ ਸਿੰਘ 50 ਏਕੜ ਦੀ ਖੇਤੀ ਕਰਦਾ ਹੈ, ਪਿਛਲੇ ਸਾਲਾਂ ਦੌਰਾਨ ਕਿਸਾਨ ਮਲਚਰ ਅਤੇ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਸੀ। ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਪਰਾਲੀ ਪ੍ਰਬੰਧਨ ਲਈ ਚਲਾਈ ਗਈ ਮੁਹਿੰਮ ਤਹਿਤ ਉਨਾਂ ਨੂੰ ਪ੍ਰੇਰਣਾ ਮਿਲੀ। ਉਸਨੇ ਇਸ ਸਾਲ ਪਰਾਲੀ ਦੀਆਂ ਗੰਢਾਂ ਬਣਵਾਉਣ ਦਾ ਮਨ ਬਣਾਇਆ ਅਤੇ ਉਸਨੇ 50 ਏਕੜ ਵਿੱਚ ਪਰਾਲੀ ਦੀਆਂ ਗੰਢਾਂ ਬਣਵਾਈਆਂ।

ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੇ ਆਪਣੇ ਖੇਤ ਵਿੱਚ ਕੁਲਦੀਪ ਸਿੰਘ ਬੇਲਰ ਮਾਲਕ ਤੋਂ ਪਰਾਲੀ ਦੀਆਂ ਗੰਢਾਂ ਬਣਵਾਈਆਂ ਜੋ ਨਾਲ ਦੀ ਨਾਲ ਚੁੱਕੀਆਂ ਗਈਆਂ। ਉਸਨੂੰ ਕੋਈ ਵੀ ਸਮੱਸਿਆ ਨਹੀਂ ਆਈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਉਸ ਦੀ ਜ਼ਮੀਨ ਦੀ ਹਾਲਤ ਵੀ ਸੁਧਰੀ ਹੈ ਅਤੇ ਅਗਲੀ ਫ਼ਸਲ ਦਾ ਝਾੜ ਵੀ ਵਧਿਆ ਹੈ। ਉਨ੍ਹਾਂਂ ਕਿਹਾ ਕਿ ਉਹ ਲਗਾਤਾਰ ਖੇਤੀਬਾੜੀ ਵਿਭਾਗ ਦੇ ਤਾਲਮੇਲ ਵਿੱਚ ਹਨ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਫ਼ਸਲ ਦੀ ਬਿਜਾਈ ਕਰਦੇ ਹਨ। ਓਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਦੀ ਫ਼ਸਲ ਦਾ ਝਾੜ ਵੀ ਵੱਧ ਹੁੰਦਾ ਹੈ। ਉਨ੍ਹਾਂਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਨਾ ਲਗਾਉਣ ਸਗੋਂ ਆਧੁਨਿਕ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਜ਼ਮੀਨ ਵਿੱਚ ਜਜ਼ਬ ਕਰਕੇ ਅਗਲੀ ਫ਼ਸਲ ਬੀਜਣ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਲਵਪ੍ਰੀਤ ਸਿੰਘ ਆਪਣੀ ਫ਼ਸਲ ਦੀ ਰਹਿੰਦ—ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿਤੇ ਗਏ ਖੇਤੀ ਸੰਦਾਂ ਦਾ ਭਰਪੂਰ ਇਸਤੇਮਾਲ ਕਰਨ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande